ਜਲੰਧਰ- ਹਾਲ ਹੀ 'ਚ ਵਿਗਿਆਨੀਆਂ ਨੇ ਇਕ ਅਜਿਹੀ ਯੂ.ਐੱਸ.ਬੀ. ਸਟਿਕ ਤਿਆਰ ਕੀਤੀ ਹੈ ਜਿਸ ਵਿਚ ਖੂਨ ਪਾ ਕੇ ਐੱਚ.ਆਈ.ਵੀ. ਦਾ ਪਤਾ ਲਗਾਇਆ ਜਾ ਸਕਦਾ ਹੈ। ਇਸ ਨੂੰ Imperial College London ਅਤੇ ਮੈਡੀਕਲ ਟੈਸਟਿੰਗ ਕੰਪਨੀ DNA Electronics ਦੇ ਵਿਗਿਆਨੀਆਂ ਨੇ ਮਿਲ ਕੇ ਤਿਆਰ ਕੀਤੀ ਹੈ।
HIV ਟੈਸਟ ਲਈ ਇਸ ਯੂ.ਐੱਸ.ਬੀ. ਸਟਿਕ 'ਚ ਸਿਰਫ ਖੂਨ ਦੀ ਬੂੰਦ ਪਾਉਣੀ ਹੋਵੇਗੀ ਜਿਸ ਤੋਂ ਬਾਅਦ ਇਸ ਨੂੰ ਕਿਸੇ ਕੰਪਿਊਟਰ ਜਾਂ ਲੈਪਟਾਪ 'ਚ ਲਗਾ ਕੇ HIV-1 ਲੈਵਲ ਦਾ ਪਤਾ ਲਗਾਇਆ ਜਾ ਸਕੇਗਾ। ਇਹ ਡਿਵਾਈਸ HIV ਦੇ ਮਰੀਜ਼ਾਂ ਨੂੰ ਖੂਨ ਦੇ ਇਲਾਜ਼ 'ਚ ਕਾਫੀ ਲਾਭਕਾਰੀ ਸਾਬਿਤ ਹੋ ਸਕਦੀ ਹੈ। ਸਟਿਕ 'ਚ ਲੱਗੀ ਮੋਬਾਇਲ ਚਿੱਪ ਲਾਪਟਾਪ ਜਾਂ ਕੰਪਿਊਟਰ ਨਾਲ ਜੁੜ ਕੇ ਇਲੈਕਟ੍ਰੋਨਿਕ ਸਿਗਨਲ ਪੈਦਾ ਕਰਦੀ ਹੈ ਅਤੇ ਫਿਰ ਸਟਿਕ ਐੱਚ.ਆਈ.ਵੀ. ਵਾਇਰਸ ਦਾ ਪਤਾ ਲਗਾਉਂਦੀ ਹੈ। ਇਸ ਯੂ.ਐੱਸ.ਬੀ. ਸਟਿਕ ਨਾਲ ਮੈਡੀਕਲ ਡਿਵਾਈਸ ਖੇਤਰ 'ਚ ਕਾਂਤੀ ਆ ਸਕਦੀ ਹੈ। ਕਈ ਦੂਰ ਦੇ ਇਲਾਕਿਆਂ 'ਚ ਜਿਥੇ ਮੈਡੀਕਲ ਲੈਬ ਦੀ ਸੁਵਿਧਾ ਨਹੀਂ ਹੈ ਉਥੋਂ ਦੇ ਮਰੀਜ਼ਾਂ ਨੂੰ ਟੈਸਟ ਲਈ ਇਸ ਟਕਿ ਨਾਲ ਕਾਫੀ ਆਸਾਨੀ ਹੋ ਜਾਵੇਗੀ।
ਸਾਇੰਟਿਫਿਕ ਰਿਪੋਰਟ ਨਾਂ ਦੇ ਜਨਰਲ 'ਚ ਛਪੀ ਇਕ ਰਿਪੋਰਟ ਮੁਤਾਬਕ ਯੂ.ਐੱਸ.ਬੀ. ਨਾਲ ਕੀਤੀ ਗਈ ਜਾਂਚ ਬੇਹੱਦ ਸਹੀ ਆਉਂਦੀ ਹੈ ਅਤੇ ਜਾਂਚ ਕਰਨ 'ਚ ਸਿਰਫ ਅੱਧੇ ਘੰਟੇ ਦਾ ਹੀ ਸਮਾਂ ਲੱਗਦਾ ਹੈ ਮਤਲਬ ਤੁਸੀਂ ਹੁਣ 30 ਮਿੰਟਾਂ 'ਚ ਹੀ ਇਸ ਟੈਸਟ ਨੂੰ ਕਰਨ ਤੋਂ ਬਾਅਦ ਨਤੀਜਾ ਦੇਖ ਸਕੋਗੇ। ਤੁਹਾਨੂੰ ਦੱਸ ਦਈਏ ਕਿ ਮੌਜੂਦਾ ਹਾਲਤ 'ਚ ਐੱਚ.ਆਈ.ਵੀ. ਟੈਸਟ ਕਰਨ ਲਈ ਜੋ ਤਕਨੀਕ ਵਰਤੀ ਜਾਂਦੀ ਹੈ ਉਸ ਵਿਚ ਲੈਬ 'ਚੋਂ ਰਿਪੋਰਟ ਆਉਣ 'ਚ ਕਰੀਬ ਤਿੰਨ ਦਿਨਾਂ ਦਾ ਸਮਾਂ ਲੱਗਦਾ ਹੈ।
ਨਵੇਂ ਅਨੁਸੰਧਾਨ 'ਚ ਯੂ.ਐੱਸ.ਬੀ. ਸਟਿਕ ਨਾਲ 991 ਬਲੱਡ ਸੈਂਪਲਾਂ ਨੂੰ ਟੈਸਟ ਕੀਤਾ ਗਿਆ ਜਿਸ ਵਿਚ 95 ਫੀਸਦੀ ਨਤੀਜੇ ਸਹੀ ਨਿਕਲੇ ਅਤੇ ਟੈਸਟ ਕਰਨ ਦਾ ਔਸਤ ਸਮਾਂ 21 ਮਿੰਟ ਰਿਹਾ। ਅਜੇ ਇਹ ਟੈਕਨਾਲੋਜੀ ਸ਼ੁਰੂਆਤੀ ਪੱਧਰ 'ਚ ਹੈ ਪਰ ਆਉਣ ਵਾਲੇ ਸਮੇਂ 'ਚ ਇਸ ਨਾਲ ਸ਼ੂਗਰ ਦਾ ਪੱਧਰ ਵੀ ਜਾਣਿਆ ਜਾ ਸਕੇਗਾ।
ਜਾਣੋ ਕਿਸ ਸਮੇਂ ਮਿਲ ਸਕਦੀ ਹੈ ਜਿਓ 'ਚ ਫਾਸਟ 4ਜੀ ਸਪੀਡ
NEXT STORY