ਗੈਜੇਟ ਡੈਸਕ- Vodafone india ਨੇ ਪ੍ਰੀਪੇਡ ਯੂਜ਼ਰਸ ਲਈ ਨਵਾਂ ਪਲਾਨ ਪੇਸ਼ ਕਰ ਦਿੱਤਾ ਹੈ ਜਿਸ ਦੀ ਕੀਮਤ 119 ਰੁਪਏ ਰੱਖੀ ਗਈ ਹੈ। 119 ਰੁਪਏ ਦਾ ਇਹ ਪ੍ਰੀਪੇਡ ਪਲਾਨ ਅਜੇ ਸਿਰਫ ਚੁਨਿੰਦਾ ਯੂਜ਼ਰਸ ਲਈ ਹੀ ਉਪਲੱਬਧ ਹੈ ਪਰ ਜਲਦ ਹੀ ਇਸ ਨੂੰ ਓਪਨ ਮਾਰਕੀਟ ਪਲਾਨ ਦੇ ਰੂਪ 'ਚ ਪੇਸ਼ ਕੀਤਾ ਜਾ ਸਕਦਾ ਹੈ। 119 ਰੁਪਏ ਦੇ ਇਸ ਪਲਾਨ 'ਚ ਅਨਲਿਮਟਿਡ ਕਾਲਿੰਗ ਤੇ 1GB ਡਾਟਾ ਮਿਲਦਾ ਹੈ। ਇਸ ਪਲਾਨ 'ਚ ਯੂਜ਼ਰਸ ਨੂੰ SMS ਦਾ ਫ਼ਾਇਦਾ ਨਹੀਂ ਮਿਲਦਾ ਹੈ। ਕੁਝ ਸਮਾਂ ਪਹਿਲਾਂ ਵੋਡਾਫੋਨ ਨੇ 169 ਰੁਪਏ ਦਾ ਪ੍ਰੀਪੇਡ ਪਲਾਨ ਪੇਸ਼ ਕੀਤਾ ਸੀ ਜਿਸ 'ਚ ਯੂਜ਼ਰਸ ਨੂੰ ਅਨਲਿਮਟਿਡ ਕਾਲਸ, 1GB 2G/3G/4G ਡਾਟਾ ਅਤੇ ਰੋਜ਼ਾਨਾ 100 SMS ਮਿਲਦੇ ਹਨ ਤੇ ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਵੋਡਾਫੋਨ ਦੇ 119 ਰੁਪਏ ਵਾਲੇ ਪਲਾਨ ਦੀ ਮਿਆਦ 28 ਦਿਨਾਂ ਦੀ ਹੈ।
Vodafone Rs 119 ਪ੍ਰੀਪੇਡ ਪਲਾਨ
ਵੋਡਾਫੋਨ ਨੇ ਇਸ ਪਲਾਨ ਨੂੰ ਅਜੇ ਕੁਝ ਹੀ ਯੂਜ਼ਰਸ ਲਈ ਪੇਸ਼ ਕੀਤਾ ਹੈ। ਇਹ ਪਲਾਨ ਸਿਰਫ ਕੰਪਨੀ ਦੇ 47 ਸਰਕਲਸ 'ਚ ਹੀ ਉਪਲੱਬਧ ਹੈ। ਇਸੇ ਤਰ੍ਹਾਂ ਆਈਡੀਆ ਸੈਲੂਲਰ ਵੀ ਆਪਣੇ ਕੁਝ ਸਰਕਲਸ ਜਿਵੇਂ ਆਂਧਰ ਪ੍ਰਦੇਸ਼, ਤੇਲੰਗਾਨਾ ਤੇ ਕੇਰਲ ਆਦਿ 'ਚ 119 ਰੁਪਏ ਦਾ ਪਲਾਨ ਪੇਸ਼ ਕਰ ਰਿਹਾ ਹੈ। ਯੂਜ਼ਰਸ ਨੂੰ ਇਸ ਪਲਾਨ 'ਚ 28 ਦਿਨਾਂ ਲਈ 1GB ਡਾਟਾ ਦਿੱਤਾ ਜਾਂਦਾ ਹੈ। ਵੋਡਾਫੋਨ ਦੇ ਇਸ ਪਲਾਨ 'ਚ ਅਨਲਿਮਟਿਡ ਕਾਲਿੰਗ ਮਿਲ ਰਹੀ ਹੈ ਤੇ ਕੋਈ 6”P ਲਿਮੀਟ ਸ਼ਾਮਲ ਨਹੀਂ ਕੀਤੀ ਗਈ ਹੈ।
Vodafone Rs 169 ਪ੍ਰੀਪੇਡ ਪਲਾਨ
ਵੋਡਾਫੋਨ ਦੇ 169 ਰੁਪਏ ਵਾਲੇ ਪ੍ਰੀਪੇਡ ਪਲਾਨ 'ਚ ਵੀ 119 ਰੁਪਏ ਪਲਾਨ ਦੇ ਸਮਾਨ ਬੈਨਿਫਿਟ ਮਿਲਦੇ ਹਨ ਪਰ ਇਸ ਪਲਾਨ 'ਚ ਯੂਜ਼ਰਸ ਨੂੰ SMS ਦਾ ਫ਼ਾਇਦਾ ਵੀ ਮਿਲ ਰਿਹਾ ਹੈ। ਇਸ ਪਲਾਨ 'ਚ ਯੂਜ਼ਰਸ ਨੂੰ ਅਨਲਿਮਟਿਡ ਕਾਲਸ ਮਿਲ ਰਹੀ ਹਨ।
ਸੈਮਸੰਗ ਗਲੈਕਸੀ M20 ਤੇ M10 ਦੀ ਪਹਿਲੀ ਸੇਲ ਅੱਜ
NEXT STORY