ਜ਼ਿਆਦਾਤਰ ਮੁਟਿਆਰਾਂ ਨੂੰ ਭਾਰਤੀ ਅਤੇ ਪੱਛਮੀ ਦੋਵੇਂ ਤਰ੍ਹਾਂ ਦੇ ਡ੍ਰੈਸਿਜ਼ ਵਿਚ ਦੇਖਿਆ ਜਾ ਸਕਦਾ ਹੈ। ਜਿਥੇ ਇੰਡੀਅਨ ਲੁਕ ਵਿਚ ਮੁਟਿਆਰਾਂ ਸੂਟ, ਫਰਾਕ ਸੂਟ, ਸਾੜ੍ਹੀ, ਲਹਿੰਗਾ-ਚੋਲੀ ਆਦਿ ਨੂੰ ਪਸੰਦ ਕਰਦੀਆਂ ਹਨ ਉਥੇ ਵੈਸਰਟਨ ਲੁਕ ਵਿਚ ਉਨ੍ਹਾਂ ਨੂੰ ਜੀਨਸ ਟਾਪ, ਸ਼ਾਰਟ ਡਰੈੱਸ, ਸਕਰਟ ਟਾਪ, ਫਰਾਕ ਆਦਿ ਪਸੰਦ ਆ ਰਹੀਆਂ ਹਨ। ਇਨ੍ਹਾਂ ਵਿਚ ਫਰਾਕ ਇਕ ਅਜਿਹੀ ਡਰੈੱਸ ਹੈ ਜਿਸਨੂੰ ਮੁਟਿਆਰਾਂ ਭਾਰਤੀ ਅਤੇ ਪੱਛਮੀ ਦੋਵੇਂ ਤਰ੍ਹਾਂ ਨਾਲ ਸਟਾਈਲ ਕਰ ਸਕਦੀਆਂ ਹਨ।
ਮਾਰਕੀਟ ਵਿਚ ਫਰਾਕਾਂ ਦੀਆਂ ਕਈ ਆਪਸ਼ਨਾਂ ਹਨ ਜਿਨ੍ਹਾਂ ਵਿਚ ਗਰਮੀਆਂ ਦੇ ਮੌਸਮ ਵਿਚ ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਪ੍ਰਿੰਟਿਡ ਫਰਾਕਾਂ ਪਸੰਦ ਆ ਰਹੀਆਂ ਹਨ। ਇਹ ਗਰਮੀਆਂ ਵਿਚ ਮੁਟਿਆਰਾਂ ਨੂੰ ਰਾਹਤ ਦੇਣ ਦੇ ਨਾਲ-ਨਾਲ ਸਟਾਈਲਿਸ਼ ਅਤੇ ਖੂਬਸੂਰਤ ਲੁਕ ਦਿੰਦੀਆਂ ਹਨ। ਫਰਾਕਾਂ ਵੱਖ-ਵੱਖ ਪ੍ਰਿੰਟ ਵਿਚ ਆਉਂਦੀਆਂ ਹਨ ਜਿਵੇਂ ਫਲੋਰਲ ਪ੍ਰਿੰਟ, ਜੋ ਮੁਟਿਆਰਾਂ ਨੂੰ ਸਭ ਤੋਂ ਵੱਧ ਪਸੰਦ ਆ ਰਿਹਾ ਹੈ। ਜੀਓਮੈਟ੍ਰਿਕ ਪ੍ਰਿੰਟ ਜੋ ਮੁਟਿਆਰਾਂ ਨੂੰ ਯੂਨੀਕ ਲੁਕ ਦਿੰਦਾ ਹੈ। ਪੋਲਕਾ ਡਾਟ ਪ੍ਰਿੰਟ, ਜੋ ਦਿਖਣ ਵਿਚ ਬਹੁਤ ਆਕਰਸ਼ਕ ਅਤੇ ਫੈਸ਼ਨੇਬਲ ਹੁੰਦਾ ਹੈ। ਇਨ੍ਹਾਂ ਪ੍ਰਿੰਟਾਂ ਤੋਂ ਇਲਾਵਾ ਇਹ ਫਰਾਕਾਂ ਵੱਖ-ਵੱਖ ਰੰਗਾਂ ਅਤੇ ਡਿਜ਼ਾਈਨ ਵਿਚ ਆਉਂਦੀਆਂ ਹਨ। ਪ੍ਰਿੰਟਿਡ ਫਰਾਕਾਂ ਵੱਖ-ਵੱਖ ਸਲੀਵ ਅਤੇ ਨੈੱਕ ਡਿਜ਼ਾਈਨ ਵਿਚ ਆਉਂਦੀਆਂ ਹਨ। ਇਹ ਫੁੱਲ ਸਲੀਵਸ, ਹਾਫ ਸਲੀਵਸ, ਸ਼ਾਰਟ ਸਲੀਵਸ, ਸਲੀਵਲੈੱਸ, ਅੰਬ੍ਰੇਲਾ ਸਲੀਵਸ, ਬੈਲ ਸਲੀਵਸ, ਪਫ ਸਲੀਵਸ ਆਦਿ ਵਿਚ ਆਉਂਦੀਆਂ ਹਨ।
ਕੁਝ ਮੁਟਿਆਰਾਂ ਨੂੰ ਕੱਪ ਸਲੀਵਸ, ਹਾਫ ਸ਼ੋਲਡਰ, ਕੱਟ ਸ਼ੋਲਡਰ ਅਤੇ ਫ੍ਰਿਲ ਡਿਜ਼ਾਈਨ ਦੀ ਸਲੀਵਸ ਵਾਲੀਆਂ ਫਰਾਕਾਂ ਜ਼ਿਆਦਾ ਪਸੰਦ ਆ ਰਹੀਆਂ ਹਨ। ਨੈੱਕ ਡਿਜ਼ਾਈਨ ਵਿਚ ਮੁਟਿਆਰਾਂ ਰਾਊਂਡ ਨੈੱਕ ਵਾਲੀ ਫਰਾਕ ਤੋਂ ਲੈ ਕੇ ਵੀ-ਨੈੱਕ, ਸਕੁਆਇਰ ਨੈੱਕ, ਹਾਲਟਰ ਨੈੱਕ, ਕਾਲਰ ਆਦਿ ਡਿਜ਼ਾਈਨ ਦੀ ਪ੍ਰਿੰਟਿਡ ਫਰਾਕ ਨੂੰ ਪਹਿਨਣਾ ਪਸੰਦ ਕਰਦੀਆਂ ਹਨ। ਮੁਟਿਆਰਾਂ ਇਨ੍ਹਾਂ ਫਰਾਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਬਾਟਮ ਜਿਵੇਂ ਲੈਗਿੰਗ, ਪਲਾਜ਼ੋ, ਫਲੇਅਰ, ਜੀਨਸ, ਪੈਂਟ ਆਦਿ ਨਾਲ ਵੀ ਸਟਾਈਲ ਕਰ ਰਹੀਆਂ ਹਨ।
ਪ੍ਰਿੰਟਿਡ ਫਰਾਕਾਂ ਮੁਟਿਆਰਾਂ ਨੂੰ ਇਕ ਸਟਾਈਲਿਸ਼ ਅਤੇ ਫੈਸ਼ਨੇਬਲ ਲੁਕ ਦਿੰਦੀਆਂ ਹਨ। ਕੈਜੂਅਲ ਮੌਕਿਆਂ ’ਤੇ ਇਹ ਫਰਾਕਾਂ ਮੁਟਿਆਰਾਂ ਨੂੰ ਜਿੱਥੇ ਸਿੰਪਲ ਸੋਬਰ ਲੁਕ ਦਿੰਦੀਆਂ ਹਨ ਉਥੇ ਪਾਰਟੀ ਦੌਰਾਨ ਉਨ੍ਹਾਂ ਨੂੰ ਮਾਡਰਨ ਲੁਕ ਦੇਣ ਵਿਚ ਮਦਦ ਕਰਦੀਆਂ ਹਨ। ਇਹ ਫਰਾਕਾਂ ਪਹਿਨਣ ਵਿਚ ਬਹੁਤ ਆਰਾਮਦਾਇਕ ਹੁੰਦੀਆਂ ਹਨ। ਇਸਨੂੰ ਮੁਟਿਆਰਾਂ ਦਿਨਭਰ ਆਸਾਨੀ ਨਾਲ ਪਹਿਨ ਸਕਦੀਆਂ ਹਨ। ਮੁਟਿਆਰਾਂ ਇਨ੍ਹਾਂ ਨਾਲ ਆਪਣੀ ਲੁਕ ਨੂੰ ਹੋਰ ਜ਼ਿਆਦਾ ਸਟਾਈਲਿਸ ਬਣਾਉਣ ਲਈ ਤਰ੍ਹਾਂ-ਤਰ੍ਹਾਂ ਦੀ ਜਿਊਲਰੀ ਅਤੇ ਅਸੈਸਰੀਜ਼ ਨੂੰ ਕੈਰੀ ਕਰ ਰਹੀਆਂ ਹਨ। ਫੁੱਟਵੀਅਰ ਮੁਟਿਆਰਾਂ ਇਨ੍ਹਾਂ ਦੇ ਸ਼ੂਜ, ਸੈਂਡਲ, ਹੀਲਸ, ਲਾਂਗ ਸ਼ੂਜ, ਲੇਸਅਪ ਸੈਂਡਲ ਆਦਿ ਨੂੰ ਪਹਿਨਣਾ ਪਸੰਦ ਕਰਦੀਆਂ ਹਨ।
ਤੁਸੀਂ ਤਾਂ ਨਹੀਂ ਕਰ ਰਹੇ ਇਹ ਗਲਤੀਆਂ? ਕਿਡਨੀ ਨੂੰ ਹੋ ਸਕਦੀ ਹੈ ਭਾਰੀ ਨੁਕਸਾਨ
NEXT STORY