ਗੈਜੇਟ ਡੈਸਕ—ਕਾਫੀ ਸਮੇਂ ਤੋਂ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਵੀਵੋ ਆਪਣੀ ਵੀ20 ਸੀਰੀਜ਼ ਦੇ ਸਮਾਰਟਫੋਨ ਵੀਵੋ ਵੀ20 ਐੱਸ.ਈ. ਨੂੰ ਭਾਰਤ ’ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਸਮਾਰਟਫੋਨ ਦੀ ਕੀਮਤ ਦੀ ਸਾਹਮਣੇ ਆਈ ਹੈ। ਉੱਥੇ ਸਾਹਮਣੇ ਆਈ ਇਕ ਰਿਪੋਰਟ ਮੁਤਾਬਕ ਵੀਵੋ ਵੀ20 ਐੱਸ.ਈ. ਲਈ ਭਾਰਤੀ ਯੂਜ਼ਰਸ ਨੂੰ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਹੋਵੇਗਾ। ਇਹ ਸਮਾਰਟਫੋਨ ਨੂੰ ਭਾਰਤ ’ਚ 2 ਨਵੰਬਰ ਨੂੰ ਲਾਂਚ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵੀਵੋ ਵੀ20 ਐੱਸ.ਈ. ਦੀ ਪ੍ਰੀ-ਬੁਕਿੰਗ ਡਿਟੇਲ ਦਾ ਵੀ ਖੁਲਾਸਾ ਕੀਤਾ ਗਿਆ ਹੈ।
91ਮੋਬਾਇਲਜ਼ ਦੀ ਰਿਪੋਰਟ ਮੁਤਾਬਕ ਵੀਵੋ ਵੀ20 ਐੱਸ.ਈ. ਭਾਰਤ ’ਚ 2 ਨਵੰਬਰ ਨੂੰ ਲਾਂਚ ਹੋਵੇਗਾ। ਲਾਂਚ ਤੋਂ ਪਹਿਲਾਂ ਹੀ ਕੰਪਨੀ ਨੇ ਆਫਲਾਈਨ ਸਟੋਰਸ ਰਾਹੀਂ ਇਸ ਦੀ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਕੰਪਨੀ ਨੇ ਆਧਿਾਰਿਤ ਤੌਰ ’ਤੇ ਵੀ ਅਜੇ ਤੱਕ ਇਸ ਦੀ ਲਾਂਚ ਡੇਟ ਜਾਂ ਇਸ ਨਾਲ ਜੁੜਿਆ ਕੋਈ ਵੀ ਐਲਾਨ ਨਹੀਂ ਕੀਤਾ ਹੈ। ਪਰ ਰਿਪੋਰਟ ਮੁਤਾਬਕ ਇਸ ਸਮਾਰਟਫੋਨ ਦੀ ਪ੍ਰੀ-ਬੁਕਿੰਗ ਦੇ ਨਾਲ ਮਿਲਣ ਵਾਲੇ ਆਫਰਜ਼ ਦੀ ਵੀ ਜਾਣਕਾਰੀ ਦਿੱਤੀ ਗਈ ਹੈ।
ਪ੍ਰੀ-ਬੁਕਿੰਗ ’ਤੇ ਮਿਲਣਗੇ ਆਫਰਜ਼
ਵੀਵੋ ਵੀ20 ਐੱਸ.ਈ. ਨੂੰ ਲੈ ਕੇ ਸਾਹਮਣੇ ਆਈ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਇਹ ਸਮਾਰਟਫੋਨ ਪ੍ਰੀ-ਬੁਕਿੰਗ ਲਈ ਉਪਲੱਬਧ ਹੋ ਗਿਆ ਹੈ। ਇਸ ਦੇ ਨਾਲ ਹੀ ਮਿਲਣ ਵਾਲੇ ਆਫਰਜ਼ ਦੀ ਗੱਲ ਕਰੀਏ ਤਾਂ ICICI, Kotak ਅਤੇ Bank of Baroda ਕਾਰਡਹੋਰਡਸ ਫੋਨ ’ਤੇ 10 ਫੀਸਦੀ ਦਾ ਕੈਸ਼ਬੈਕ ਹਾਸਲ ਕਰ ਸਕਦੇ ਹੋ। ਉੱਥੇ ਫੋਨ ਨਾਲ ਵਨ ਟਾਈਮ ਸਕਰੀਨ ਰਿਪਲੇਸਮੈਂਟ ਵੀ ਮਿਲੇਗੀ।
ਸੰਭਾਵਿਤ ਕੀਮਤ
ਸਾਹਮਣੇ ਆਈ ਲੀਕਸ ਮੁਤਾਬਕ ਵੀਵੋ ਵੀ20 ਐੱਸ.ਈ. ਨੂੰ ਭਾਰਤ ’ਚ 20,990 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਜਾ ਸਕਦਾ ਹੈ। ਜਦਕਿ ਮਲੇਸ਼ੀਆ ’ਚ ਇਸ ਨੂੰ MYR 1,199 ਭਾਵ 21,300 ਰੁਪਏ ’ਚ ਲਾਂਚ ਕੀਤਾ ਗਿਆ ਸੀ।
ਸਪੈਸੀਫਿਕੇਸ਼ਨਸ
ਇਸ ’ਚ 6.44 ਇੰਚ ਦੀ ਫੁਲ ਐੱਚ.ਡੀ.+ਏਮੋਲੇਡ ਡਿਸਪਲੇਅ ਦਿੱਤੀ ਗਈ ਹੈ। ਇਹ ਸਮਾਰਟਫੋਨ ਕੁਆਲਕਾਮ ਸਨੈਪਡਰੈਗਨ 665 ਪ੍ਰੋਸੈਸਰ ’ਤੇ ਕੰਮ ਕਰਦਾ ਹੈ। ਐਂਡ੍ਰਾਇਡ 10 ਓ.ਐੱਸ. ’ਤੇ ਆਧਾਰਿਤ ਇਸ ਸਮਾਰਟਫੋਨ ’ਚ 8ਜੀ.ਬੀ. ਰੈਮ ਅਤੇ 128ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ’ਚ 4100 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਕਿ 33ਵਾਟ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ’ਚ 48MP + 8MP + 2MP ਦਾ ਟਿ੍ਰਪਲ ਰੀਅਰ ਕੈਮਰਾ ਅਤੇ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਚਾਕੂ ਦੀ ਤਰ੍ਹਾਂ ਤਿੱਖੇ ਹਨ iPhone 12 ਦੇ ਕਿਨਾਰੇ, ਲੋਕਾਂ ਦੀਆਂ ਉਂਗਲਾਂ ’ਤੇ ਲੱਗ ਰਹੇ ਹਨ ਕੱਟ
NEXT STORY