ਗੈਜੇਟ ਡੈਸਕ– ਆਈਫੋਨ ਦੂਜੇ ਸਮਾਰਟਫੋਨਾਂ ਦੇ ਮੁਕਾਬਲੇ ਮਹਿੰਗੇ ਹੁੰਦੇ ਹਨ, ਇਹ ਤਾਂ ਸਭ ਨੂੰ ਪਤਾ ਹੈ ਪਰ ਇਕ ਆਈਫੋਨ ਨੂੰ ਲਗਭਗ 63 ਲੱਖ ਰੁਪਏ ’ਚ ਵੇਚਿਆ ਗਿਆ ਹੈ। ਅਜਿਹਾ ਨਹੀਂ ਹੈ ਕਿ ਇਹ ਨਵਾਂ ਆਈਫੋਨ ਹੈ ਕਿਉਂਕਿ ਜਿਸ ਆਈਫੋਨ ਨੂੰ ਇੰਨੀ ਮਹਿੰਗੀ ਕੀਮਤ ’ਚ ਵੇਚਿਆ ਗਿਆ ਹੈ ਉਹ 2017 ਦਾ ਮਾਡਲ ਹੈ। iPhone XR ਨੂੰ ਐਪਲ ਨੇ 2017 ’ਚ ਲਾਂਚ ਕੀਤਾ ਸੀ। ਇਸ ਆਈਫੋਨ ਨੂੰ ਇਕ ਸ਼ਖ਼ਸ ਨੇ 85000 ਡਾਲਰ (ਕਰੀਬ 63,26,265 ਰੁਪਏ) ’ਚ ਵੇਚਿਆ ਹੈ ਪਰ ਕਿਉਂ? ਇਸ ਦੀ ਵਜ੍ਹਾ ਬੜੀ ਦਿਲਚਸਪ ਹੈ।
ਆਈਫੋਨ ’ਚ ਚਾਰਜਿੰਗ ਲਈ ਲਾਈਟਨਿੰਗ ਪੋਰਟ ਦਿੱਤਾ ਜਾਂਦਾ ਹੈ। ਇਸ ਵਾਰ ਉਮੀਦ ਸੀ ਕਿ ਕੰਪਨੀ ਆਈਫੋਨ 13 ਨਾਲ ਯੂ.ਐੱਸ.ਬੀ. ਟਾਈਪ-ਸੀ ਪੋਰਟ ਦੇਵੇਗੀ ਪਰ ਅਜਿਹਾ ਨਹੀਂ ਹੋਇਆ। ਇਸ ਤੋਂ ਬਾਅਦ ਇਕ ਇੰਜੀਨੀਅਰ ਨੇ iPhone XR ’ਚ ਹੀ ਯੂ.ਐੱਸ.ਬੀ. ਟਾਈਪ-ਸੀ ਪੋਰਟ ਲਗਾ ਦਿੱਤਾ ਅਤੇ ਇਹ ਕੰਮ ਵੀ ਕਰ ਰਿਹਾ ਹੈ।
ਇਹ ਵੀ ਪੜ੍ਹੋ– ਫਿਰ ਫਟਿਆ OnePlus Nord 2, ਯੂਜ਼ਰ ਨੇ ਸ਼ੇਅਰ ਕੀਤੀਆਂ ਹੋਸ਼ ਉਡਾ ਦੇਣ ਵਾਲੀਆਂ ਤਸਵੀਰਾਂ
iPhone XR ’ਚ ਟਾਈਪ-ਸੀ ਪੋਰਟ ਲਗਾਉਣ ਤੋਂ ਬਾਅਦ ਉਸ ਇੰਜੀਨੀਅਰ ਨੇ ਇਸ ਨੂੰ ਨਿਲਾਮੀ ਲਈ eBay ’ਤੇ ਪਾ ਦਿੱਤਾ। iMore ਦੀ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ iPhone XR ਲਈ ਵਧ ਤੋਂ ਵਧ 86 ਹਜ਼ਾਰ ਡਾਲਰ ਦੀ ਬੋਲੀ ਲਗਾਈ ਗਈ ਹੈ। ਯੂ.ਐੱਸ.ਬੀ. ਟਾਈਪ-ਸੀ ਵਾਲੇ ਇਸ iPhone XR ਨੂੰ ਨਿਲਾਮੀ ਲਈ 1 ਨਵੰਬਰ ਨੂੰ ਪਾਇਆ ਗਿਆ ਸੀ। ਰਿਪੋਰਟ ਮੁਤਾਬਕ, ਹੌਲੀ-ਹੌਲੀ ਲੋਕਾਂ ਨੇ ਦਿਲਚਸਪੀ ਵਿਖਾਈ ਅਤੇ ਸ਼ੁਰੂਆਤ ’ਚ ਇਸ ਲਈ 1600 ਡਾਲਰ ਦੀ ਬੋਲੀ ਲਗਾਈ ਗਈ ਅਤੇ ਆਖਿਰਕਾਰ 85 ਹਜ਼ਾਰ ਡਾਲਰ ਤਕ ਦੇਣ ਲਈ ਸ਼ਖ਼ਸ ਤਿਆਰ ਹੋ ਗਿਆ।
ਹਾਲਾਂਕਿ, ਕੁਝ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਇਸ ਆਈਫੋਨ ਲਈ 1 ਬਿਲੀਅਨ ਡਾਲਰ ਦੀ ਬੋਲੀ ਲੱਗੀ ਹੈ ਪਰ iMore ਮੁਤਾਬਕ, ਇਸ ਲਈ 85 ਹਜ਼ਾਰ ਡਾਲਰ ਦੀ ਹੀ ਬੋਲੀ ਲਗਾਈ ਗਈ ਹੈ।
ਇਹ ਵੀ ਪੜ੍ਹੋ– ਹੁਣ ਟੂ-ਵ੍ਹੀਲਰਜ਼ ’ਚ ਵੀ ਮਿਲਣਗੇ ਏਅਰਬੈਗ, Autoliv ਤੇ Piaggio ਗਰੁੱਪ ਨੇ ਸਾਈਨ ਕੀਤਾ ਐਗਰੀਮੈਂਟ
ਜ਼ਿਕਰਯੋਗ ਹੈ ਕਿ Ken Pillonel ਨਾਂ ਦੇ ਇਕ ਸ਼ਖ਼ਸ ਨੇ iPhone XR ’ਚ ਯੂ.ਐੱਸ.ਬੀ. ਟਾਈਪ-ਸੀ ਪੋਰਟ ਲਗਾਇਆ ਸੀ। ਯਾਨੀ ਆਈਫੋਨ ਨੂੰ ਪਹਿਲੀ ਵਾਰ ਯੂ.ਐੱਸ.ਬੀ. ਟਾਈਪ-ਸੀ ਚਾਰਜਰ ਨਾਲ ਵੀ ਚਾਰਜ ਕੀਤਾ ਜਾ ਸਕਦਾ ਹੈ। Ken Pillonel ਨੇ ਇਸ ਨੂੰ ਯੂ.ਐੱਸ.ਬੀ. ਟਾਈਪ-ਸੀ ਪੋਰਟ ਵਾਲਾ ਦੁਨੀਆ ਦਾ ਪਹਿਲਾ ਆਈਫੋਨ ਦੱਸਿਆਸੀ। ਲਗਾਇਆ ਗਿਆ ਪੋਰਟ ਨਾ ਸਿਰਫ ਚਾਰਜਿੰਗ ਲਈ ਹੈ, ਸਗੋਂ ਇਸ ਨਾਲ ਡਾਟਾ ਵੀ ਟ੍ਰਾਂਸਫਰ ਹੋ ਸਕਦਾ ਹੈ।
Ken Pillonel ਸਵਿੱਸ ਇੰਸਟੀਚਿਊਟ ਆਫ ਟੈਕਨਾਲੋਜੀ ’ਚ ਰੋਬੋਟਿਕ ਦਾ ਵਿਦਿਆਰਥੀ ਹੈ ਅਤੇ ਇਸੇ ਸਟ੍ਰੀਮ ’ਚ ਮਾਸਟਰ ਕਰ ਰਿਹਾ ਹੈ। ਉਸ ਨੇ ਇਕ ਵੀਡੀਓ ਵੀ ਪੋਸਟ ਕੀਤੀ ਸੀ, ਜਿਸ ਵਿਚ ਦੱਸਿਆ ਸੀ ਕਿ ਕਿਵੇਂ ਉਸ ਨੇ iPhone XR ’ਚ ਯੂ.ਐੱਸ.ਬੀ. ਟਾਈਪ-ਸੀ ਪੋਰਟ ਲਗਾ ਦਿੱਤਾ ਹੈ।
ਇਹ ਵੀ ਪੜ੍ਹੋ– 7000 ਰੁਪਏ ਤੋਂ ਘੱਟ ਕੀਮਤ ਵਾਲੇ 5 ਸ਼ਾਨਦਾਰ ਸਮਾਰਟਫੋਨ, ਖਰੀਦਣ ਲਈ ਵੇਖੋ ਪੂਰੀ ਲਿਸਟ
50MP ਕੈਮਰਾ ਤੇ 44W ਫਾਸਟ ਚਾਰਜਿੰਗ ਸਪੋਰਟ ਨਾਲ ਵੀਵੋ ਦਾ ਨਵਾਂ ਫੋਨ ਲਾਂਚ
NEXT STORY