ਜਲੰਧਰ- ਆਪਣੇ ਸਭ ਤੋਂ ਪਹਿਲੇ ਕਵਾਲਕਮ ਸਨੈਪਡ੍ਰੈਗਨ 660 ਪ੍ਰੋਸੈਸਰ ਨਾਲ ਲਾਂਚ ਹੋਣ ਵਾਲੇ ਸਮਾਰਟਫੋਨ ਤੋਂ ਪਹਿਲਾਂ ਹੀ ਇਕ ਨਵੀਂ ਖਬਰ ਸਾਹਮਣੇ ਆਈ ਹੈ ਕਿ ਵੀਵੋ ਵੱਲੋਂ ਇਸ ਪ੍ਰੋਸੈਸਰ ਨਾਲ ਪੇਸ਼ ਕੀਤਾ ਜਾਣ ਵਾਲਾ ਪਹਿਲਾ ਸਮਾਰਟਫੋਨ Vivo X9S ਹੋਣ ਵਾਲਾ ਹੈ ਅਤੇ ਇਹ ਇੰਟਰਨੈੱਟ 'ਤੇ ਇਸ ਪ੍ਰੋਸੈਸਰ ਨਾਲ ਦੇਖਿਆ ਵੀ ਗਿਆ ਹੈ।
ਵੀਵੋ ਆਪਣੇ ਦੋ ਨਵੇਂ ਸਮਾਰਟਫੋਨ ਮਤਲਬ ਵੀਵੋ ਐੱਕਸ 9 ਐੱਸ. ਅਤੇ ਵੀਵੋ ਐੱਕਸ 9 ਐੱਸ ਪਲੱਸ ਨੂੰ ਲਾਂਚ ਕਰਨ ਦੀ ਸਾਰੀ ਤਿਆਰੀਆਂ ਕਰ ਚੁੱਕੀ ਹੈ। ਇਸ ਸਮਾਰਟਫੋਨ ਨੂੰ ਸਨੈਪਡ੍ਰੈਗਨ 660 ਚਿਪਸੈੱਟ ਨਾਲ ਪੇਸ਼ ਕੀਤਾ ਜਾਵੇਗਾ ਵੀਵੋ 'ਤੇ ਇਨ੍ਹਾਂ ਸਮਾਰਟਫੋਨ ਦੇ ਇਕ ਪੋਸਟਰ ਵੀ ਐਡ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ Vivo X9s ਅਤੇ Vivo X9s Plus ਸਮਾਰਟਫੋਨ X9 ਅਤੇ X9 Plus ਦੇ ਹੀ ਅਪਗ੍ਰੇਡ ਵਰਜ਼ਨ ਹਨ। ਇਨ੍ਹਾਂ ਦੋਨਾਂ ਸਮਾਰਟਫੋਨਜ਼ ਨੂੰ ਪਿਛਲੇ ਸਾਲ ਪੇਸ਼ ਕੀਤਾ। ਐੱਕਸ 9 ਐੱਸ. ਸਮਾਰਟਫੋਨ ਨੂੰ ਹੁਣ ਹਾਲ ਹੀ 'ਚ ਚੀਨ 'ਚ 3ਸੀ ਸਰਟੀਫਿਕੇਸ਼ਨ ਵੀ ਮਿਲਿਆ ਹੈ। ਫੀਚਰਸ ਅਤੇ ਸਪੇਕਸ ਦੇ ਨਾਲ-ਨਾਲ ਕੀਮਤ ਦੇ ਮਾਮਲੇ 'ਚ ਵੀ ਦੋਵੇਂ ਹੀ ਸਮਾਰਟਫੋਨਜ਼ ਆਪਣੇ-ਆਪ 'ਚ ਇਕ ਦੂਜੇ ਤੋਂ ਕਾਫੀ ਵੱਖ ਹੈ। ਇਕ ਇਕ-ਦੂ ਜੇ ਨਾਲ ਕਾਫੀ ਮਿਲੇ-ਜੁਲੇ ਵੀ ਹਨ। ਜੇਕਰ ਕੁਝ ਸਪੇਕਸ ਦੀ ਗੱਲ ਕਰੀਏ ਤਾਂ ਸਮਾਰਟਫੋਨਜ਼ 'ਚ ਇਕ 3920 ਐੱਮ. ਏ. ਐੱਚ. ਸਮਰੱਥਾ ਦੀ ਬੈਟਰੀ ਅਤੇ ਫਿੰਗਰਪ੍ਰਿੰਟ ਸੈਂਸਰ ਨੂੰ ਹੋਮ ਬਟਨ 'ਚ ਹੀ ਦਿੱਤਾ ਗਿਆ ਹੈ।
ਗੂਗਲ ਕ੍ਰੋਮ 'ਚ ਐਂਡਰਾਇਡ O ਡਿਵੈਲਪਰਸ ਪ੍ਰਿਵਿਊ 'ਚ ਇਸ ਤਰ੍ਹਾਂ ਕਰੋ picture-in-picture ਮੋਡ ਦਾ ਇਸਤੇਮਾਲ
NEXT STORY