ਜਲੰਧਰ- ਟੈਲੀਕਾਮ ਸੈਕਟਰ 'ਚ ਲਗਾਤਾਰ ਵਧਦੀ ਮੁਕਾਬਲੇਬਾਜ਼ੀ 'ਚ ਵੋਡਾਫੋਨ ਨੇ ਮੱਧ-ਪ੍ਰਦੇਸ਼ ਅਤੇ ਛੱਤੀਸਗੜ੍ਹ ਸਰਕਿਲ ਦੇ ਪ੍ਰੀਪੇਡ ਗਾਹਕਾਂ ਲਈ ਖਾਸ ਪਲਾਨ ਪੇਸ਼ ਕੀਤਾ ਹੈ। ਇਹ ਪਲਾਨ ਖਾਸ ਤੌਰ 'ਤੇ ਰੋਮਿੰਗ ਨੂੰ ਧਿਆਨ 'ਚ ਰੱਖ ਕੇ ਪੇਸ਼ ਕੀਤਾ ਗਿਆ ਹੈ। ਮੁਫਤ ਰੋਮਿੰਗ ਦੀ ਸੁਵਿਧਾ ਵਾਲਾ ਇਹ ਅਨਲਿਮਟਿਡ ਸੁਪਰ ਪਲਾਨ 176 ਰੁਪਏ ਦਾ ਹੈ।
ਜਾਣਕਾਰੀ ਮੁਤਾਬਕ ਮੱਧ-ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਵੋਡਾਫੋਨ ਇੰਡੀਆ ਦੇ ਕਾਰੋਬਾਰ ਮੁਖੀ ਮੋਹਿਤ ਨਰੂਲਾ ਨੇ ਕਿਹਾ ਕਿ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਰਕਿਲ ਹੋਣ ਕਾਰਨ ਮੱਧ-ਪ੍ਰਦੇਸ਼ ਅਤੇ ਛੱਤੀਸਗੜ੍ਹ 7 ਭਾਰਤੀ ਰਾਜਾਂ ਦੀਆਂ ਸਰਹੱਦਾਂ ਨਾਲ ਜੁੜਿਆ ਹੈ। ਇਥੋਂ ਦੇ ਗਾਹਕ ਇਨ੍ਹਾਂ ਰਾਜਾਂ 'ਚ ਜ਼ਿਆਦਾਤਰ ਯਾਤਰਾ ਕਰਦੇ ਹਨ, ਅਜਿਹੇ 'ਚ ਇਹ ਸੁਪਰ ਪਲਾਨ ਗਾਹਕਾਂ ਨੂੰ ਰੋਮਿੰਗ 'ਤੇ ਮੁਫਤ ਕਾਲਿੰਗ ਦੀ ਸੁਵਿਧਾ ਪ੍ਰਦਾਨ ਕਰੇਗਾ।
ਕੰਪਨੀ ਦੇ ਇਸ ਪਲਾਨ ਦੇ ਤਹਿਤ ਗਾਹਕਾਂ ਨੂੰ ਰੋਮਿੰਗ 'ਤੇ ਅਨਲਿਮਟਿਡ ਲੋਕਲ ਅਤੇ ਨੈਸ਼ਨਲ ਕਾਲਿੰਗ ਦੇ ਨਾਲ 1 ਜੀ.ਬੀ. 2ਜੀ ਇੰਟਰਨੈੱਟ ਡਾਟਾ ਦੀ ਸੁਵਿਧਾ ਮਿਲੇਗਾ। ਪਲਾਨ ਦੀ ਮਿਆਦ 28 ਦਿਨਾਂ ਦੀ ਹੋਵੇਗੀ। ਜਾਣਕਾਰੀ ਲਈ ਦੱਸ ਦਈਏ ਕਿ ਵੋਡਾਫੋਨ ਦਾ ਇਹ ਆਫਰ ਮੱਧ-ਪ੍ਰਦੇਸ਼ ਅਤੇ ਛੱਤੀਸਗੜ੍ਹ ਸਰਕਿਲ ਦੇ ਸਾਰੇ ਪ੍ਰਮੁੱਖ ਵੋਡਾਫੋਨ ਸਟੋਰਾਂ, ਮਿਨੀ ਸਟੋਰਾਂ, ਮਲਟੀ ਬ੍ਰਾਂਡ ਰਿਟੇਲ ਆਉਟਲੇਟਸ ਅਤੇ ਮਾਈ ਵੋਡਾਫੋਨ ਐਪ 'ਤੇ ਉਪਲੱਬਧ ਹੈ।
ਇਕ ਵਾਰ ਫਿਰ ਟੈਸਟਿੰਗ ਦੌਰਾਨ ਨਜ਼ਰ ਆਈ ਮਾਰੂਤੀ ਜਿਮਨੀ, ਬਿਨ੍ਹਾਂ ਸਟਿਕਰ ਦੇ ਸਾਹਮਣੇ ਆਈ ਫੋਟੋ
NEXT STORY