ਗੈਜੇਟ ਡੈਸਕ– ਭਾਰਤ ’ਚ ਨਵੰਬਰ ਮਹੀਨੇ ’ਚ ਕਈ ਸ਼ਾਨਦਾਰ ਸਮਾਰਟਫੋਨ ਲਾਂਚ ਹੋਣ ਵਾਲੇ ਹਨ। ਇਨ੍ਹਾਂ ’ਚ 2 ਸਸਤੇ ਸਮਾਰਟਫੋਨ Poco M4 Pro 5G ਅਤੇ Lava Agni ਵੀ ਸ਼ਾਮਲ ਹੋਣਗੇ। ਇਨ੍ਹਾਂਦੋਵਾਂ ਨੂੰ ਇਕ ਹੀ ਦਿਨ, 9 ਨਵੰਬਰ ਨੂੰ ਲਾਂਚ ਕੀਤਾ ਜਾਵੇਗਾ। ਆਓ ਜਾਣਦੇ ਹਾਂ ਇਨ੍ਹਾਂ ਸਾਰੇ ਅਪਕਮਿੰਗ ਸਮਾਰਟਫੋਨਾਂ ਬਾਰੇ...
LAVA Agni 5G
- 9 ਨਵੰਬਰ ਨੂੰ ਲਾਂਚ ਹੋਵੇਗਾ ਲਾਵਾ ਦਾ ਪਹਿਲਾ ਇਹ 5ਜੀ ਸਮਾਰਟਫੋਨ।
- ਇਸ ਨੂੰ 9,999 ਰੁਪਏ ਦੀ ਕੀਮਤ ਨਾਲ ਲਿਆਇਆ ਜਾ ਸਕਦਾ ਹੈ।
- ਇਸ ਵਿਚ 90Hz ਦੇ ਰਿਫ੍ਰੈਸ਼ ਰੇਟ ਵਾਲੀ ਡਿਸਪਲੇਅ ਮਿਲੇਗੀ।
Poco M4 Pro 5G
ਇਸ ਫੋਨ ਦੀ ਵੀ ਗਲੋਬਲ ਲਾਂਚਿੰਗ 9 ਨਵੰਬਰ ਨੂੰ ਹੋਵੇਗੀ।
- ਇਸ ਵਿਚ 6.50 ਇੰਚ ਦੀ ਡਿਸਪਲੇਅ ਦਿੱਤੀ ਗਈ ਹੋਵੇਗੀ।
- ਇਹ ਫੋਨ ਐਂਡਰਾਇਡ 11 ਆਪਰੇਟਿੰਗ ਸਿਸਟਮ ’ਤੇ ਕੰਮ ਕਰੇਗਾ।
- ਇਸ ਵਿਚ 48 ਮੈਗਾਪਿਕਸਲ ਲੈੱਨਜ਼, 2 ਮੈਗਾਪਿਕਸਲ ਮੈਕ੍ਰੋ ਅਤੇ 2 ਮੈਗਾਪਿਕਸਲ ਡੈੱਪਥ ਸੈਂਸਰ ਦਿੱਤਾ ਜਾ ਸਕਦਾ ਹੈ।
Redmi Note 11 ਸੀਰੀਜ਼
- ਇਸੇ ਮਹੀਨੇ ਭਾਰਤ ’ਚ Redmi Note 11 ਸੀਰੀਜ਼ ਨੂੰ ਲਾਂਚ ਕੀਤਾ ਜਾਵੇਗਾ।
- ਇਸ ਸੀਰੀਜ਼ ਤਹਿਤ Redmi Note 11 , Redmi Note 11 Pro ਅਤੇ Redmi Note 11 Pro Plus ਸਮਾਰਟਫੋਨ ਲਿਆਏ ਜਾਣਗੇ।
- Redmi Note 11 5G ’ਚ 50 ਮੈਗਾਪਿਕਸਲ ਦਾ ਕੈਮਰਾ ਮਿਲੇਗਾ, ਜਦਕਿ ਇਸ ਦੇ ਪ੍ਰੋ ਮਾਡਲਾਂ ’ਚ 108 ਮੈਗਾਪਿਕਸਲ ਦਾ ਕੈਮਰਾ ਮਿਲੇਗਾ।
- ਇਨ੍ਹਾਂ ’ਚ 6.6 ਇੰਚ ਦੀ ਡਿਸਪਲੇਅ ਮਿਲੇਗੀ ਜੋ ਕਿ 90Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰੇਗੀ।
Moto G51 5G
- ਇਸ ਫੋਨ ਨੂੰ ਸਨੈਪਡ੍ਰੈਗਨ 750G ਪ੍ਰੋਸੈਸਰ, 4 ਜੀ.ਬੀ. ਰੈਮ ਅਤੇ 128 ਜੀ.ਬੀ. ਇੰਟਰਨਲ ਸਟੋਰੇਜ ਨਾਲ ਲਿਆਇਆ ਜਾਵੇਗਾ।
- 5ਜੀ ਦੀ ਸਪੋਰਟ ਨਾਲ ਆਉਣ ਵਾਲੇ ਇਸ ਫੋਨ ’ਚ 50 ਮੈਗਾਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲੇਗਾ।
Oppo Foldable Phone
- ਓਪੋ ਨਵੰਬਰ ’ਚ ਆਪਣੇ ਫੋਲਡੇਬਲ ਸਮਾਰਟਫੋਨ ਨੂੰ ਲਾਂਚ ਕਰ ਸਕਦੀ ਹੈ।
- ਇਸ ਨੂੰ 8 ਇੰਚ ਦੀ OLED ਡਿਸਪਲੇਅ ਨਾਲ ਲਿਆਇਆ ਜਾਵੇਗਾ ਜੋ ਕਿ 120Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰੇਗੀ।
- ਸਨੈਪਡ੍ਰੈਗਨ 888 ਪ੍ਰੋਸੈਸਰ ਨਾਲ ਲੈਸ ਇਸ ਫੋਨ ਨੂੰ 50 ਮੈਗਾਪਿਕਸਲ ਦਾ ਕੈਮਰਾ ਮਿਲੇਗਾ।
ਬੜਾ ਹੀ ਸ਼ਾਨਦਾਰ ਹੈ ਗੂਗਲ ਦਾ ਇਹ ਫੀਚਰ, ਆਸਾਨੀ ਨਾਲ ਫੋਟੋ ਤੇ ਵੀਡੀਓ ਨੂੰ ਕਰ ਸਕਦੇ ਹੋ ਲਾਕ
NEXT STORY