ਗੈਜੇਟ ਡੈਸਕ– ਸੈਮਸੰਗ ਇੰਡੀਆ ਦੀ ਨਵੀਂ M ਸੀਰੀਜ਼ ਦੇ ਸਮਾਰਟਫੋਨ ਗਲੈਕਸੀ M20 ਅਤੇ M10 ਦੀ ਵਿਕਰੀ ਅੱਜ ਯਾਨੀ 5 ਫਰਵਰੀ ਤੋਂ ਅਮੇਜ਼ਨ ਇੰਡੀਆ ਅਤੇ ਸੈਮਸੰਗ ਦੇ ਆਨਲਾਈਨ ਸਟੋਰ ’ਤੇ ਦੁਪਹਿਰ 12 ਵਜੇ ਤੋਂ ਹੋਵੇਗੀ। ਜਿਓ 4ਜੀ ਉਪਭੋਗਾਤਾਵਾਂ ਨੂੰ ਗਲੈਕਸੀ ਐੱਮ10 ਜਾਂ ਐੱਮ20 ਦੀ ਖਰੀਦ 'ਤੇ 198 ਰੁਪਏ ਅਤੇ 299 ਰੁਪਏ ਦੇ ਪਲਾਨਸ ਨਾਲ ਡਬਲ ਬੈਨਿਫਿਟ ਮਿਲੇਗਾ। ਸੈਮਸੰਗ ਗਲੈਕਸੀ M10 ਅਤੇ ਗਲਕੈਸੀ M20 ਨੂੰ ਪਹਿਲੀ ਵਾਰ ਭਾਰਤ ’ਚ ਲਾਂਚ ਕੀਤਾ ਗਿਆ ਹੈ। ਗਲੈਕਸੀ M20 ਅਤੇ M10 ਦੀਆਂ ਖੂਬੀਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਦੋਵਾਂ ਫੋਨ ’ਚ ਤੁਹਾਨੂੰ ਵਾਟਰਡ੍ਰੋਪ ਨੌਚ ਵੀ ਇਨਫਿਨਿਟੀ ਡਿਸਪਲੇਅ ਮਿਲੇਗੀ। ਇਸ ਤੋਂ ਇਲਾਵਾ ਦੋਵਾਂ ਫੋਨਜ਼ ’ਚ ਡਿਊਲ ਰੀਅਰ ਕੈਮਰਾ ਮਿਲੇਗਾ। ਆਓ ਜਾਣਦੇ ਹਾਂ ਦੋਵਾਂ ਫੋਨਜ਼ ਦੀ ਕੀਮਤ ਤੇ ਫੀਚਰਜ਼ ਬਾਰੇ...

ਕੀਮਤ
ਸੈਮਸੰਗ ਗਲੈਕਸੀ ਐੱਮ10 ਦੀ ਕੀਮਤ ਦੀ ਗੱਲ ਕਰੀਏ ਤਾਂ 2ਜੀ.ਬੀ.ਰੈਮ+16ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਵੇਰੀਐਂਟ ਦੀ ਕੀਮਤ 7,990 ਰੁਪਏ ਅਤੇ 3ਜੀ.ਬੀ. ਰੈਮ+32ਜੀ.ਬੀ. ਇੰਟਰਨਲ ਸਟੋਰੇਜ਼ ਵਾਲੇ ਵੇਰੀਐਂਟ ਦੀ ਕੀਮਤ 8,990 ਰੁਪਏ ਹੈ। ਉੱਥੇ ਸੈਮਸੰਗ ਗਲੈਕਸੀ ਐੱਮ20 ਦੇ 3ਜੀ.ਬੀ.ਰੈਮ+32ਜੀ.ਬੀ. ਵੇਰੀਐਂਟ ਦੀ ਕੀਮਤ 10,990 ਰੁਪਏ ਅਤੇ 4ਜੀ.ਬੀ.ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 12,990 ਰੁਪਏ ਹੈ।

Galaxy M10
ਇਸ ਨਵੇਂ ਸਮਾਟਰਫੋਨ 'ਚ 6.2 ਇੰਚ ਦੀ ਐੱਚ.ਡੀ.+ਇਨਫਿਨਿਟੀ ਵੀ ਡਿਸਪਲੇਅ ਅਤੇ ਆਕਟਾਕੋਰ ਐਕਸਿਨਾਜ 7870 ਪ੍ਰੋਸੈਸਰ ਮਿਲੇਗਾ। ਇਸ ਫੋਨ 'ਚ 3400 ਐੱਮ.ਏ.ਐੱਚ. ਦੀ ਬੈਟਰੀ ਅਤੇ ਕੁਨੈਕਟੀਵਿਟੀ ਲਈ 4ਜੀ ਵੀ.ਓ.ਐੱਲ.ਟੀ.ਈ., ਵਾਈ-ਫਾਈ, ਬਲੂਟੁੱਥ ਅਤੇ 3.5 ਐੱਮ.ਐੱਮ. ਦਾ ਹੈੱਡਫੋਨ ਜੈੱਕ ਮਿਲੇਗਾ। ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਡਿਊਲ ਰੀਅਰ ਕੈਮਰਾ ਹੈ ਜਿਸ 'ਚ ਇਕ ਕੈਮਰਾ 13 ਮੈਗਾਪਿਕਸਲ ਦਾ ਅਤੇ ਦੂਜਾ 5 ਮੈਗਾਪਿਕਸਲ ਦਾ ਵਾਇੰਡ ਐਂਗਲ ਹੈ। ਉੱਥ ਫਰੰਟ ਕੈਮਰਾ 5 ਮੈਗਾਪਿਕਸਲ ਦਾ ਹੈ।

Galaxy M20
ਨਵੇਂ ਸੈਮਸੰਗ ਗਲੈਕਸੀ ਐੱਮ20 'ਚ 6.3 ਇੰਚ ਦੀ ਫੁੱਲ ਐੱਚ.ਡੀ.+ਇਨਫਿਨਿਟੀ ਡਿਸਪਲੇਅ ਅਤੇ ਆਕਟਾਕੋਰ ਐਕਸਿਨਾਜ 904 ਪ੍ਰੋਸੈਸਰ ਮਿਲੇਗਾ। ਇਸ ਫੋਨ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਹੈ ਜੋ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਦੇ ਨਾਲ 15 ਵਾਟ ਦਾ ਫਾਸਟ ਚਾਰਜਰ ਵੀ ਮਿਲੇਗਾ। ਇਸ ਫੋਨ 'ਚ ਵੀ ਡਿਊਲ ਰੀਅਰ ਕੈਮਰਾ ਹੈ ਜਿਸ 'ਚ ਇਕ ਕੈਮਰਾ 13 ਮੈਗਾਪਿਕਸਲ ਦਾ ਅਤੇ ਦੂਜਾ 5 ਮੈਗਾਪਿਕਸਲ ਦਾ ਵਾਇੰਡ ਐਂਗਲ ਹੈ।
ਉੱਥੇ ਫਰੰਟ ਕੈਮਰਾ 8 ਮੈਗਾਪਿਕਸਲ ਦਾ ਹੈ। ਫੋਨ 'ਚ ਕੁਨੈਕਟੀਵਿਟੀ ਲਈ 4ਜੀ ਵੀ.ਓ.ਐਲ.ਟੀ.ਈ., ਵਾਈ-ਫਾਈ, ਬਲੂਟੁੱਥ ਅਤੇ 3.5 ਐੱਮ.ਐੱਮ. ਦਾ ਹੈੱਡਫੋਨ ਜੈਕ ਮਿਲੇਗਾ। ਇਸ ਫੋਨ 'ਚ ਤੁਹਾਨੂੰ ਫਿਗਰਪ੍ਰਿੰਟ ਸੈਂਸਰ ਨਾਲ ਫੇਸ ਅਨਲਾਕ ਫੀਚਰ ਵੀ ਮਿਲੇਗਾ।
Jio GigaFiber ਨੂੰ ਟੱਕਰ ਦੇਣ ਲਈ BSNL ਲਿਆਇਆ ਭਾਰਤ ਫਾਇਬਰ
NEXT STORY