ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਲੇਨੋਵੋ ਨੇ ਆਪਣਾ S5 ਸਮਾਰਟਫੋਨ ਨੂੰ ਪਿਛਲੇ ਹਫਡੇ ਚੀਨ 'ਚ ਲਾਂਚ ਕੀਤਾ ਸੀ। ਹੁਣ ਹਾਲ ਕੰਪਨੀ ਨੇ ਹੀ ਦੋ ਨਵੇਂ ਮਾਡਲ ਨੂੰ ਪੇਸ਼ ਕੀਤੇ ਹਨ। ਕੰਪਨੀ ਨੇ ਅਫੋਰਡਬੇਲ K5 ਅਤੇ K5 Play ਮਾਡਲਾਂ ਨੂੰ ਵੈੱਬਸਾਈਟ 'ਤੇ ਲਿਸਟ ਕੀਤਾ ਹੈ। ਲੇਨੋਵੋ K5 ਅਤੇ K5 ਪਲੇਅ ਸਮਾਰਟਫੋਨਜ਼ ਦਾ ਡਿਜ਼ਾਇਨ ਲੇਨੋਵੋ S5 ਸਮਾਰਟਫੋਨ ਵਰਗਾ ਹੀ ਹੈ।
Lenovo K5 ਸਮਾਰਟਫੋਨ ਦੇ ਸਪੈਸੀਫਿਕੇਸ਼ਨ-
ਲੇਨੋਵੋ K5 ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 5.7 ਇੰਚ LCD ਡਿਸਪਲੇਅ ਦਿੱਤਾ ਗਿਆ ਹੈ, ਜਿਸ ਦਾ ਰੈਜ਼ੋਲਿਊਸ਼ਨ 1440X720 ਅਤੇ 18:9 ਅਸਪੈਕਟ ਰੇਸ਼ੀਓ ਦਿੱਤਾ ਗਿਆ ਹੈ। ਸਮਾਰਟਫੋਨ 'ਚ 1.5GHz ਮੀਡੀਆਟੈੱਕ MT6750 SoC 'ਤੇ ਆਧਾਰਿਤ ਹੈ। ਸਮਾਰਟਫੋਨ 'ਚ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ ਵਧਾਈ ਜਾ ਸਕਦੀ ਹੈ। ਡਿਵਾਈਸ਼ 'ਚ GUI ਸੀਰੀਜ਼ ਦੇ ਨਾਲ ਪਹਿਲੀ ਵਾਰ GUCI 'ਤੇ ਪੇਸ਼ ਕੀਤਾ ਗਿਆ ਹੈ। ਲੇਨੋਵੋ K5 ਸਮਾਰਟਫੋਨ ਐਂਡਰਾਇਡ ਨੂਗਟ 'ਤੇ ਆਧਾਰਿਤ ZUI 3.1 ਲਾਈਟ ਨਾਲ ਆਉਦਾ ਹੈ। ਇਹ f/2.0 ਅਪਚਰ ਨਾਲ 13 ਮੈਗਾਪਿਕਸਲ ਪ੍ਰਾਇਮਰੀ ਕੈਮਰਾ ਅਤੇ ਸੈਕੰਡਰੀ ਕੈਮਰਾ f/2.2 ਅਪਚਰ ਨਾਲ 5 ਮੈਗਾਪਿਕਸਲ ਦਾ ਹੈ। ਇਸ ਦੇ ਨਾਲ ਫ੍ਰੰਟ 'ਤੇ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ ਦੇ ਬੈਕ 'ਚ ਫਿੰਗਰਪ੍ਰਿੰਟ ਸੈਂਸਰ ਹੈ। ਇਸ ਦੇ ਨਾਲ ਪਾਵਰ ਬੈਕਅਪ ਦੇ ਲਈ ਸਮਾਰਟਫੋਨ 'ਚ 3,000mAh ਦੀ ਬੈਟਰੀ ਦਿੱਤੀ ਗਈ ਹੈ।
ਕੀਮਤ ਅਤੇ ਉਪਲੱਬਧਤਾ-
ਇਹ ਸਮਾਰਟਫੋਨ ਪ੍ਰੀ-ਆਰਡਰ ਦੇ ਲਈ RMB 899 (ਲਗਭਗ 9,000 ਰੁਪਏ) ਦੀ ਕੀਮਤ 'ਚ ਉਪਲੱਬਧ ਹੈ। ਇਸ ਦੇ ਨਾਲ ਇਹ ਸਮਾਰਟਫੋਨ ਨੂੰ 10 ਅਪ੍ਰੈਲ ਤੋਂ ਸੇਲ ਲਈ ਉਪਲੱਬਧ ਕਰਵਾਇਆ ਜਾਵੇਗਾ। ਇਸ 'ਚ ਗ੍ਰੇਅ, ਬਲੈਕ ਅਤੇ ਬਲੂ ਕਲਰ ਆਪਸ਼ਨ 'ਚ ਪੇਸ਼ ਕੀਤਾ ਜਾਵੇਗਾ।
Lenovo K5 Play ਸਮਾਰਟਫੋਨ ਦੇ ਸਪੈਸੀਫਿਕੇਸ਼ਨ-
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 5.7 ਇੰਚ ਦੀ HD ਪਲੱਸ ਡਿਸਪਲੇਅ ਦਿੱਤੀ ਗਈ ਹੈ। ਇਸ ਦੇ ਨਾਲ ਕਵਾਲਕਾਮ ਸਨੈਪਡ੍ਰੈਗਨ 430 SoC ਨਾਲ ਆਉਦਾ ਹੈ। ਇਹ ਸਟੋਰੇਜ 2 ਵੇਰੀਐਂਟਸ 'ਚ ਆਉਦਾ ਹੈ। ਇਸ ਸਮਾਰਟਫੋਨ 'ਚ 2 ਜੀ. ਬੀ. ਰੈਮ ਨਾਲ 16 ਜੀ. ਬੀ. ਇੰਟਰਨਲ ਸਟੋਰੇਜ ਅਤੇ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਸਮਾਰਟਫੋਨ ਦੀ ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ ਵਧਾਈ ਜਾ ਸਕਦੀ ਹੈ।ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 13 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦਾ ਇਮੇਜ਼ ਸੈਂਸਰ ਦਿੱਤੇ ਗਏ ਹਨ। ਇਸ ਦੇ ਨਾਲ ਸਮਾਰਟਫੋਨ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਪਲੇਅ ਵੇਰੀਐਂਟ 'ਚ ਰਿਅਰ ਮਾਊਟਿਡ ਫਿੰਗਰਪ੍ਰਿੰਟ ਸੈਂਸਰ ਮੌਜੂਦ ਹੈ।
ਕੀਮਤ ਅਤੇ ਉਪਲੱਬਧਤਾ-
ਇਸ ਸਮਾਰਟਫੋਨ ਦੀ ਕੀਮਤ RMB 699 (ਲਗਭਗ 7,000 ਰੁਪਏ) ਹੈ। ਇਹ ਦੇ ਨਾਲ ਸਮਾਰਟਫੋਨ ਪ੍ਰੀ-ਆਰਡਰ ਦੇ ਲਈ ਉਪਲੱਬਧ ਹੈ ਅਤੇ 17 ਅਪ੍ਰੈਲ ਤੋਂ ਸੇਲ ਲਈ ਆਵੇਗਾ। ਇਹ ਸਮਾਰਟਫੋਨ ਬਲੈਕ, ਬਲੂ ਅਤੇ ਗੋਲਡ ਕਲਰ ਆਪਸ਼ਨਜ਼ ਹੋਵੇਗਾ।
BSNL ਨੇ ਪੇਸ਼ ਕੀਤਾ ਨਵਾਂ ਪਲਾਨ, ਰੋਜ਼ ਮਿਲੇਗਾ 4GB ਡਾਟਾ
NEXT STORY