ਗੈਜੇਟ ਡੈਸਕ– ਵੀਵੋ ਨੇ ਆਖ਼ਿਰਕਾਰ ਆਪਣੇ ਨਵੇਂ 5ਜੀ ਸਮਾਰਟਫੋਨ Vivo Y75 5G ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਲਿਆਇਆ ਗਿਆ ਹੈ ਜਿਨ੍ਹਾਂ ’ਚੋਂ ਮੇਨ ਕੈਮਰਾ 50 ਮੈਗਾਪਿਕਸਲ ਦਾ ਹੈ। ਇਸਤੋਂ ਇਲਾਵਾ ਪਰਫਾਰਮੈਂਸ ਨੂੰ ਬਿਹਤਰ ਬਣਾਉਣ ਲਈ ਇਸ ਵਿਚ ਮੀਡੀਆਟੈੱਕ ਡਾਈਮੈਂਸਿਟੀ 700 ਪ੍ਰੋਸੈਸਰ ਮਿਲਦਾ ਹੈ।
Vivo Y75 5G ਦੀ ਕੀਮਤ
Vivo Y75 5G ਦੀ ਭਾਰਤ ’ਚ ਕੀਮਤ 21,990 ਰੁਪਏ ਰੱਖੀ ਗਈ ਹੈ। ਇਸ ਫੋਨ ਨੂੰ ਇਕ ਹੀ ਮਾਡਲ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ’ਚ ਲਿਆਇਆ ਗਿਆ ਹੈ। ਗਾਹਕ ਇਸ ਨੂੰ ਗਲੋਇੰਗ ਗਲੈਕਸੀ ਅਤੇ ਸਟਾਰਲਾਈਟ ਬਲੈਕ ਰੰਗ ’ਚ ਖ਼ਰੀਦ ਸਕਦੇ ਹਨ।
Vivo Y75 5G ਦੇ ਫੀਚਰਜ਼
ਡਿਸਪਲੇਅ - 6.58 ਇੰਚ ਦੀ FHD+, 1080x2408 ਪਿਕਸਲ ਰੈਜ਼ੋਲਿਊਸ਼ਨ
ਪ੍ਰੋਸੈਸਰ - ਮਡੀਆਟੈੱਕ ਡਾਈਮੈਂਸਿਟੀ 700
ਰੈਮ - 8GB
ਸਟੋਰੇਜ - 128GB
ਓ.ਐੱਸ. - ਐਂਡਰਾਇਡ 12 ’ਤੇ ਆਧਾਰਿਤ Funtouch OS 12
ਰੀਅਰ ਕੈਮਰਾ - 5MP (ਮੇਨ ਕੈਮਰਾ)+ 2MP (ਬੋਕੇਹ ਲੈੱਨਜ਼)+ 2MP (ਮੈਕ੍ਰੋ ਲੈੱਨਜ਼)
ਫਰੰਟ ਕੈਮਰਾ - 16MP
ਬੈਟਰੀ - 5,000mAh (18W ਫਾਸਟ ਚਾਰਜਿੰਗ ਦੀ ਸਪੋਰਟ)
ਕੁਨੈਕਟੀਵਿਟੀ - 5G, 4G LTE, ਬਲੂਟੁੱਥ 5.1, Wi-Fi, GPS ਅਤੇ FM ਰੇਡੀਓ
ਵੱਡੀ ਖ਼ੁਸ਼ਖ਼ਬਰੀ! ਹੁਣ 30 ਦਿਨਾਂ ਦੀ ਮਿਆਦ ਨਾਲ ਆਉਣਗੇ ਰੀਚਾਰਜ ਪਲਾਨ
NEXT STORY