ਗੈਜੇਟ ਡੈਸਕ– ਵਟਸਐਪ ’ਚ ਜਲਦ ਹੀ ਨਵਾਂ ਫੀਚਰ ਆਉਣ ਵਾਲਾ ਹੈ। ਵਟਸਐਪ ’ਚ ਆਉਣ ਵਾਲੀ ਅਪਡੇਟ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋਵੇਗਾ ਜਦੋਂ ਬਿਨਾਂ ਥਰਡ ਪਾਰਟੀ ਐਪ ਦੀ ਸੁਪੋਰਟ ਦੇ ਐਂਡਰਾਇਡ ਦੀ ਚੈਟ ਹਿਸਟਰੀ ਨੂੰ ਆਈਫੋਨ ’ਚ ਟਰਾਂਸਫਰ ਕੀਤਾ ਜਾ ਸਕੇਗਾ। ਫਿਲਹਾਲ ਐਂਡਰਾਇਡ ਦੀ ਵਟਸਐਪ ਚੈਟ ਨੂੰ ਆਈਫੋਨ ’ਚ ਅਤੇ ਆਈਫੋਨ ਦੀ ਚੈਟ ਨੂੰ ਐਂਡਰਾਇਡ ’ਚ ਟਰਾਂਸਫਰ ਨਹੀਂ ਕੀਤਾ ਜਾ ਸਕਦਾ। ਨਵੀਂ ਅਪਡੇਟ ਤੋਂ ਬਾਅਦ ਐਂਡਰਾਇਡ ਤੋਂ ਆਈ.ਓ.ਐੱਸ. ਅਤੇ ਆਈ.ਓ.ਐੱਸ. ਤੋਂ ਐਂਡਰਾਇਡ ’ਚ ਚੈਟ ਨੂੰ ਆਸਾਨੀ ਨਾਲ ਟਰਾਂਸਫਰ ਕੀਤਾ ਜਾ ਸਕੇਗਾ।
ਨਵੀਂ ਅਪਡੇਟ ਫਿਲਹਾਲ ਬੀਟਾ ਟੈਸਟਿੰਗ ’ਚ ਹੈ। ਚੈਟ ਟਰਾਂਸਫਰ ਤੋਂ ਇਲਾਵਾ ਮੀਡੀਆ ਫਾਈਲ ਨੂੰ ਵੀ ਟਰਾਂਸਫਰ ਕੀਤਾ ਜਾ ਸਕੇਗਾ। ਨਵੀਂ ਅਪਡੇਟ ਦਾ ਫਾਇਦਾ ਉਨ੍ਹਾਂ ਲੋਕਾਂ ਨੂੰ ਮਿਲੇਗਾ ਜੋ ਆਈਫੋਨ ਤੋਂ ਐਂਡਰਾਇਡ ਅਤੇ ਐਂਡਰਾਇਡ ਤੋਂ ਆਈਫੋਨ ’ਚ ਸਵਿੱਚ ਕਰਨਾ ਚਾਹੁੰਦੇ ਹਨ।
WABetaInfo ਦੀ ਇਕ ਰਿਪੋਰਟ ’ਚ ਵਟਸਐਪ ਦੇ ਨਵੇਂ ਫੀਚਰ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸਿਰਫ਼ ਡਿਵਾਈਸ ਤੋਂ ਡਿਵਾਈਸ ’ਚ ਹੀ ਡਾਟਾ ਟਰਾਂਸਫਰ ਨਹੀਂ ਹੋ ਸਕੇਗਾ ਸਗੋਂ ਇਕ ਨੰਬਰ ਤੋਂ ਦੂਜੇ ਨੰਬਰ ’ਚ ਵੀ ਡਾਟਾ ਟਰਾਂਸਫਰ ਹੋ ਸਕੇਗਾ। ਵਟਸਐਪ ਫਿਲਹਾਲ ਲੋਕਾਂ ਨੂੰ ਬਿਨਾਂ ਚੈਟ ਡਿਲੀਟ ਕੀਤੇ ਯੂਜ਼ਰਸ ਨੂੰ ਨੰਬਰ ਬਦਲਣ ਦੀ ਸੁਵਿਧਾ ਦਿੰਦਾ ਹੈ। ਇਸ ਤੋਂ ਇਲਾਵਾ ਡਿਵਾਈਸ ’ਚ ਵੀ ਡਾਟਾ ਟਰਾਂਸਫਰ ਕਰਨ ਦੀ ਸੁਵਿਧਾ ਹੈ ਪਰ ਫਿਲਹਾਲ ਐਂਡਰਾਇਡ ਤੋਂ ਐਂਡਰਾਇਡ ਅਤੇ ਆਈ.ਓ.ਐੱਸ. ਤੋਂ ਆਈ.ਓ.ਐੱਸ. ’ਚ ਹੀ ਡਾਟਾ ਟਰਾਂਸਫਰ ਹੋ ਸਕਦਾ ਹੈ।
WABetaInfo ਨੇ ਨਵੀਂ ਅਪਡੇਟ ਦਾ ਇਕ ਸਕਰੀਨਸ਼ਾਟ ਵੀ ਸਾਂਝਾ ਕੀਤਾ ਹੈ। ਇਥੇ ਇਕ ਗੱਲ ਧਿਆਨ ਦੇਣ ਵਾਲੀ ਹੈ ਕਿ ਜੇਕਰ ਤੁਸੀਂ ਪਹਿਲੀ ਵਾਰ ਐਂਡਰਾਇਡ ਤੋਂ ਆਈ.ਓ.ਐੱਸ. ’ਤੇ ਜਾ ਰਹੇ ਹੋ ਜਾਂ ਫਿਰ ਆਈ.ਓ.ਐੱਸ. ਤੋਂ ਐਂਡਰਾਇਡ ’ਤੇ ਜਾ ਰਹੇ ਹੋ ਤਾਂ ਹੀ ਡਾਟਾ ਟਰਾਂਸਫਰ ਹੋਵੇਗਾ। ਵਾਰ-ਵਾਰ ਡਿਵਾਈਸ ਬਦਲਣ ’ਤੇ ਡਾਟਾ ਟਰਾਂਸਫਰ ਨਹੀਂ ਹੋਵੇਗਾ। ਫਿਲਹਾਲ, ਵਟਸਐਪ ਨੇ ਨਵੀਂ ਅਪਡੇਟ ਦੇ ਰਿਲੀਜ਼ ਕਰਨ ਦੀ ਤਾਰੀਖ਼ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ।
ਬਸ ਥੋੜ੍ਹਾ ਕਰ ਲਓ ਇੰਤਜ਼ਾਰ, ਜੂਨ 'ਚ ਲਾਂਚ ਹੋ ਰਹੀਆਂ ਹਨ 3 ਦਮਦਾਰ ਕਾਰਾਂ
NEXT STORY