ਜਲੰਧਰ- ਐਪਲ ਨੇ ਆਈਫੋਨ 7 ਅਤੇ 7 ਪਲੱਸ ਦੇ ਨਾਲ ਆਈਫੋਨਜ਼ ਅਤੇ ਆਈਪੈਡਸ ਲਈ ਆਈ.ਓ.ਐੱਸ. 10 ਨੂੰ ਪੇਸ਼ ਕੀਤਾ ਸੀ ਜਿਸ ਨੂੰ 13 ਸਤੰਬਰ ਤੋਂ ਯੂਜ਼ਰਸ ਲਈ ਉਪਲੱਬਧ ਕਰਵਾਇਆ ਗਿਆ। ਇਸ ਵਿਚ ਬਹੁਤ ਸਾਰੇ ਫੀਚਰਜ਼ ਹਨ ਜੋ ਤੁਹਾਨੂੰ ਪਸੰਦ ਹੋਣਗੇ ਪਰ ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਆਈਫੋਨ ਨੂੰ ਹੱਥ ਲਗਾਏ ਬਿਨਾਂ ਹੀ ਉਸ ਨੂੰ ਅਨਲਾਕ ਕਰ ਸਕਦੇ ਹੋ। ਜੀ ਹਾਂ ਆਈ.ਓ.ਐੱਸ. 10 'ਚ ਇਹ ਸੰਭਵ ਹੈ।
ਇਸ ਲਈ ਤੁਹਾਨੂੰ ਸੈਟਿੰਗਸ > ਜਨਰਲ > ਐਕਸੈਸੀਬਿਲੀਟੀ > ਹੋਮ ਬਟਨ > 'ਤੇ ਜਾ ਕੇ ਟਰਨ ਆਨ ਰੈਸਟ ਫਿੰਗਰ ਆਪਸ਼ਨ ਦੀ ਚੋਣ ਕਰ ਸਕਦੇ ਹੋ। ਇਸ ਨੂੰ ਆਨ ਕਰਨ ਤੋਂ ਬਾਅਦ ਫੋਨ ਦੇ ਬਟਨ ਨੂੰ ਦਬਾਉਣਾ ਨਹੀਂ ਪਵੇਗਾ। ਬਸ ਫੋਨ ਦੇ ਹੋਮ ਬਟਨ 'ਤੇ ਫਿੰਗਰ ਰੱਖਦੇ ਹੀ ਫੋਨ ਅਨਲਾਕ ਹੋ ਜਾਵੇਗਾ।
ਲੈਪਟਾਪ ਦੇ ਸਾਰੇ ਕੰਮ ਕਰਨ 'ਚ ਸਮਰੱਥ ਹੈ ਇਹ ਕੀ-ਬੋਰਡ
NEXT STORY