ਗੈਜੇਟ ਡੈਸਕ– ਵਟਸਐਪ ਨੇ ਜਨਵਰੀ 2022 ਦੌਰਾਨ 18.58 ਲੱਖ ਭਾਰਤੀ ਅਕਾਊਂਟਸ ਨੂੰ ਬੈਨ ਕਰ ਦਿੱਤਾ ਹੈ। ਕੰਪਨੀ ਨੇ ਮੰਗਲਵਾਰ ਜਾਰੀ ਆਪਣੀ ਮਹੀਨਾਵਾਰ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ। ਖ਼ਬਰ ਮੁਤਾਬਕ, ਕੰਪਨੀ ਨੇ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਰੋਕਣ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਆਪਣੇ ਸ਼ਿਕਾਇਤ ਵਿਭਾਗ ਅਤੇ ਆਪਣੇ ਸਿਸਟਮ ਰਾਹੀਂ ਯੂਜ਼ਰਸ ਤੋਂ ਮਿਲੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ– ਹਾਈ ਕੋਰਟ ਦਾ ਵੱਡਾ ਫ਼ੈਸਲਾ: ਵਟਸਐਪ ਗਰੁੱਪ ’ਚ ਇਤਰਾਜ਼ਯੋਗ ਪੋਸਟ ਲਈ ਐਡਮਿਨ ਨਹੀਂ ਹੋਣਗੇ ਜ਼ਿੰਮੇਵਾਰ
ਇਸ ਕਾਰਨ ਬੈਨ ਕੀਤੇ ਅਕਾਊਂਟਸ
ਖ਼ਬਰ ਮੁਤਾਬਕ, ਵਟਸਐਪ ਨੂੰ 495 ਭਾਰਤੀ ਅਕਾਊਂਟਸ ਖ਼ਿਲਾਫ਼ ਸ਼ਿਕਾਇਤਾਂ ਮਿਲੀਆਂ, ਜਿਨ੍ਹਾਂ ’ਚੋਂ 285 ਅਕਾਊਂਟਸ ਨੂੰ ਬੰਦ ਕਰਨ ਦੀ ਅਪੀਲ ਕੀਤੀ ਗਈ ਸੀ ਅਤੇ ਉਨ੍ਹਾਂ ’ਚੋਂ 24 ਅਕਾਊਂਟ ਨੂੰ ਬੰਦ ਕਰ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ, 18.58 ਲੱਖ ਅਕਾਊਂਟਸ ’ਚੋਂ ਜ਼ਿਆਦਾਤਰ ਨੂੰ ਕੰਪਨੀ ਨੇ ਆਪਣੇ ਸਰੋਤਾਂ ਰਾਹੀਂ ਨੁਕਸਾਨਦੇਹ ਵਿਵਹਾਰ ਦੇ ਆਧਾਰ ’ਤੇ ਬੈਨ ਕੀਤਾ ਹੈ।
ਇਹ ਵੀ ਪੜ੍ਹੋ– ਹੁਣ WhatsApp Web ’ਤੇ ਵੀ ਕਰ ਸਕੋਗੇ ਵੌਇਸ ਤੇ ਵੀਡੀਓ ਕਾਲ, ਜਾਣੋ ਤਰੀਕਾ
ਦਸੰਬਰ 2021 ’ਚ 20 ਲੱਖ ਤੋਂ ਜ਼ਿਆਦਾ ਅਕਾਊਂਟਸ ਹੋਏ ਸਨ ਬੈਨ
ਬੀਤੇ ਸਾਲ ਦਸੰਬਰ ਮਹੀਨੇ ’ਚ ਵੀ ਕੰਪਨੀ ਨੇ 20 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟਸ ’ਤੇ ਬੈਨ ਲਗਾ ਦਿੱਤੇ ਸਨ। ਦਸੰਬਰ ਮਹੀਨੇ ’ਚ 2079000 ਭਾਰਤੀ ਯੂਜ਼ਰਸ ਦੇ ਦਸੰਬਰ ਮਹੀਨੇ ’ਚ ਅਕਾਊਂਟ ਬੈਨ ਕੀਤੇ ਗਏ। ਨਵੇਂ ਆਈ.ਟੀ. ਨਿਯਮਾਂ 2021 ਮੁਤਾਬਕ, ਕੰਪਨੀ ਨੇ ਦੱਸਿਆ ਕਿ ਉਨ੍ਹਾਂ ਨੂੰ ਫਰਜ਼ੀ ਅਕਾਊਂਟਸ ਲਈ 528 ਸ਼ਿਕਾਇਤਾਂ ਦੀ ਰਿਪੋਰਟ ਮਿਲੀ ਸੀ, ਜਿਨ੍ਹਾਂ ’ਚੋਂ 24 ’ਤੇ ਉਸੇ ਮਹੀਨੇ ਐਕਸ਼ਨ ਲੈ ਲਿਆ ਗਿਆ ਸੀ।
ਇਹ ਵੀ ਪੜ੍ਹੋ– ਯੂਕ੍ਰੇਨ ਲਈ ਵੋਡਾਫੋਨ ਸਣੇ ਇਨ੍ਹਾਂ ਕੰਪਨੀਆਂ ਨੇ ਕੀਤਾ ਫ੍ਰੀ ਕਾਲਿੰਗ ਦਾ ਐਲਾਨ, ਰੋਮਿੰਗ ਵੀ ਹੋਈ ਮੁਆਫ਼
‘ਮਾਰੂਤੀ ਸੁਜ਼ੂਕੀ ਦੀ ਥੋਕ ਵਿਕਰੀ ਘਟੀ ਤਾਂ ਟਾਟਾ ਮੋਟਰਸ ਦੀ ਵਧੀ’
NEXT STORY