ਗੈਜੇਟ ਡੈਸਕ- ਆਈਫੋਨ 17 ਸੀਰੀਜ਼ ਦੇ ਲਾਂਚ ਹੋਣ ਵਿੱਚ ਕੁਝ ਹੀ ਦਿਨ ਬਾਕੀ ਹਨ ਅਤੇ ਲਾਂਚ ਤੋਂ ਪਹਿਲਾਂ ਇਸ ਨਵੀਂ ਫਲੈਗਸ਼ਿਪ ਸੀਰੀਜ਼ ਦੀਆਂ ਕੀਮਤਾਂ ਬਾਰੇ ਮਹੱਤਵਪੂਰਨ ਜਾਣਕਾਰੀ ਲੀਕ ਹੋ ਗਈ ਹੈ। ਕਾਫ਼ੀ ਸਮੇਂ ਤੋਂ ਚਰਚਾ ਸੀ ਕਿ ਇਸ ਵਾਰ ਆਈਫੋਨ 17 ਦੀ ਕੀਮਤ ਪਿਛਲੇ ਸਾਲ ਲਾਂਚ ਹੋਏ ਆਈਫੋਨ 16 ਸੀਰੀਜ਼ ਨਾਲੋਂ ਵੱਧ ਹੋ ਸਕਦੀ ਹੈ ਪਰ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜ਼ਿਆਦਾਤਰ ਮਾਡਲਾਂ ਦੀਆਂ ਕੀਮਤਾਂ ਪਿਛਲੇ ਸਾਲ ਦੇ ਸਮਾਨ ਰਹਿ ਸਕਦੀਆਂ ਹਨ, ਸਿਰਫ਼ ਇੱਕ ਵੇਰੀਐਂਟ ਦੀ ਕੀਮਤ ਥੋੜ੍ਹੀ ਵਧ ਸਕਦੀ ਹੈ।
ਭਾਰਤ 'ਚ ਕੀ ਹੋ ਸਕਦੀ ਹੈ ਸੰਭਾਵਿਤ ਕੀਮਤ
ਜੇ.ਪੀ. ਮੋਰਗਨ ਦੀ ਇੱਕ ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ iPhone 17 ਦੀ ਕੀਮਤ ਲਗਭਗ 79,900 ਰੁਪਏ ਤੋਂ ਸ਼ੁਰੂ ਹੋ ਸਕਦੀ ਹੈ, ਜਦੋਂ ਕਿ iPhone 17 Pro Max ਦੀ ਕੀਮਤ 1,44,900 ਰੁਪਏ ਤੱਕ ਪਹੁੰਚ ਸਕਦੀ ਹੈ। ਇਸ ਦੇ ਨਾਲ ਹੀ, iPhone 17 Air ਦੀ ਕੀਮਤ 89,900 ਰੁਪਏ ਜਾਂ ਥੋੜ੍ਹੀ ਵੱਧ ਹੋਣ ਦੀ ਸੰਭਾਵਨਾ ਹੈ, ਜਦੋਂ ਕਿ iPhone 17 Pro ਦੀ ਕੀਮਤ ਲਗਭਗ 1,30,000 ਰੁਪਏ ਤੱਕ ਜਾ ਸਕਦੀ ਹੈ।
ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਦਾ ਅਨੁਮਾਨ
ਅੰਤਰਰਾਸ਼ਟਰੀ ਪੱਧਰ 'ਤੇ, ਜੇ.ਪੀ. ਮੋਰਗਨ ਨੇ ਅੰਦਾਜ਼ਾ ਲਗਾਇਆ ਹੈ ਕਿ ਬੇਸ iPhone 17 ਦੀ ਕੀਮਤ ਲਗਭਗ 799 ਡਾਲਰ (ਲਗਭਗ 70,412 ਰੁਪਏ), iPhone 17 Air ਦੀ ਕੀਮਤ ਲਗਭਗ 899 ਡਾਲਰ (ਲਗਭਗ 79,225 ਰੁਪਏ) ਅਤੇ iPhone 17 Pro ਦੀ ਕੀਮਤ ਲਗਭਗ 1,099 ਡਾਲਰ (ਲਗਭਗ 96,850 ਰੁਪਏ) ਹੋ ਸਕਦੀ ਹੈ। iPhone 17 Pro MaX ਦੀ ਕੀਮਤ 1,199 ਡਾਲਰ (ਲਗਭਗ 1,06,553 ਰੁਪਏ) ਹੋ ਸਕਦੀ ਹੈ।
ਆਈਫੋਨ 17 ਪ੍ਰੋ ਦੀ ਕੀਮਤ ਵਿੱਚ ਲਗਭਗ $100 ਦਾ ਵਾਧਾ ਸਟੋਰੇਜ ਅਪਗ੍ਰੇਡ ਦੇ ਕਾਰਨ ਹੋ ਸਕਦਾ ਹੈ। ਕੰਪਨੀ 128GB ਬੇਸ ਮਾਡਲ ਨੂੰ ਛੱਡ ਸਕਦੀ ਹੈ ਅਤੇ 256GB ਨਾਲ ਸ਼ੁਰੂਆਤ ਕਰ ਸਕਦੀ ਹੈ, ਜਿਸ ਨਾਲ ਉਪਭੋਗਤਾਵਾਂ ਨੂੰ ਪਹਿਲਾਂ ਹੀ ਜ਼ਿਆਦਾ ਖਰਚਾ ਆਵੇਗਾ ਪਰ ਉਨ੍ਹਾਂ ਨੂੰ ਡਿਫਾਲਟ ਤੌਰ 'ਤੇ ਹੋਰ ਸਟੋਰੇਜ ਵੀ ਮਿਲੇਗੀ।
ਮਾਰੁਤੀ ਨੇ SUV ਦਾ ਨਵਾਂ ਮਾਡਲ ‘ਵਿਕਟੋਰਿਸ’ ਕੀਤਾ ਪੇਸ਼
NEXT STORY