ਜਲੰਧਰ- ਪਿਛਲੇ ਕੁਝ ਦਿਨਾਂ ਪਹਿਲਾਂ ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ 'ਤੇ Vivo Campus Carnival ਦਾ ਆਯੋਜਨ ਕੀਤਾ ਗਿਆ ਸੀ, ਜਿੱਥੇ Vivo V5s ਦੇ ਬਲੂ ਕਲਰ ਨੂੰ ਪੇਸ਼ ਕੀਤਾ ਗਿਆ। ਇਸ ਦੀ ਸ਼ੁਰੂਆਤ ਅੱਜ ਤੋਂ ਹੋਈ ਅਤੇ 22 ਜੁਲਾਈ ਤੱਕ ਇਸ ਕਾਰਨੀਵਾਲ 'ਚ ਵੀਵੋ ਦੇ ਕਈ ਸਮਾਰਟਫੋਨਜ਼ 'ਤੇ ਆਫਰਸ ਅਤੇ ਡਿਸਕਾਊਂਟ ਦਿੱਤੇ ਜਾਣਗੇ।
Vivo Campus Carnival 'ਚ ਹਰ ਖਰੀਦਦਾਰੀ 'ਤੇ Goibibo ਵੱਲੋਂ 500 ਰੁਪਏ ਦਾ ਵਾਊਚਰ ਮਿਲੇਗਾ। ਇਸ ਤੋਂ ਇਲਾਵਾ ਉਪਭੋਗਤਾਵਾਂ ਨੂੰ ਰਿਲਾਇੰਸ ਜਿਓ ਵੱਲੋਂ 75 ਜੀ. ਬੀ. ਡਾਟਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 1,500 ਰੁਪਏ ਦਾ ਰੈਗੂਲਰ ਐਕਸਚੇਂਜ ਵੈਲਿਊ ਦਾ ਲਾਭ ਮਿਲੇਗਾ।
ਐਮਾਜ਼ਾਨ ਇੰਡੀਆ 'ਤੇ V5s ਦਾ ਬਲੂ ਕਲਰ ਵੈਰੀਅੰਟ ਲਾਂਚ 17,990 ਰੁਪਏ 'ਚ ਉਪਲੱਬਧ ਹੈ, ਜਦਕਿ ਇਸ ਨੂੰ 18,990 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ। ਇਸ ਸਮਾਰਟਫੋਨ ਦੀ ਖਾਸੀਅਤ ਇਸ 'ਚ ਦਿੱਤਾ ਗਿਆ 20 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਵੀਵੋ ਵੀ5 ਐੱਸ ਦੇ ਪਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 5.5 ਇੰਚ ਦਾ ਫੁੱਲ ਐੱਚ. ਡੀ. ਡਿਸਪਲੇ ਦਿੱਤਾ ਗਿਆ ਹੈ। ਐਂਡਰਾਇਡ 6.0 ਮਾਰਸ਼ਮੈਲੋ 'ਤੇ ਆਧਾਰਿਤ ਇਹ ਸਮਾਰਟਫੋਨ MediaTek MT6750 'ਤੇ ਕੰਮ ਕਰਦਾ ਹੈ। ਇਸ 'ਚ 4 ਜੀ. ਬੀ. ਰੈਮ ਅਤੇ 64 ਜੀ. ਬੀ. ਇੰਟਰਨਲ ਮੈਮਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਐੱਲ. ਈ. ਡੀ. ਫਲੈਸ਼ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਫਰੰਟ ਕੈਮਰੇ 'ਚ ਮੂਨ ਲਾਈਟ ਗਲੋ ਫਰੰਟ ਲਾਈਟ ਅਤੇ ਫੇਸ ਬਿਊਟੀ 6.0 ਐੱਪ ਉਪਲੱਬਧ ਹੈ। ਇਸ ਤੋਂ ਇਲਾਵਾ ਐਮਾਜ਼ਾਨ ਇੰਡੀਆ 'ਤੇ ਅੱਜ ਤੋਂ ਸ਼ੁਰੂ ਹੋਏ ਵੀਵੋ ਦੇ Campus Carnival 'ਚ ਕਈ ਵੀਵੋ ਫੋਨਜ਼ ਨੂੰ ਆਫਰ ਅਤੇ ਡਿਸਕਾਊਂਟ 'ਚ ਖਰੀਦਿਆ ਜਾ ਸਕਦਾ ਹੈ।
Vivo Y66 ਅਤੇ Vivo V5 Plus -
ਵੀਵੋ ਵਾਈ66 ਸਮਾਰਟਫੋਨ ਨੂੰ ਇਸ ਸਾਲ ਮਾਰਚ 'ਚ ਲਾਂਚ ਕੀਤਾ ਗਿਆ ਸੀ, ਜੋ ਕਿ ਐਮਾਜ਼ਾਨ 'ਤੇ Campus Carnival 'ਚ 1,000 ਰੁਪਏ ਦੇ ਡਿਸਕਾਊਂਟ ਤੋਂ ਬਾਅਦ 14,990 ਰੁਪਏ ਦੇ ਬਜਾਏ 13,990 ਰੁਪਏ 'ਚ ਉਪਲੱਬਧ ਹੈ, ਨੋ ਕਾਸਟ ਈ. ਐੱਮ. ਆਈ. ਸਕੀਮ ਨਾਲ ਇਸ ਨੂੰ 665 ਰੁਪਏ ਹਰ ਮਹੀਨੇ ਈ. ਐੱਮ. ਆਈ. 'ਤੇ ਲਿਆ ਜਾ ਸਕਦਾ ਹੈ। ਵੀਵੋ ਵੀ5 ਪਲੱਸ ਨੂੰ 25,990 ਰੁਪਏ 'ਚ ਖਰੀਦ ਸਕਦੇ ਹੋ, ਜਦਕਿ ਇਸ ਦੀ ਕੀਮਤ 27,980 ਰੁਪਏ ਹੈ।
Xiaomi Mi 5X ਦਾ ਟੀਜ਼ਰ ਜਾਰੀ, ਡਿਜ਼ਾਇਨ ਤੇ ਕਲਰ ਵੇਰੀਅੰਟ ਦਾ ਹੋਇਆ ਖੁਲਾਸਾ
NEXT STORY