ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ 16 ਮਈ (ਬੁੱਧਵਾਰ) ਨੂੰ ਵੀਵੋ ਨਾਕਆਊਟ ਕਾਰਨੀਵਲ ਸੇਲ ਦਾ ਆਯੋਜਨ ਕੀਤਾ ਹੈ। ਇਹ ਸੇਲ 16 ਮਈ ਤੋਂ ਸ਼ੁਰੂ ਹੋ ਕੇ 18 ਮਈ ਤੱਕ ਰਹੇਗੀ। ਇਸ ਦੌਰਾਨ ਗਾਹਕਾਂ ਨੂੰ ਚੋਣਵੇਂ ਸਮਾਰਟਫੋਨ 'ਤੇ ਡਿਸਕਾਊਂਟ ਅਤੇ ਕੈਸ਼ਬੈਕ ਆਫਰ ਦਿੱਤੇ ਜਾਣਗੇ। ਇਸ ਤਿੰਨ ਦਿਨਾਂ ਸੇਲ ਦਾ ਆਯੋਜਨ ਵੀਵੋ ਦੇ ਅਧਿਕਾਰਤ ਆਨਲਾਈਨ ਸਟੋਰ 'ਤੇ ਕੀਤਾ ਗਿਆ ਹੈ।
ਵੀਵੋ ਦੀ ਇਸ ਸੇਲ 'ਚ ਗਾਹਕਾਂ ਨੂੰ ਇਨ੍ਹਾਂ ਸਮਾਰਟਫੋਨਜ਼ 'ਤੇ ਡਿਸਕਾਊਂਟ ਦਿੱਤਾ ਜਾ ਰਿਹਾ ਹੈ, ਜਿਵੇਂ ਕਿ ਵੀਵੋ ਵੀ5 (V5) ਪਲੱਸ ਅਤੇ ਵੀਵੋ ਵੀ5ਐੱਸ (V5s) ਸਮਾਰਟਫੋਨ ਲੜੀਵਾਰ 14,990 ਰੁਪਏ ਅਤੇ 12,990 ਰੁਪਏ 'ਚ ਉਪਲੱਬਧ ਕਰਵਾਏ ਜਾ ਰਹੇ ਹਨ।
ਇਸੇ ਤਰ੍ਹਾਂ ਸੇਲ 'ਚ ਵੀਵੋ ਵਾਈ66 (Y66) ਸਮਾਰਟਫੋਨ ਨੂੰ 15,990 ਰੁਪਏ ਦੀ ਜਗ੍ਹਾਂ 9,990 ਰੁਪਏ 'ਚ ਉਪਲੱਬਧ ਕਰਵਾਇਆਂ ਜਾ ਰਿਹਾ ਹੈ। ਇਸ ਤੋਂ ਇਲਾਵਾ ਹਾਲ ਹੀ 'ਚ ਲਾਂਚ ਹੋਏ ਵੀਵੋ ਵੀ9 (V9) ਅਤੇ ਵੀਵੋ ਵੀ9 ਯੂਥ (V9 Youth) ਐਡੀਸ਼ਨ ਸਮਾਰਟਫੋਨ ਦੀ ਖਰੀਦ 'ਤੇ ਐੱਸ. ਬੀ. ਆਈ. (SBI) ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ 'ਤੇ 5% ਕੈਸ਼ਬੈਕ ਗਾਹਕਾਂ ਨੂੰ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਕਾਰਨੀਵਲ ਆਫਰ ਦੌਰਾਨ 1,000 ਰੁਪਏ ਤੱਕ ਦਾ ਲੱਕੀ ਡਰਾਅ ਕੂਪਨ ਅਤੇ ਬੁੱਕ ਮਾਈ ਸ਼ੋਅ (BookMyShow) ਵੱਲੋਂ 500 ਰੁਪਏ ਦੀ ਕੀਮਤ ਵਾਲਾ ਕਪਲ ਮੂਵੀ ਵਾਊਚਰ ਵੀ ਦਿੱਤਾ ਜਾ ਰਿਹਾ ਹੈ। ਇਨ੍ਹਾਂ ਸਭ ਤੋਂ ਇਲਾਵਾ ਵੀਵੋ ਸਾਰੇ ਸਮਾਰਟਫੋਨਜ਼ ਮਾਡਲਾਂ 'ਤੇ 12 ਮਹੀਨਿਆਂ ਦੇ ਲਈ 'ਨੋ ਕਾਸਟ ਈ. ਐੱਮ. ਆਈ (EMI) ਦਾ ਵੀ ਆਫਰ ਦਿੱਤਾ ਜਾ ਰਿਹਾ ਹੈ।
ਪਾਕਿ ਪਤੀ ਨੇ ਛੱਡਿਆ ਕਿਰਨ ਬਾਲਾ ਦਾ ਸਾਥ, ਸਤਾਉਣ ਲੱਗੀ ਬੱਚਿਆਂ ਦੀ ਯਾਦ!
NEXT STORY