ਗੈਜੇਟ ਡੈਸਕ– ਕਿਹੋ ਜਿਹਾ ਹੋਵੇਗਾ ਜੇਕਰ ਤੁਹਾਡੇ ਕੋਲ ਇਕ ਅਜਿਹਾ ਸਮਾਰਟਫੋਨ ਹੋਵੇ ਜੋ ਚਾਕੂ ਦਾ ਵੀ ਕੰਮ ਕਰੇ? ਸੁਣਨ ’ਚ ਥੋੜ੍ਹਾ ਅਜੀਬ ਹੈ ਪਰ ਜੇਕਰ ਤੁਹਾਡੇ ਕੋਲ ਆਈਫੋਨ 12 ਹੈ ਤਾਂ ਤੁਹਾਨੂੰ ਚਾਕੂ ਦੀ ਲੋੜ ਨਹੀਂ ਪਵੇਗੀ। ਅਜਿਹਾ ਅਸੀਂ ਨਹੀਂ ਕਹਿ ਰਹੇ ਸਗੋਂ ਕੁਝ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਆਈਫੋਨ ਦੇ ਕਿਨਾਰੇ ਇੰਨੇ ਤੇਜ਼ਧਾਰ ਹਨ ਕਿ ਉਨ੍ਹਾਂ ਦੀਆਂ ਉਂਗਲਾਂ ’ਤੇ ਕੱਟ ਲੱਗ ਰਹੇ ਹਨ।
ਐਪਲ ਨੇ ਹਾਲ ਹੀ ’ਚ ਆਈਫੋਨ 12 ਸੀਰੀਜ਼ ਨੂੰ ਲਾਂਚ ਕੀਤਾ ਹੈ ਜਿਸ ਦੇ ਕਿਨਾਰੇ ਆਈਫੋਨ 11 ਸੀਰੀਜ਼ ਦੀ ਤਰ੍ਹਾਂ ਰਾਊਂਡ ਨਹੀਂ ਸਗੋਂ ਆਈਫੋਨ 4 ਦੀ ਤਰ੍ਹਾਂ ਹਨ। ਆਈਫੋਨ 12 ਦੇ ਕਿਨਾਰੇ ਕਿਸੇ ਬਾਕਸ ਦੇ ਕਿਨਾਰੇ ਦੀ ਤਰ੍ਹਾਂ ਹਨ। ਆਈਫੋਨ 12 ਆਈਫੋਨ 12 ਮਿੰਨੀ ਦੇ ਫਰੇਮ ਐਲਮੀਨੀਅਮ ਦੇ ਹਨ।
Gizchina ਦੀ ਇਕ ਰਿਪੋਰਟ ਮੁਤਾਬਕ, ਕਈ ਯੂਜ਼ਰਸ ਨੇ Weibo ਅਤੇ Tieba ਵਰਗੇ ਸੋਸ਼ਲ ਮੀਡੀਆ ’ਤੇ ਆਪਣੀਆਂ ਜ਼ਖਮੀ ਉਂਗਲਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਯੂਜ਼ਰਸ ਦਾ ਦਾਅਵਾ ਹੈ ਕਿ ਆਈਫੋਨ 12 ਸੀਰੀਜ਼ ਦੇ ਕਿਨਾਰੇ ਇੰਨੇ ਤੇਜ਼ਧਾਰ ਹਨ ਕਿ ਉਨ੍ਹਾਂ ਦੀਆਂ ਉਂਗਲਾਂ ’ਤੇ ਕੱਟ ਲੱਗ ਰਹੇ ਹਨ। ਕਈ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਕਿਨਾਰੇ ਰਾਊਂਡ ਨਾ ਹੋਣ ਕਾਰਨ ਫੋਨ ਦੀ ਵਰਤੋਂ ਕਰਨ ’ਚ ਵੀ ਪਰੇਸ਼ਾਨੀ ਹੋ ਰਹੀ ਹੈ। ਯੂਜ਼ਰਸ ਦਾ ਦਾਅਵਾ ਹੈ ਕਿ ਆਈਫੋਨ 12 ਨੂੰ ਮਜਬੂਤੀ ਨਾਲ ਫੜ੍ਹਨ ’ਤੇ ਹੱਥ ’ਚ ਜ਼ਖਮ ਹੋਣ ਦਾ ਡਰ ਹੈ। ਉਂਗਲਾਂ ’ਤੇ ਕੱਟਣ ਦੇ ਨਿਸ਼ਾਨ ਆ ਰਹੇ ਹਨ। ਹਾਲਾਂਕਿ, ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਅਜੇ ਤਕ ਸਿਰਫ ਚੀਨ ਦੇ ਯੂਜ਼ਰਸ ਨੇ ਹੀ ਕੀਤੀਆਂ ਹਨ।
Apple One ਸਰਵਿਸ ਭਾਰਤ ’ਚ ਲਾਂਚ, 200 ਰੁਪਏ ਤੋਂ ਵੀ ਘੱਟ ਹੈ ਪਲਾਨ ਦੀ ਕੀਮਤ
NEXT STORY