ਗੈਜੇਟ ਡੈਸਕ– ਵੋਡਾਫੋਨ-ਆਈਡੀਆ ਆਪਣੇ ਗਾਹਕਾਂ ਨੂੰ 2,400 ਰੁਪਏ ਦਾ ਕੈਸ਼ਬੈਕ ਆਫਰ ਕਰ ਰਹੀ ਹੈ। ਇਹ ਆਫਰ ਮੌਜੂਦਾ 2ਜੀ ਗਾਹਕਾਂ ਨੂੰ ਨਵਾਂ ਫੋਨ ਖਰੀਦਣ ਲਈ ਦਿੱਤਾ ਜਾ ਰਿਹਾ ਹੈ। ਦੁਨੀਆ 5ਜੀ ਵੱਲ ਵੱਧ ਰਹੀ ਹੈ ਅਤੇ ਜਲਦ ਹੀ ਭਾਰਤ ’ਚ ਵੀ ਇਹ ਨੈੱਟਵਰਕ ਲਾਂਚ ਹੋਣ ਵਾਲਾ ਹੈ। ਇਸਤੋਂ ਬਾਅਦ ਵੀ ਵੱਡੀ ਗਿਣਤੀ ’ਚ ਲੋਕ ਇੱਥੇ 2ਜੀ ਫੀਚਰ ਫੋਨ ਦੀ ਵਰਤੋਂ ਕਰ ਰਹੇ ਹਨ। 2ਜੀ ਨੈੱਟਵਰਕ ਟੈਲੀਕਾਮ ਆਪਰੇਟਰਾਂ ਲਈ ਵੀ ਇਕ ਚੁਣੌਤੀ ਬਣ ਰਿਹਾ ਹੈ। ਭਾਰਤੀ ਟੈਲੀਕਾਮ ਇੰਡਸਟਰੀ ਦੇ ਸਭ ਤੋਂ ਵੱਡੇ ਪਲੇਅਰ ਜੀਓ ਦੀ ਸਰਵਿਸ 2ਜੀ ਨੈੱਟਵਰਕ ’ਤੇ ਉਪਲੱਬਧ ਨਹੀਂ ਹੈ। ਗਾਹਕਾਂ ਦੇ 2ਜੀ ਫੀਚਰ ਫੋਨ ਤੋਂ ਸਮਾਰਟਫੋਨ ਵੱਲ ਸ਼ਿਫਟ ਨਾ ਕਰਨ ਦੇ ਕਈ ਕਾਰਨ ਹਨ। ਇਨ੍ਹਾਂ ’ਚੋਂ ਇਕ ਫੀਚਰ ਫੋਨ ਅਤੇ ਸਮਾਰਟਫੋਨ ਦੀਆਂ ਕੀਮਤਾਂ ’ਚ ਫਰਕ ਵੀ ਹੈ। ਇਸ ਫਰਕ ਨੂੰ ਘੱਟ ਕਰਨ ਲਈ ਵੋਡਾਫੋਨ-ਆਈਡੀਆ ਨੇ ਨਵੀਂ ਪੇਸ਼ਕਸ਼ ਜਾਰੀ ਕੀਤੀ ਹੈ। ਆਓ ਜਾਣਦੇ ਹਾਂ ਇਸ ਪੇਸ਼ਕਸ਼ ਬਾਰੇ ਵਿਸਤਾਰ ਨਾਲ...
ਵੋਡਾਫੋਨ-ਆਈਡੀਆ ਆਪਣੇ 2ਜੀ ਗਾਹਕਾਂ ਨੂੰ 4ਜੀ ਸਮਾਰਟਫੋਨ ’ਤੇ ਸਵਿੱਚ ਹੋਣ ’ਤੇ 100 ਰੁਪਏ ਹਰ ਮਹੀਨੇ ਕੈਸ਼ਬੈਕ ਦੇ ਰਹੀ ਹੈ। ਇਹ ਕੈਸ਼ਬੈਕ 24 ਮਹੀਨਿਆਂ ਲਈ ਮਿਲੇਗਾ। ਯਾਨੀ ਇਸ ਆਫਰ ਤਹਿਤ ਗਾਹਕਾਂ ਨੂੰ 2400 ਰੁਪਏ ਦਾ ਕੈਸ਼ਬੈਕ ਮਿਲੇਗਾ। ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ, ਵੀ ਦਾ ਇਹ ਆਫਰ 30 ਜੂਨ ਤਕ ਲਈ ਹੈ।
ਕਿਵੇਂ ਮਿਲੇਗਾ ਕੈਸ਼ਬੈਕ
ਜੇਕਰ ਤੁਸੀਂ ਇਕ 2ਜੀ VI ਗਾਹਕ ਹੋ ਤਾਂ ਤੁਹਾਨੂੰ ਇਸਦਾ ਲਾਭ ਮਿਲੇਗਾ। ਇਸ ਲਈ ਤੁਹਾਨੂੰ ਇਕ 4ਜੀ ਫੋਨ ’ਤੇ ਅਪਗ੍ਰੇਡ ਕਰਨਾ ਹੋਵੇਗਾ। ਇਸ ਆਫਰ ਲਈ ਗਾਹਕਾਂ ਨੂੰ 299 ਰੁਪਏ ਜਾਂ ਉਸਤੋਂ ਜ਼ਿਆਦਾ ਦਾ ਅਨਲਿਮਟਿਡ ਪੈਕ ਖਰੀਦਣਾ ਪਵੇਗਾ। ਇਸ ਵਿਚ ਗਾਹਕਾਂ ਨੂੰ 100 ਰੁਪਏ ਦਾ ਕੈਸ਼ਬੈਕ ਹਰ ਮਹੀਨੇ ਮਿਲੇਗਾ। ਗਾਹਕਾਂ ਨੂੰ ਕੈਸ਼ਬੈਕ 24 ਮਹੀਨਿਆਂ ਲਈ ਮਿਲੇਗਾ।
ਗਾਹਕਾਂ ਨੂੰ VI ਐਪ ਡਾਊਨਲੋਡ ਕਰਨਾ ਹੋਵੇਗਾ, ਜਿਸ ’ਤੇ 100x20 ਦੇ ਹਿਸਾਬ ਨਾਲ ਮੰਥਲੀ ਕੈਸ਼ਬੈਕ ਕੂਪ ਨਜ਼ਰ ਆਏਗਾ। ਕੈਸ਼ਬੈਕ ਨੂੰ ਗਾਹਕ ਮਾਈ ਕੂਪਨਸ ਸੈਕਸ਼ਨ ’ਚ ਚੈੱਕ ਕਰ ਸਕਦੇ ਹਨ। ਇਨ੍ਹਾਂ ਕੂਪਨਾਂ ਦਾ ਇਸਤੇਮਾਲ ਗਾਹਕ 299 ਰੁਪਏ ਜਾਂ ਉਸਤੋਂ ਜ਼ਿਆਦਾ ਦੇ ਰੀਚਾਰਜ ਲਈ ਕਰ ਸਕਣਗੇ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਧਿਆਨ ਰਹੇ ਕਿ ਇਹ ਆਫਰ ਸਿਰਫ ਪ੍ਰੀਪੇਡ ਗਾਹਕਾਂ ਲਈ ਹੈ। ਆਫਰ ਦਾ ਫਾਇਦਾ ਚੁੱਕਣ ਲਈ ਗਾਹਕਾਂ ਨੂੰ ਹਰ ਮਹੀਨੇ 299 ਰੁਪਏ ਜਾਂ ਇਸਤੋਂ ਜ਼ਿਆਦਾ ਦਾ ਰੀਚਾਰਜ ਕਰਨਾ ਹੋਵੇਗਾ। ਇਸਤੋਂ ਇਲਾਵਾ VI ਦਾ ਇਹ ਆਫਰ ਸਿਰਫ 2ਜੀ ਤੋਂ 4ਜੀ ਫੋਨ ’ਤੇ ਸਵਿੱਚ ਹੋਣ ਵਾਲੇ ਗਾਹਕਾਂ ਨੂੰ ਗੀ ਮਿਲੇਗਾ। ਉਥੇ ਹੀ ਇਸ ਵਿਚ ਮਿਲਣ ਵਾਲੇ ਕੂਪਨ 30 ਦਿਨਾਂ ਦੀ ਮਿਆਦ ਨਾਲ ਆਉਣਗੇ। ਇਸ ਲਈ ਤੁਹਾਨੂੰ ਇਨ੍ਹਾਂ ਨੂੰ 30 ਦਿਨਾਂ ’ਚ ਹੀ ਇਸਤੇਮਾਲ ਕਰਨਾ ਹੋਵੇਗਾ।
ਜੀਓ ਨੇ ਗਾਹਕਾਂ ਨੂੰ ਦਿੱਤਾ ਝਟਕਾ! 20 ਫ਼ੀਸਦੀ ਤਕ ਮਹਿੰਗੇ ਕੀਤੇ ਪਲਾਨ, ਜਾਣੋ ਨਵੀਆਂ ਕੀਮਤਾਂ
NEXT STORY