ਗੈਜੇਟ ਡੈਸਕ- ਸ਼ਾਓਮੀ ਨੇ Xiaomi 13 ਸੀਰੀਜ਼ ਦੇ ਟਾਪ ਫੋਨ Xiaomi 13 Pro ਨੂੰ ਭਾਰਤ 'ਚ ਹਾਲ ਹੀ 'ਚ ਪੇਸ਼ ਕੀਤਾ ਹੈ ਪਰ ਕੰਪਨੀ ਨੇ ਕੀਮਤ ਦੀ ਜਾਣਕਾਰੀ ਨਹੀਂ ਦਿੱਤੀ ਸੀ। ਹੁਣ Xiaomi 13 Pro ਦੀ ਭਾਰਤੀ ਕੀਮਤ ਦਾ ਖੁਲਾਸਾ ਹੋਇਆ ਹੈ। Xiaomi 13 Pro ਨੂੰ ਪਿਛਲੇ ਸਾਲ ਦਸੰਬਰ 'ਚ ਚੀਨ 'ਚ Xiaomi 13 ਦੇ ਨਾਲ ਪੇਸ਼ ਕੀਤਾ ਗਿਆ ਸੀ। Xiaomi 13 Pro 'ਚ ਸਨੈਪਡ੍ਰੈਗਨ ਪ੍ਰੋਸੈਸਰ ਹੈ। ਇਸ ਤੋਂ ਇਲਾਵਾ ਇਸ ਵਿਚ ਵਾਇਰਲੈੱਸ ਅਤੇ ਵਾਇਰ ਦੋਵੇਂ ਚਾਰਜਿੰਗ ਸਪੋਰਟ ਹਨ। Xiaomi 13 Pro ਦੀ ਵਿਕਰੀ ਐਮਾਜ਼ੋਨ ਇੰਡੀਆ 'ਤੇ ਹੋਵੇਗੀ।
Xiaomi 13 Pro ਦੀ ਕੀਮਤ
Xiaomi 13 Pro ਦੀ ਕੀਮਤ 79,999 ਰੁਪਏ ਹੈ ਅਤੇ ਇਸ ਵਿਚ 12 ਜੀ.ਬੀ. ਰੈਮ ਦੇ ਨਾਲ 256 ਜੀ.ਬੀ. ਦੀ ਸਟੋਰੇਜ ਦਿੱਤੀ ਗਈ ਹੈ। ਫੋਨ ਨੂੰ 10,000 ਰੁਪਏ ਦੀ ਛੋਟ ਦੇ ਨਾਲ ਖਰੀਦਿਆ ਜਾ ਸਕੇਗਾ, ਹਾਲਾਂਕਿ ਇਸ ਲਈ ICICI ਬੈਂਕ ਦੇ ਕਾਰਡ ਨਾਲ ਪੇਮੈਂਟ ਕਰਨੀ ਹੋਵੇਗੀ। ਫੋਨ ਦੀ ਵਿਕਰੀ 10 ਮਾਰਚ ਤੋਂ ਐਮਾਜ਼ੋਨ, Mi.com, Mi Home, ਰਿਟੇਲ ਸਟੋਰ 'ਤੇ ਹੋਵੇਗੀ। ਫੋਨ ਨੂੰ ਸੈਰੇਮਿਕ ਵਾਈਟ ਅਤੇ ਸੈਰੇਮਿਕ ਬਲੈਕ ਰੰਗ 'ਚ ਖਰੀਦਿਆ ਜਾ ਸਕੇਗਾ।
Xiaomi 13 Pro ਦੇ ਫੀਚਰਜ਼
Xiaomi 13 Pro 'ਚ 6.73 ਇੰਚ ਦੀ 2K OLED ਡਿਸਪਲੇਅ ਹੈ ਜਿਸਦੇ ਨਾਲ ਡਾਲਬੀ ਵਿਜ਼ਨ ਦਾ ਵੀ ਸਪੋਰਟ ਹੈ ਅਤੇ HDR10+ ਵੀ ਮਿਲਦਾ ਹੈ। ਡਿਸਪਲੇਅ ਦਾ ਰਿਫ੍ਰੈਸ਼ ਰੇਟ 120Hz ਹੈ। ਇਸ ਵਿਚ 4820mAh ਦੀ ਬੈਟਰੀ ਹੈ ਜਿਸਦੇ ਨਾਲ 120 ਵਾਟ ਦੀ ਵਾਇਰ ਚਾਰਜਿੰਗ ਦਾ ਸਪੋਰਟ ਹੈ ਅਤੇ 50 ਵਾਟ ਤਕ ਦੀ ਵਾਇਰਲੈੱਸ ਚਾਰਜਿੰਗ ਵੀ ਮਿਲਦੀ ਹੈ।
ਸ਼ਾਓਮੀ 13 ਪ੍ਰੋ ਦੇ ਨਾਲ ਹੀ ਸ਼ਾਓਮੀ ਨੇ ਕੈਮਰਾ ਸੈਂਸਰ ਬ੍ਰਾਂਡ Leica ਦੇ ਨਾਲ ਸਾਂਝੇਦਾਰੀ ਦਾ ਆਲੈਨ ਕੀਤਾ ਹੈ। Xiaomi 13 Pro ਦੁਨੀਆ ਦਾ ਪਹਿਲਾ ਅਜਿਹਾ ਸਮਾਰਟਫੋਨ ਹੈ ਜਿਸ ਵਿਚ Xiaomi 13 Pro ਦਾ 75mm ਦਾ ਫਲੋਟਿੰਗ ਟੈਲੀਫੋਟੋ ਲੈੱਨਜ਼ ਦਿੱਤਾ ਗਿਆ ਹੈ। ਫੋਨ 'ਚ ਤਿੰਨ ਰੀਅਰ ਕੈਮਰੇ ਹਨ ਜਿਨ੍ਹਾਂ 'ਚ ਪ੍ਰਾਈਮਰੀ ਲੈੱਨਜ਼ 50 ਮੈਗਾਪਿਕਸਲ ਦਾ Sony IMX989 ਸੈਂਸਰ ਹੈ। ਇਸ ਤੋਂ ਇਲਾਵਾ ਦੂਜਾ ਲੈੱਨਜ਼ 50 ਮੈਗਾਪਿਕਸਲ ਦਾ ਵਾਈਡ ਐਂਗਲ ਹੈ ਅਤੇ ਤੀਜਾ ਲੈੱਨਜ਼ 50 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਹੈ। ਫਰੰਟ 'ਚ 32 ਮੈਗਾਪਿਕਸਲ ਦਾ ਕੈਮਰਾ ਹੈ।
ਫੋਨ 'ਚ 12 ਜੀ.ਬੀ. ਤਕ LPDDR5X ਰੈਮ ਅਤੇ 512 ਜੀ.ਬੀ. ਤਕ ਦੀ UFS 4.0 ਸਟੋਰੇਜ ਹੈ। ਕੁਨੈਕਟੀਵਿਟੀ ਲਈ ਫੋਨ 'ਚ 5G, Wi-Fi 6, ਬਲੂਟੁੱਥ v5.3 ਅਤੇ NFC ਦਾ ਸਪੋਰਟ ਮਿਲਦਾ ਹੈ। ਫੋਨ ਦੇ ਨਾਲ IP68 ਦੀ ਰੇਟਿੰਗ ਮਿਲਦੀ ਹੈ।
ਟੈਸਟਿੰਗ ਦੌਰਾਨ ਨਜ਼ਰ ਆਈ ਰਾਇਲ ਐਨਫੀਲਡ ਸ਼ਾਟਗਨ 650
NEXT STORY