ਗੈਜੇਟ ਡੈਸਕ– ਦੇਸ਼ ਦੀਆਂ ਦੋ ਵੱਡੀਆਂ ਟੈਲੀਕਾਮ ਕੰਪਨੀਆਂ ਵੋਡਾਫੋਨ ਅਤੇ ਆਈਡੀਆ ਮਿਲ ਕੇ ਹੁਣ Vi ਬਣ ਚੁੱਕੀਆਂ ਹਨ। ਆਪਰੇਟਰ ਵਲੋਂ ਪਹਿਲਾਂ ਵੀ ਕਈ ਵਰਕ ਫਰਾਮ ਹੋਮ ਪਲਾਨਸ ਪੇਸ਼ ਕੀਤਾ ਜਾ ਰਹੇ ਸਨ ਅਤੇ ਹੁਣ Vi ਵਲੋਂ ਇਕ ਹੋਰ 100 ਜੀ.ਬੀ. ਹਾਈ-ਸਪੀਡ ਡਾਟਾ ਵਾਲਾ ਪਲਾਨ ਪੇਸ਼ ਕੀਤਾ ਜਾ ਰਿਹਾ ਹੈ। ਪ੍ਰੀਪੇਡ ਪੋਰਟਫੋਲੀਓ ’ਚ ਕੰਪਨੀ ਨੇ ਨਵਾਂ ਪਲਾਨ ਐਡ ਕੀਤਾ ਹੈ ਅਤੇ ਇਸ ਨੂੰ ਅਧਿਕਾਰਤ ਸਾਈਟ ’ਤੇ ਵੀ ਲਿਸਟ ਕਰ ਦਿੱਤਾ ਗਿਆ ਹੈ।
Vi ਹੁਣ ਦੋ ਵਰਕ ਫਰਾਮ ਹੋਮ ਪਲਾਨ ਨਾਲ ਰੀਚਾਰਜ ਕਰਵਾਉਣ ਦਾ ਆਪਸ਼ਨ ਗਾਹਕਾਂ ਨੂੰ ਦੇ ਰਹੀ ਹੈ। My Vi ’ਤੇ ਸਾਂਝੀ ਕੀਤੀ ਗਈ ਪਲਾਨ ਲਿਸਟਿੰਗ ਮੁਤਾਬਕ, 351 ਰੁਪਏ ਦਾ ਵਰਕ ਫਰਾਮ ਹੋਮ ਪਲਾਨ 56 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। ਇਸ ਪਲਾਨ ’ਚ ਗਾਹਕਾਂ ਨੂੰ ਕੁਲ 100 ਜੀ.ਬੀ. ਹਾਈ-ਸਪੀਡ ਡਾਟਾ ਮਿਲੇਗਾ। ਹੁਣ ਤਕ ਮਿਲ ਰਹੇ 251 ਰੁਪਏ ਦੇ ਵਰਕ ਫਰਾਮ ਹੋਮ ਪਲਾਨ ਦੇ ਮੁਕਾਬਲੇ ਇਸ ਵਿਚ ਦੁਗਣੇ ਫਾਇਦੇ ਮਿਲ ਰਹੇ ਹਨ।
ਨਵਾਂ 351 ਰੁਪਏ ਵਾਲਾ ਵਰਕ ਫਰਾਮ ਹੋਮ ਪਲਾਨ ਕਈ ਫਾਇਦਿਆਂ ਨਾਲ ਆਉਂਦਾ ਹੈ। ਇਸ ਲਈ ਗਾਹਕਾਂ ਨੂੰ 100 ਰੁਪਏ ਜ਼ਿਆਦਾ ਦੇਣੇ ਪੈਣਗੇ। ਜਿਨ੍ਹਾਂ ਗਾਹਕਾਂ ਨੂੰ ਜ਼ਿਆਦਾ ਡਾਟਾ ਦੀ ਲੋੜ ਹੈ ਜਾਂ ਜੋ ਘਰੋਂ ਕੰਮ ਕਰ ਰਹੇ ਹਨ ਉਨ੍ਹਾਂ ਲਈ 351 ਰੁਪਏ ਵਾਲਾ ਪਲਾਨ ਬਿਹਤਰ ਹੈ। ਫਿਲਹਾਲ ਇਹ ਪ੍ਰੀਪੇਡ ਪਲਾਨ ਆਂਧਰ-ਪ੍ਰਦੇਸ਼, ਦਿੱਲੀ, ਗੁਜਰਾਤ, ਕੇਰਲ ਅਤੇ ਮੱਧ-ਪ੍ਰਦੇਸ਼ ’ਚ ਹੀ ਪੇਸ਼ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਇਹ ਦੂਜੇ ਰਾਜਾਂ ’ਚ ਵੀ ਪੇਸ਼ ਕੀਤਾ ਜਾਵੇਗਾ।
ਵੋਡਾਫੋਨ-ਆਈਡੀਆ ਹੁਣ Vi
Vi ਵਲੋਂ 351 ਰੁਪਏ ਵਾਲਾ ਪਲਾਨ ਬਾਅਦ ’ਚ ਬਾਕੀ ਰਾਜਾਂ ’ਚ ਵੀ ਜਾਰੀ ਕੀਤਾ ਜਾ ਸਕਦਾ ਹੈ। ਹੁਣ ਬ੍ਰਾਂਡ ਨੇ ਆਪਣੀ ਨਵੀਂ ਪਛਾਣ ਨਾਲ ਪਲਾਨਸ ’ਚ ਵੀ ਬਦਲਾਅ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਇਲਾਵਾ ਥਰਡ ਪਾਰੀਟ ਰੀਚਾਰਜ ਪੋਰਟਲਸ ’ਤੇ ਵੀ ਜਲਦ ਹੀ ਨਵੇਂ ਪਲਾਨਸ ਲਿਸਟ ਹੋ ਜਾਣਗੇ। ਪਹਿਲਾਂ ਵੀ ਵੋਡਾਫੋਨ-ਆਈਡੀਆ ਦੋਵਾਂ ਦੇ ਗਾਹਕਾਂ ਨੂੰ ਇਕ ਸਮਾਨ ਪਲਾਨਸ ਮਿਲਦੇ ਰਹੇ ਸਨ ਅਤੇ ਕੰਪਨੀ ਇਕ ਸਮਾਨ ਫਾਇਦੇ ਦੇ ਰਹੀ ਸੀ।
4,500 ਰੁਪਏ ’ਚ ਘਰ ਲਿਆ ਸਕੋਗੇ BMW ਦੀ ਜ਼ਬਰਦਸਤ ਬਾਈਕ, ਕੰਪਨੀ ਲਿਆਈ ਖ਼ਾਸ ਪੇਸ਼ਕਸ਼
NEXT STORY