ਗੈਜੇਟ ਡੈਸਕ– ਵਟਸਐਪ ਦਾ ਨੁਕਸਾਨ ਹਮੇਸ਼ਾ ਹੀ ਟੈਲੀਗ੍ਰਾਮ ਵਰਗੇ ਮੈਸੇਜਿੰਗ ਐਪ ਲਈ ਫਾਇਦਾ ਦਾ ਮੌਕਾ ਹੁੰਦਾ ਹੈ। ਫੇਸਬੁੱਕ ਦੀ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੂੰ ਹਾਲ ਹੀ ’ਚ ਗਲੋਬਲ ਪੱਧਰ ’ਤੇ ਵੱਡੀ ਗਿਣਤੀ ’ਚ ਆਊਟੇਜ ਦਾ ਸਾਹਮਣਾ ਕਰਨਾ ਪਿਆ, ਜੋ 6 ਘੰਟਿਆਂ ਤੋਂ ਜ਼ਿਆਦਾ ਸਮੇਂ ਤਕ ਬੰਦ ਰਿਹਾ ਪਰ ਵਟਸਐਪ ਦੇ ਡਾਊਨ ਹੋਣ ’ਤੇ ਟੈਲੀਗ੍ਰਾਮ ਨੂੰ ਵੱਡਾ ਫਾਇਦਾ ਹੋਇਆ ਹੈ। ਜੀ ਹਾਂ, ਵਟਸਐਪ ਦੇ ਡਾਊਨ ਹੋਣ ’ਤੇ 70 ਮਿਲੀਅਨ ਤੋਂ ਜ਼ਿਆਦਾ ਯੂਜ਼ਰਸ ਨੇ ਟੈਲੀਗ੍ਰਾਮ ਇੰਸਟਾਲ ਕੀਤਾ। ਵਟਸਐਪ ਦੇ ਨਾਲ-ਨਾਲ ਫੇਸਬੁੱਕ ਤੇ ਇੰਸਟਾਗ੍ਰਾਮ ਵੀ ਸੋਮਵਾਰ ਸ਼ਾਮ ਨੂੰ ਕਰੀਬ 6 ਘੰਟਿਆਂ ਤਕ ਬੰਦ ਰਹੇ।
ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਨੇ ਦੁਨੀਆ ਭਰ ’ਚ 3.5 ਬਿਲੀਅਨ ਤੋਂ ਜ਼ਿਆਦਾ ਯੂਜ਼ਰਸ ਨੂੰ ਪ੍ਰਭਾਵਿਤ ਕਰਨ ਵਾਲੇ ਆਊਟੇਜ ਲਈ ਇਕ ਗਲਿੱਚ ਕੰਫੀਗਰੇਸ਼ਨ ਚੇਂਜ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ, ਫੇਸਬੁੱਕ ਦੇ ਬੰਦ ਹੋਣ ਨਾਲ ਕੰਪਨੀ ਨੂੰ ਕਾਫੀ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ ਪਰ ਇਸ ਦੇ ਮੁਕਾਬਲੇਬਾਜ਼ ਟੈਲੀਗ੍ਰਾਮ ਅਤੇ ਸਿਗਨਲ ਲਈ ਯਕੀਨੀ ਰੂਪ ਨਾਲ ਇਹ ਇਕ ਚੰਗਾ ਮੌਕਾ ਸੀ।
ਟੈਲੀਗ੍ਰਾਮ ਨੇ ਹਾਲ ਹੀ ’ਚ 1 ਬਿਲੀਅਨ ਤੋਂ ਜ਼ਿਆਦਾ ਡਾਊਨਲੋਡ ਰਿਸੀਵ ਕੀਤੇ ਹਨ ਅਤੇ ਇਸ ਦੇ 500 ਮਿਲੀਅਨ ਐਕਟਿਵ ਯੂਜ਼ਰਸ ਹਨ। ਨਾ ਸਿਰਫ ਟੈਲੀਗ੍ਰਾਮ ਸਗੋਂ ਸਿਗਨਲ ਨੇ ਵੀ ਆਪਣੇ ਪਲੇਟਫਾਰਮ ’ਤੇ ਯੂਜ਼ਰਸ ਦੀ ਵਧਦੀ ਮੰਗ ਨੂੰ ਅਨੁਭਵ ਕੀਤਾ ਜਦੋਂ ਵਟਸਐਪ ਘੰਟਿਆਂ ਲਈ ਬੰਦ ਹੋ ਗਿਆ। ਜਦੋਂ ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਲਗਾਤਾਰ ਜਾਂਚ ਦੇ ਦਾਇਰੇ ’ਚ ਸੀ, ਉਦੋਂ ਮੈਸੇਜਿੰਗ ਐਪ ਨੇ ਯੂਜ਼ਰਸ ’ਚ ਤੇਜ਼ੀ ਵੇਖੀ। ਵਟਸਐਪ ਦੇ ਮੁਕਾਬਲੇ ਟੈਲੀਗ੍ਰਾਮ ਅਤੇ ਸਿਗਨਲ ਨੂੰ ਸਕਿਓਰ ਆਪਸ਼ਨ ਮੰਨਿਆ ਜਾਂਦਾ ਸੀ।
TVS ਤੇ Tata Power ਮਿਲ ਕੇ ਦੇਸ਼ ਭਰ ’ਚ ਲਗਾਉਣਗੇ ਇਲੈਕਟ੍ਰਿਕ ਚਾਰਜਿੰਗ ਸਟੇਸ਼ਨ
NEXT STORY