ਜਲੰਧਰ— ਅਮਰੀਕੀ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਮੰਗਲਵਾਰ ਵਿੰਡੋਜ਼ ਅਤੇ ਮੈਕ ਲਈ ਡੈਸਕਟਾਪ ਐਪ ਲਾਂਚ ਕਰ ਦਿੱਤੀ ਹੈ, ਨਾਲ ਹੀ ਕੰਪਨੀ ਨੇ ਇਸ ਨੂੰ ਆਪਣੀ ਵੈੱਬਸਾਈਟ 'ਤੇ ਵੀ ਉਪਲੱਬਧ ਕਰ ਦਿੱਤਾ ਹੈ। ਧਿਆਨ 'ਚ ਰਹੇ ਕਿ ਇਹ ਐਪ ਵਿੰਡੋਜ਼ 8 ਜਾਂ ਉਸ ਤੋਂ ਬਾਅਦ ਦੇ ਵਰਜਨ ਅਤੇ ਮੈਕ ਓ.ਐੱਸ. 10.9 ਜਾਂ ਉਸ ਤੋਂ ਬਾਅਦ ਦੇ ਵਰਜਨ 'ਤੇ ਹੀ ਚੱਲੇਗੀ।
ਗੌਰ ਕਰਨ ਵਾਲੀ ਗੱਲ ਇਹ ਹੈ ਕਿ ਕੰਪਨੀ ਨੇ ਵਟਸਐਪ ਡੈਸਕਟਾਪ ਐਪ ਜਾਰੀ ਕਰਨ ਤੋਂ 14 ਮਹੀਨੇ ਪਹਿਲਾਂ ਹੀ ਵਟਸਐਪ ਵੈੱਬ ਸਰਵਿਸ ਦੀ ਸ਼ੁਰੂਆਤ ਕੀਤੀ ਹੈ ਅਤੇ ਉਦੋਂ ਇਹ ਪਹਿਲਾ ਮੌਕਾ ਸੀ ਜਦੋਂ ਇਸ ਲੋਕਪ੍ਰਿਅ ਮੈਸੇਜਿੰਗ ਐਪ ਨੂੰ ਮੋਬਾਇਲ ਤੋਂ ਇਲਾਵਾ ਕਿਸੇ ਹੋਰ ਪਲੈਟਫਾਰਮ 'ਤੇ ਉਪਲੱਬਧ ਕਰਵਾਇਆ ਗਿਆ ਸੀ।
ਵਟਸਐਪ ਨੇ ਇਕ ਬਲਾਗ 'ਚ ਕਿਹਾ ਕਿ ਅੱਜ ਅਸੀਂ ਡੈਸਕਟਾਪ ਐਪ ਲਾਂਚਟ ਕਰ ਰੇਹ ਹਾਂ ਤਾਂ ਜੋ ਤੁਸੀਂ ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ 'ਤੇ ਆਪਣਿਆਂ ਨਾਲ ਜੁੜੇ ਰਹੋ ਫਿਰ ਚਾਹੇ ਤੁਹਾਡੇ ਕੋਲ ਫੋਨ ਹੋਵੇ ਜਾਂ ਫਿਰ ਕੰਪਿਊਟਰ। ਇਹ ਨਵੀਂ ਐਪ ਡੈਸਕਟਾਪ 'ਤੇ ਅਲੱਗ ਤੋਂ ਚੱਲੇਗੀ, ਇਸ ਦਾ ਮਤਲਬ ਇਹ ਹੈ ਕਿ ਐਪ ਇਸਤੇਮਾਲ ਕਰਨ 'ਤੇ ਡੈਸਕਟਾਪ 'ਤੇ ਅਲੱਗ ਤੋਂ ਨੋਟੀਫਿਕੇਸ਼ਨ ਮਿਲਣਗੀਆਂ।
ਇਸ ਐਪ ਨੂੰ ਇਸਤੇਮਾਲ ਕਰਨ ਲਈ ਵੈੱਬ ਕਲਾਇੰਟ ਦੀ ਤਰ੍ਹਾਂ ਯੂਜ਼ਰ ਨੂੰ ਆਪਣੇ ਸਮਾਰਟਫੋਨ 'ਚ ਮੌਜੂਦ ਵਟਸਐਪ ਐਪ ਤੋਂ ਇਕ ਕਿਊ.ਆਰ. ਕੋਡ ਨੂੰ ਸਕੈਨ ਕਰਨਾ ਹੋਵੇਗਾ ਅਤੇ ਇਸ ਲਈ ਯੂਜ਼ਰ ਨੂੰ ਸੈਟਿੰਗਸ 'ਚ ਵਟਸਐਪ ਵੈੱਬ ਮੈਨਿਊ 'ਚ ਜਾਣਾ ਹੋਵੇਗਾ, ਜਿਸ ਨਾਲ ਤੁਸੀਂ ਇਸ ਨਵੀਂ ਸਰਵਿਸ ਦਾ ਵਰਤੋਂ ਆਪਣੇ ਕੰਪਿਊਟਰ 'ਤੇ ਕਰ ਸਕੋਗੇ।
ਸੋਨੇ ਦੀ ਕਾਰ ਦੀ ਕੀਮਤ 6.7 ਕਰੋੜ!
NEXT STORY