ਗੈਜੇਟ ਡੈਸਕ– ਇਕ ਸਮਾਂ ਸੀ ਜਦੋਂ ਪ੍ਰੀਮੀਅਮ ਸਮਾਰਟਫੋਨ ਸੈਗਮੈਂਟ ’ਚ ਲੋਕ ਵਨਪਲੱਸ ਦੇ ਫੋਨ ਖਰੀਦਣਾ ਪਸੰਦ ਕਰਦੇ ਸਨ ਪਰ ਹੁਣ ਅਜਿਹਾ ਲੱਗ ਰਿਹਾ ਹੈ ਕਿ ਕੰਪਨੀ ਨੇ ਆਪਣੀ ਕੁਆਲਿਟੀ ’ਤੇ ਧਿਆਨ ਦੇਣਾ ਬੰਦ ਕਰ ਦਿੱਤਾ ਹੈ। OnePlus Nord 2 ’ਚ ਇਕ ਤੋਂ ਬਾਅਦ ਇਕ ਧਮਾਕੇ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਹੁਣ ਸੁਹਿਤ ਸ਼ਰਮਾ ਨਾਂ ਦੇ ਇਕ ਟਵਿਟਰ ਯੂਜ਼ਰ ਨੇ ਟਵੀਟ ਕਰਕੇ OnePlus Nord 2 ’ਚ ਧਮਾਕਾ ਹੋਣ ਦੀ ਸ਼ਿਕਾਇਕ ਕੀਤੀ ਹੈ। ਇਹ ਫੋਨ ਉਸ ਦੀ ਪੈਂਟ ਦੀ ਜੇਬ ’ਚ ਸੀ ਅਤੇ ਜਦੋਂ ਇਸ ਵਿਚ ਧਮਾਕਾ ਹੋਇਆ ਤਾਂ ਉਸ ਦਾ ਪੱਟ ਸੜ ਗਿਆ। ਸੁਹਿਤ ਨੇ ਇਸ ਘਟਨਾ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ ਜਿਨ੍ਹਾਂ ’ਚ ਜ਼ਖਮ ਨੂੰ ਵੇਖਿਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ ਤੋਂ ਸਾਫ ਹੁੰਦਾ ਹੈ ਕਿ ਫੋਨ ਯੂਜ਼ਰ ਦੀ ਜੀਨ ਦੀ ਜੇਬ ’ਚ ਫਟਿਆ ਹੈ।
ਇਹ ਵੀ ਪੜ੍ਹੋ– ਪੁਰਾਣਾ ਫੋਨ ਵੇਚਣ ਤੋਂ ਪਹਿਲਾਂ ਜ਼ਰੂਰ ਕਰ ਲਓ ਇਹ ਕੰਮ ਨਹੀਂ ਤਾਂ ਪੈ ਸਕਦੈ ਪਛਤਾਉਣਾ
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਮਾਮਲੇ ਨੂੰ ਲੈ ਕੇ ਕੰਪਨੀ ਨੇ ਫਿਰ ਤੋਂ ਉਹੀ ਗੱਲ ਦੋਹਰਾਈ ਹੈ ਅਤੇ ਕਿਹਾ ਹੈ ਕਿ ਉਹ ਅਜਿਹੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦੀ ਹੈ। ਇਹ ਯੂਜ਼ਰ ਨਾਲ ਸੰਪਰਕ ਕਰ ਰਹੀ ਹੈ ਅਤੇ ਅੱਗੇ ਮਾਮਲੇ ਦੀ ਜਾਂਚ ਕਰੇਗੀ। ਦੱਸ ਦੇਈਏ ਕਿ ਇਕ-ਦੋ ਵਾਰ ਨਹੀਂ, ਸਗੋਂ ਕਈ ਕਈ ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਅਤੇ ਹਰ ਵਾਰ ਕੰਪਨੀ ਇਹੀ ਗੱਲ ਕਹਿੰਦੀ ਹੈ।
ਇਹ ਵੀ ਪੜ੍ਹੋ– 7000 ਰੁਪਏ ਤੋਂ ਘੱਟ ਕੀਮਤ ਵਾਲੇ 5 ਸ਼ਾਨਦਾਰ ਸਮਾਰਟਫੋਨ, ਖਰੀਦਣ ਲਈ ਵੇਖੋ ਪੂਰੀ ਲਿਸਟ
ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਵੀ ਕੋਈ ਯੂਜ਼ਰ OnePlus Nord 2 ’ਚ ਅੱਗ ਲੱਗਣ ਦੀ ਸ਼ਿਕਾਇਤ ਕਰਦਾ ਹੈ ਤਾਂ ਕੰਪਨੀ ਅੱਗ ਦੇ ਕਾਰਨ ਨੂੰ ਠੁਕਰਾ ਦਿੰਦੀ ਹੈ ਅਤੇ ਯੂਜ਼ਰ ’ਤੇ ਹੀ ਕੋਈ ਦੋਸ਼ ਲਗਾ ਦਿੰਦੀ ਹੈ।
ਇਹ ਵੀ ਪੜ੍ਹੋ– ਹੁਣ ਟੂ-ਵ੍ਹੀਲਰਜ਼ ’ਚ ਵੀ ਮਿਲਣਗੇ ਏਅਰਬੈਗ, Autoliv ਤੇ Piaggio ਗਰੁੱਪ ਨੇ ਸਾਈਨ ਕੀਤਾ ਐਗਰੀਮੈਂਟ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਤੰਬਰ ਮਹੀਨੇ ’ਚ OnePlus Nord 2 5G ਨੂੰ ਲੈ ਕੇ ਦਿੱਲੀ ਦੇ ਇਕ ਵਕੀਲ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਫੋਨ ’ਚ ਧਮਾਕਾ ਹੋਇਆ ਹੈ ਜਿਸ ਨਾਲ ਉਸ ਦੇ ਗਾਊਨ ’ਚ ਅੱਗ ਲੱਗ ਗਈ ਸੀ। ਪੂਰੀ ਖਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀ ਪੜ੍ਹੋ– ਪਬਲਿਕ Wi-Fi ਦੀ ਵਰਤੋਂ ਕਰਨ ਵਾਲੇ ਹੋ ਜਾਓ ਸਾਵਧਾਨ, ਲੀਕ ਹੋ ਸਕਦੈ ਨਿੱਜੀ ਡਾਟਾ
ਡੈਬਿਊ ਤੋਂ ਪਹਿਲਾਂ ਹੀ Creta Facelift ਦੀਆਂ ਤਸਵੀਰਾਂ ਲੀਕ, ਪਹਿਲਾਂ ਇਸ ਦੇਸ਼ ’ਚ ਹੋਵੇਗੀ ਲਾਂਚ
NEXT STORY