ਗੈਜੇਟ ਡੈਸਕ- ਵੀਵੋ ਨੇ ਆਪਣਾ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਮੈਕਸੀਕੋ 'ਚ Vivo V30 Lite 5G ਨੂੰ ਲਾਂਚ ਕਰ ਦਿੱਤਾ ਹੈ। ਇਹ ਹੈਂਡਸੈੱਟ ਬ੍ਰਾਂਡ ਦੇ Vivo V29 Lite 5G ਦਾ ਅਪਗ੍ਰੇਡ ਵੇਰੀਐਂਟ ਹੈ, ਜਿਸਨੂੰ ਕੰਪਨੀ ਨੇ ਇਸ ਸਾਲ ਜੂਨ 'ਚ ਲਾਂਚ ਕੀਤਾ ਸੀ। V30 Lite 5G 'ਚ ਕੰਪਨੀ ਨੇ ਐਮੋਲੇਡ ਡਿਸਪਲੇਅ ਦਿੱਤੀ ਹੈ, ਜੋ 120Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਦੀ ਹੈ।
Vivo V30 Lite 5G ਦੀ ਕੀਮਤ
ਵੀਵੋ ਦਾ ਇਹ ਫੋਨ ਦੋ ਕਲਰ ਆਪਸ਼ਨ- ਫਾਰੇਸਟ ਬਲੈਕ ਅਤੇ ਰੋਜ ਗੋਲਡ 'ਚ ਆਉਂਦਾ ਹੈ। Vivo V30 Lite 5G ਨੂੰ ਕੰਪਨੀ ਨੇ ਮੈਕਸੀਕੋ 'ਚ ਲਾਂਚ ਕੀਤਾ ਹੈ ਜਿਸਦੀ ਕੀਮਤ MXN 8,999 (ਕਰੀਬ 44,100 ਰੁਪਏ) ਹੈ। ਹੈਂਡਸੈੱਟ ਸਿਰਫ ਇਕ ਕੰਫੀਗ੍ਰੇਸ਼ਨ 'ਚ ਆਉਂਦਾ ਹੈ, ਜਿਸ ਵਿਚ 12 ਜੀ.ਬੀ. ਰੈਮ+256 ਜੀ.ਬੀ. ਦੀ ਸਟੋਰੇਜ ਮਿਲਦੀ ਹੈ।
Vivo V30 Lite 5G ਦੇ ਫੀਚਰਜ਼
ਫੋਨ 'ਚ 6.67 ਇੰਚ ਦੀ E4 AMOLED ਡਿਸਪਲੇਅ ਮਿਲਦੀ ਹੈ ਜੋ 120Hz ਰਿਫ੍ਰੈਸ਼ ਰੇਟ ਸਪੋਰਟ ਦੇ ਨਾਲ ਆਉਂਦੀ ਹੈ। ਹੈਂਡਸੈੱਟ ਪੰਚ ਹੋਲ ਕਟਆਊਟ ਅਤੇ 1150 Nits ਪੀਕ ਬ੍ਰਾਈਟਨੈੱਸ ਦੇ ਨਾਲ ਆਉਂਦਾ ਹੈ। ਇਸ ਵਿਚ ਕੁਆਲਕਾਮ ਸਨੈਪਡ੍ਰੈਗਨ 695 ਪ੍ਰੋਸੈਸਰ ਮਿਲਦੀ ਹੈ ਜੋ ਐਡਰੀਨੋ 619 ਪ੍ਰੋਸੈਸਰ ਦੇ ਨਾਲ ਆਉਂਦਾ ਹੈ।
ਫੋਨ 'ਚ 12 ਜੀ.ਬੀ. ਰੈਮ+256 ਜੀ.ਬੀ. ਦੀ ਸਟੋਰੇਜ ਮਿਲਦੀ ਹੈ। ਸਮਾਰਟਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸਦਾ ਮੇਨ ਲੈੱਨਜ਼ 64 ਮੈਗਾਪਿਕਸਲ ਦਾ ਹੈ। ਇਸਤੋਂ ਇਲਾਵਾ 8 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਅਤੇ 2 ਮੈਗਾਪਿਕਸਲ ਦਾ ਕੈਮਰਾ ਮਿਲਦਾ ਹੈ। ਉਥੇ ਹੀ ਫਰੰਟ 'ਚ ਕਪਨੀ ਨੇ 50 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ।
ਫੋਨ ਨੂੰ ਪਾਵ ਦੇਣ ਲਈ 4800mAh ਦੀ ਬੈਟਰੀ ਦਿੱਤੀ ਗਈ ਹੈ, ਜੋ 44 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਵਿਚ ਡਿਊਲ ਸਿਮ ਕਾਰਡ ਸਪੋਰਟ, ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਅਤੇ IP54 ਰੇਟਿੰਗ ਮਿਲਦੀ ਹੈ। ਇਸ ਵਿਚ ਯੂ.ਐੱਸ.ਬੀ. ਟਾਈਪ-ਸੀ ਚਾਰਜਿੰਗ ਪੋਰਟ ਦਿੱਤਾ ਗਿਆ ਹੈ।
Year Ender 2023: ਇਸ ਸਾਲ WhatsApp 'ਚ ਜੁੜੇ ਇਹ ਕਮਾਲ ਦੇ ਫੀਚਰਜ਼, ਦੇਖੋ ਪੂਰੀ ਲਿਸਟ
NEXT STORY