ਗੈਜੇਟ ਡੈਸਕ—ਵੀਵੋ ਵੀ-ਸੀਰੀਜ਼ ਦੇ ਲੇਟੈਸਟ ਡਿਵਾਈਸ ਵੀਵੋ ਵੀ20 ਐੱਸ.ਈ. ਨੂੰ ਅਗਲੇ ਮਹੀਨੇ ਭਾਰਤ ’ਚ ਲਾਂਚ ਕਰਨ ਵਾਲੀ ਹੈ। ਪਰ ਲਾਂਚਿੰਗ ਤੋਂ ਪਹਿਲਾਂ ਹੁਣ ਇਸ ਸਮਾਰਟਫੋਨ ਨੂੰ ਦੋ ਭਾਰਤੀ ਈ-ਕਾਮਰਸ ਵੈੱਬਸਾਈਟ ’ਤੇ ਸਪਾਟ ਕੀਤਾ ਗਿਆ ਹੈ ਜਿਥੋ ਇਸ ਦੀ ਕੀਮਤ ਦਾ ਖੁਲਾਸਾ ਹੋਇਆ ਹੈ। ਹਾਲਾਂਕਿ ਕੰਪਨੀ ਵੱਲੋਂ ਅਜੇ ਤੱਕ Vivo V20 SE ਦੀ ਕੀਮਤ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਸੰਭਾਵਿਤ ਕੀਮਤ
ਇਕ ਰਿਪੋਰਟ ਮੁਤਾਬਕ ਵੀਵੋ ਵੀ20 ਐੱਸ.ਈ. ਸਮਾਰਟਫੋਨ ਕ੍ਰੋਮਾ ਅਤੇ ਰਿਲਾਇੰਸ ਡਿਜ਼ੀਟਲ ਆਨਲਾਈਨ ਸਟੋਰ ’ਤੇ 20,990 ਰੁਪਏ ਦੇ ਪ੍ਰਾਈਸ ਟੈਗ ਨਾਲ ਲਿਸਟ ਹੈ। ਇਸ ਕੀਮਤ ’ਚ 8ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਵੈਰੀਐਂਟ ਮਿਲੇਗਾ।
ਸਪੈਸੀਫਿਕੇਸ਼ਨਸ
ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਵੀਵੋ ਵੀ20 ਐੱਸ.ਈ. ਸਮਾਰਟਫੋਨ ’ਚ 6.44 ਇੰਚ ਦੀ ਫੁਲ ਐੱਚ.ਡੀ. ਪਲੱਸ ਏਮੋਲੇਡ ਡਿਸਪਲੇਅ ਦਿੱਤੀ ਜਾਵੇਗੀ। ਇਸ ਫੋਨ ’ਚ ਕੁਆਲਕਾਮ 665 ਪ੍ਰੋਸੈਸਰ, 8ਜੀ.ਬੀ. ਰੈਮ ਅਤੇ 128ਜੀ.ਬੀ. ਸਟੋਰੇਜ਼ ਮਿਲੇਗੀ। ਉੱਥੇ ਇਹ ਡਿਵਾਈਸ ਐਂਡ੍ਰਾਇਡ 10 ’ਤੇ ਆਧਾਰਿਤ ਫਨਟੱਚ ਆਪਰੇਟਿੰਗ ਸਿਸਟਮ ’ਤੇ ਕੰਮ ਕਰੇਗਾ।
ਕੈਮਰਾ ਤੇ ਬੈਟਰੀ
ਕੰਪਨੀ ਵੀਵੋ ਵੀ20 ਦੇ ਸਪੈਸ਼ਨ ਐਡਿਸ਼ਨ ’ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਦੇਵੇਗੀ ਜਿਸ ’ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ, 8 ਮੈਗਾਪਿਕਸਲ ਦਾ ਵਾਇਡ ਐਂਗਲ ਲੈਂਸ ਅਤੇ 2 ਮੈਗਾਪਿਕਸਲ ਦਾ ਪੋਟਰੇਟ ਲੈਂਸ ਮੌਜੂਦ ਹੋਵੇਗਾ। ਨਾਲ ਹੀ ਫੋਨ ਦੇ ਫਰੰਟ ’ਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਯੂਜ਼ਰਸ ਨੂੰ ਇਸ ਸਮਾਰਟਫੋਨ ’ਚ 4,100 ਐੱਮ.ਏ.ਐੱਚ. ਦੀ ਬੈਟਰੀ ਮਿਲੇਗੀ ਜੋ 33ਵਾਟ ਫਾਸਟ ਚਾਰਜਿੰਗ ਫੀਚਰ ਸਪੋਰਟ ਕਰੇਗੀ।
ਤੁਹਾਨੂੰ ਦੱਸ ਦੇਈਏ ਕਿ ਵੀਵੋ ਨੇ ਵੀ-ਸੀਰੀਜ਼ ਦੇ ਸ਼ਾਨਦਾਰ ਸਮਾਰਟਫੋਨ ਵੀਵੋ ਵੀ20 ਨੂੰ ਇਸ ਮਹੀਨੇ ਭਾਰਤ ’ਚ ਲਾਂਚ ਕੀਤਾ ਸੀ। ਇਸ ਸਮਾਰਟਫੋਨ ਦੀ ਸ਼ੁਰੂਆਤੀ ਕੀਮਤ 24,990 ਰੁਪਏ ਹੈ। ਇਸ ’ਚ ਡਿਊਲ ਸਿਮ ਸਪੋਰਟ ਨਾਲ ਐਂਡ੍ਰਾਇਡ 11 ਓ.ਐੱਸ. ਦੀ ਵਰਤੋਂ ਕੀਤੀ ਗਈ ਹੈ। ਇਸ ’ਚ 6.44 ਇੰਚ ਦੀ ਫੁਲ ਐੱਚ.ਡੀ.+ਏਮੋਲੇਡ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਸਕਰੀਨ ਰੈਜੋਲਿਉਸ਼ਨ 1080x2400 ਪਿਕਸਲ ਹੈ।
ਇਹ ਸਨੈਪਡਰੈਗਨ 720ਜੀ ਪ੍ਰੋਸੈਸਰ ’ਤੇ ਕੰਮ ਕਰਦਾ ਹੈ। ਫੋਨ ’ਚ ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ ’ਚ 44 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈਟਅਪ ਮੌਜੂਦ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 33ਵਾਟ ਫਲੈਸ਼ਚਾਰਜ ਫਾਸਟ ਚਾਰਜਿੰਗ ਸਪੋਰਟ ਨਾਲ ਆਉਂਦੀ ਹੈ।
5ਜੀ ਸਪੈਕਟਰਮ ਦੀ ਅਗਲੇ ਸਾਲ ਹੋਵੇਗੀ ਨੀਲਾਮੀ, ਭਾਰਤੀ ਏਅਟਰੈੱਲ ਨੀਲਾਮੀ ਪ੍ਰਕਿਰਿਆ ਤੋਂ ਬਣਾ ਸਕਦੀ ਹੈ ਦੂਰੀ
NEXT STORY