ਗੈਜੇਟ ਡੈਸਕ—ਭਾਰਤੀ ਸਮਾਰਟ ਟੀ.ਵੀ. ਬਾਜ਼ਾਰ 'ਚ ਆਪਣੀ ਪੈਠ ਮਜ਼ਬੂਤ ਬਣਾਉਣ ਤੋਂ ਬਾਅਦ ਫ੍ਰਾਂਸ ਦੀ ਇਲੈਕਟ੍ਰਾਨਿਕ ਕੰਪਨੀ ਥਾਮਸਨ (Thomson) ਹੁਣ ਵਾਸ਼ਿੰਗ ਮਸ਼ੀਨ ਮਾਰਕੀਟ 'ਚ ਐਂਟਰੀ ਨੂੰ ਤਿਆਰ ਹੈ। ਥਾਮਸਨ ਦੇ ਲਾਈਸੈਂਸ ਨਾਲ ਭਾਰਤ 'ਚ ਟੀ.ਵੀ. ਦਾ ਪ੍ਰੋਡਕਸ਼ਨ ਕਰਨ ਵਾਲੀ ਕੰਪਨੀ ਸੁਪਰ ਪਲਾਸਟ੍ਰੋਨਿਕਸ (SPPL) ਜਲਦ ਹੀ ਭਾਰਤ 'ਚ ਵਾਸ਼ਿੰਗ ਮਸ਼ੀਨ ਪੇਸ਼ ਕਰਨ ਵਾਲੀ ਹੈ। ਥਾਮਸਨ ਦੀ ਵਾਸ਼ਿੰਗ ਮਸ਼ੀਨ ਦੀ ਵਿਕਰੀ ਐਕਸਕਲੂਸੀਵ ਤੌਰ 'ਤੇ ਫਲਿੱਪਕਾਰਟ ਤੋਂ ਹੋਵੇਗੀ।
ਕੰਪਨੀ ਦੇ ਬਿਆਨ ਮੁਤਾਬਕ ਥਾਮਸਨ ਦੇ ਸੇਮੀ ਆਟੋਮੈਟਿਕ ਵਾਸ਼ਿੰਗ ਮਸ਼ੀਨ 23 ਜੂਨ ਤੋਂ ਫਲਿੱਪਕਾਰਟ 'ਤੇ ਉਪਲੱਬਧ ਹੋ ਜਾਵੇਗੀ। ਐੱਸ.ਪੀ.ਪੀ.ਐੱਲ. ਦੇ ਸੀ.ਈ.ਓ. ਅਵਨੀਤ ਸ਼ਿੰਗ ਮਾਰਵਾ ਨੇ ਆਪਣੇ ਇਕ ਬਿਆਨ 'ਚ ਕਿਹਾ ਕਿ ਕੰਪਨੀ ਅਪਲਾਇੰਸ ਬਾਜ਼ਾਰ 'ਚ ਆਪਣੀ ਪੈਠ ਮਜ਼ਬੂਤ ਬਣਾਉਣ ਲਈ ਅਗਲੇ ਪੰਜ ਸਾਲਾਂ 'ਚ 100 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।
ਥਾਮਸਨ ਦੀ ਵਾਸ਼ਿੰਗ ਮਸ਼ੀਨ ਦੀ ਸ਼ੁਰੂਆਤੀ ਕੀਮਤ 6,999 ਰੁਪਏ ਹੋਵੇਗੀ। ਇਹ ਕੀਮਤ 6.5 ਕਿਲੋਗ੍ਰਾਮ ਦੇ ਸੇਮੀ ਆਟੋਮੈਟਿਕ ਵਾਸ਼ਿੰਗ ਮਸ਼ੀਨ ਦੀ ਹੋਵੇਗੀ। ਮਾਰਵਾ ਨੇ ਦੱਸਿਆ ਕਿ ਸਾਰੀਆਂ ਵਾਸ਼ਿੰਗ ਮਸ਼ੀਨਸ ਪੂਰੀ ਤਰ੍ਹਾਂ ਨਾਲ ਮੇਡ ਇਨ ਇੰਡੀਆ ਹੋਣਗੀਆਂ। ਵਾਸ਼ਿੰਗ ਮਸ਼ੀਨ ਦਾ ਨਿਰਮਾਣ ਕੰਪਨੀ ਦੇ ਦੇਹਰਾਦੂਣ ਪਲਾਂਟ 'ਚ ਹੋਵੇਗਾ, ਉੱਥੇ ਅਗਲੇ ਦੋ ਸਾਲਾਂ ਦੇ ਅੰਦਰ ਉੱਤਰ ਪ੍ਰਦੇਸ਼ 'ਚ ਪਲਾਂਟ ਦੇ ਸ਼ੁਰੂ ਹੋਣ ਦੀ ਪਲਾਨਿੰਗ ਹੈ। ਦੱਸ ਦੇਈਏ ਕਿ 70 ਲੱਖ ਯੂਨਿਟਸ ਨਾਲ ਭਾਰਤ 'ਚ ਵਾਸ਼ਿੰਗ ਮਸ਼ੀਨ ਦਾ ਬਾਜ਼ਾਰ 10,000 ਕਰੋੜ ਰੁਪਏ ਦਾ ਹੈ। ਵਾਸ਼ਿੰਗ ਮਸ਼ੀਨ ਦੇ ਬਾਜ਼ਾਰ 'ਚ ਐੱਲ.ਜੀ., ਸੈਮਸੰਗ ਅਤੇ ਗੋਦਰੇਜ਼ ਵਰਗੀਆਂ ਕੰਪਨੀਆਂ ਦਾ ਬੋਲਬਾਲਾ ਹੈ।
ਇੰਤਜ਼ਾਰ ਹੋਇਆ ਖਤਮ : ਐਪਲ ਨੇ ਸ਼ੁਰੂ ਕੀਤੀ ਸਾਲਾਨਾ ਡਿਵੈੱਲਪਰ ਕਾਨਫਰੰਸ 'WWDC 2020', LIVE
NEXT STORY