ਨਵੀਂ ਦਿੱਲੀ– ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਇੱਥੇ ਕਿਹਾ ਕਿ ਸਰਕਾਰ 2036 ਦੀਆਂ ਓਲੰਪਿਕ ਖੇਡਾਂ ਦੀਆਂ ਤਿਆਰੀਆਂ ਦੇ ਤਹਿਤ ਲੱਗਭਗ 3000 ਖਿਡਾਰੀਆਂ ਨੂੰ ਪ੍ਰਤੀ ਮਹੀਨਾ 50 ਹਜ਼ਾਰ ਰੁਪਏ ਦੀ ਸਹਾਇਤਾ ਪ੍ਰਦਾਨ ਕਰ ਰਹੀ ਹੈ। ਸ਼ਾਹ ਨੇ ਕਿਹਾ ਕਿ ਸਰਕਾਰ ਇਸਦੇ ਲਈ ਇਕ ਵਿਸਥਾਰਪੂਰਵਕ ਤੇ ਯੋਜਨਾਬੱਧ ਯੋਜਨਾ ਬਣਾ ਰਹੀ ਹੈ।
ਸ਼ਾਹ 21ਵੀਆਂ ਵਰਲਡ ਪੁਲਸ ਐਂਡ ਫਾਇਰ ਖੇਡਾਂ 2025 ਵਿਚ ਹਿੱਸਾ ਲੈਣ ਵਾਲੇ ਭਾਰਤੀ ਦਲ ਦੇ ਸਨਮਾਨ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਿੱਤ ਤੇ ਹਾਰ ਜ਼ਿੰਦਗੀ ਦੇ ਪੜਾਅ ਦਾ ਹਿੱਸਾ ਹਨ ਪਰ ਜਿੱਤ ਦਾ ਟੀਚਾ ਤੈਅ ਕਰਨਾ ਅਤੇ ਜਿੱਤ ਲਈ ਯੋਜਨਾ ਬਣਾਉਣਾ ਹਰ ਕਿਸੇ ਦਾ ਸੁਭਾਅ ਹੋਣਾ ਚਾਹੀਦਾ ਹੈ। ਜਿੱਤਣਾ ਕਿਸੇ ਆਦਤ ਦੀ ਤਰ੍ਹਾਂ ਹੋਣਾ ਚਾਹੀਦਾ ਹੈ।
ਗ੍ਰਹਿ ਮੰਤਰੀ ਨੇ ਇਹ ਵੀ ਦੱਸਿਆ ਕਿ ਮੋਦੀ ਸਰਕਾਰ ਖੇਡ ਨੂੰ ਹਰ ਪਿੰਡ ਤੱਕ ਪਹੁੰਚਾਉਣ ਦਾ ਪ੍ਰਬੰਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਖੇਡ ਵਿਚ ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਦੀ ਚੋਣ ਤੇ ਟ੍ਰੇਨਿੰਗ ਵਿਗਿਆਨਿਕ ਤਰੀਕੇ ਨਾਲ ਕੀਤੀ ਜਾ ਰਹੀ ਹੈ।
ਭਾਰਤ-ਏ ਪੁਰਸ਼ ਹਾਕੀ ਟੀਮ ਨੂੰ ਬੈਲਜੀਅਮ ਵਿਰੁੱਧ 1-3 ਨਾਲ ਕਰਨਾ ਪਿਆ ਹਾਰ ਦਾ ਸਾਹਮਣਾ
NEXT STORY