ਜਲੰਧਰ : ਮਾਰੂਤੀ ਸੁਜੂਕੀ ਨੇ 2 ਮਹੀਨੇ ਪਹਿਲਾਂ ਹੀ ਆਪਣੀ ਪਹਿਲੀ ਸਬ-4 ਮੀਟਰ ਐਸ.ਯੂ. ਵੀ ਵਿਟਾਰਾ ਬ੍ਰੇਜ਼ਾ ਨੂੰ ਲਾਂਚ ਕੀਤਾ ਹੈ। ਭਾਰਤੀ ਦੀ ਸਭ ਤੋਂ ਮਸ਼ਹੂਰ ਕਾਰ ਕੰਪਨੀ ਦੀ ਇਸ ਕਾਰ ਨੂੰ ਚੰਗਾ ਰਿਸਪਾਂਸ ਮਿਲ ਰਿਹਾ ਹੈ। ਰਿਪੋਰਟ ਮੁਤਾਬਕ ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ ਨੂੰ 55,000 ਤੋਂ ਜ਼ਿਆਦਾ ਬੁਕਿੰਗਸ ਮਿਲ ਚੁੱਕੀਆਂ ਹਨ ਅਤੇ ਅਜੇ ਵੀ ਬੁਕਿੰਗਸ ਚੱਲ ਰਹੀ ਹਨ। ਬੁਕਿੰਗ ਦੀ ਗਿਣਤੀ ਤਾਂ ਚੰਗੀ ਹੈ ਪਰ ਚੰਗਾ ਰਿਸਪਾਂਸ ਮਿਲਣ ਕਾਰਨ ਗਾਹਕਾਂ ਨੂੰ ਵਿਟਾਰਾ ਬ੍ਰੇਜ਼ਾ ਖਰੀਦਣ ਲਈ ਲੰਬਾ ਇੰਤਜ਼ਾਰ ਕਰਨਾ ਪਵੇਗਾ। ਕੰਪਨੀ ਅਤੇ ਡੀਲਰਾਂ ਦੇ ਹਵਾਲੇ ਤੋਂ ਐੱਨ. ਡੀ. ਟੀ. ਵੀ ਆਟੋ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਵਿਟਾਰਾ ਬ੍ਰੇਜ਼ਾ ਲਈ 6 ਮਹੀਨੇ ਤਕਿ ਦਾ ਇੰਤਜਾਰ ਕਰਨਾ ਪਵੇਗਾ।
ਭਾਰਤ 'ਚ ਕਾਂਪੈਕਟ ਐੱਸ. ਯੂ. ਵੀ ਦੀ ਡਿਮਾਂਡ ਵੱਧ ਰਹੀ ਹੈ ਅਤੇ ਮਾਰੂਤੀ ਸੁਜ਼ੂਕੀ ਭਾਰਤੀ ਕਾਰ ਬਾਜ਼ਾਰ ਦਾ ਨਾਮੀ ਨਾਮ ਹੈ। ਰਿਪੋਰਟ ਮੁਤਾਬਕ ਵਿਟਾਰਾ ਬ੍ਰੇਜ਼ਾ ਦੇ ਟਾਪ ਜੈੱਡ. ਡੀ. ਆਈ+ ਡੁਅਲ ਟੋਨ ਵੈਰਿਅੰਟ ਲਈ 8 ਤੋਂ 9 ਮਹੀਨੇ ਤੱਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਸਵੀਫਟ ਦੇ ਲਾਂਚ ਬਾਅਦ ਵੀ ਲੋਕਾਂ ਨੂੰ ਇਸ ਨੂੰ ਖਰੀਦਣ ਲਈ ਲੰਬਾ ਇੰਤਜਾਰ ਕਰਨਾ ਪਿਆ ਸੀ। ਪਰ ਦੂਜੇ ਪਾਸੇ ਰੇਨੋ ਦੀ ਕਵਿਡ ਵੀ ਇਸ ਮਾਮਲੇ 'ਚ ਕਿਸੇ ਤੋਂ ਘੱਟ ਨਹੀਂ ਹੈ ਜਿਸ ਲਈ ਗਾਹਕਾਂ ਨੂੰ 10 ਮਹੀਨੀਆਂ ਤੱਕ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਵਿਟਾਰਾ ਬ੍ਰੇਜ਼ਾ ਦੀ ਖਾਸ ਗੱਲਾਂ - ਵਿਟਾਰਾ ਬ੍ਰੇਜ਼ਾ 4 ਵੈਰਿਅੰਟਸ ਐੱਲ. ਡੀ. ਆਈ, ਵੀ. ਡੀ. ਆਈ , ਜੈੱਡ. ਡੀ. ਆਈ ਅਤੇ ਜੈੱਡ. ਡੀ. ਆਈ+ਵੈਰਿਅੰਟਸ 'ਚ ਆਪਸ਼ਨਲ ਸੈਫਟੀ ਫੀਚਰਸ ਨਾਲ ਉਪਲੱਬਧ ਹੈ। ਕੇਵਲ ਡੀਜ਼ਲ ਆਪਸ਼ਨ ਚ ਉਪਲੱਬਧ ਵਿਟਾਰਾ ਬ੍ਰੇਜ਼ਾ 'ਚ 1.3 ਲਿਟਰ 4 ਸਿਲੈਂਡਰ ਡੀ. ਡੀ. ਆਈ. ਐੱਸ 200 ਇੰਜਣ ਲਗਾ ਹੈ ਜੋ 4000 ਆਰ. ਪੀ. ਐੱਮ 'ਤੇ 89 ਬੀ. ਐੱਚ. ਪੀ ਅਤੇ 1750 ਆਰ. ਪੀ. ਐੱਮ 'ਤੇ 200 ਐੱਨ, ਐੱੇਮ ਟਾਰਕ ਪੈਦਾ ਕਰਦਾ ਹੈ। ਇਹ ਇੰਜਣ 5 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਨਾਲ ਕੰਮ ਕਰਦਾ ਹੈ। ਵਿਟਾਰਾ ਬ੍ਰੇਜ਼ਾ ਦੀ ਮਾਇਲੇਜ 22 ਲੋਕਲ (ਸ਼ਹਿਰ 'ਚ) ਅਤੇ 24 (ਹਾਈਵੇ 'ਚ) ਕਿਲੋਮੀਟਰ ਪ੍ਰਤੀ ਲਿਟਰ ਹੈ।
14 ਸਾਲਾ ਬੱਚੇ ਨੇ ਠੁਕਰਾਈ 3 ਕਰੋੜ ਡਾਲਰ ਦੀ ਆਫਰ
NEXT STORY