ਗੈਜੇਟ ਡੈਸਕ- Xiaomi Band 8 Pro ਦੀ ਲਾਂਚਿੰਗ 14 ਅਗਸਤ ਨੂੰ ਚੀਨ 'ਚ ਹੋਣ ਜਾ ਰਹੀ ਹੈ। ਇਸਦੇ ਨਾਲ ਹੀ Xiaomi Mix Fold 3 ਅਤੇ Xiaomi Pad 6 Max ਨੂੰ ਵੀ ਲਾਂਚ ਕੀਤਾ ਜਾਵੇਗਾ। ਨਵਾਂ ਬੈਂਡ Xiaomi Smart Band 7 Pro ਦਾ ਅਪਗ੍ਰੇਡਿਡ ਵਰਜ਼ਨ ਹੋਵੇਗਾ। ਲਾਂਚਿੰਗ ਤੋਂ ਪਹਿਲਾਂ Xiaomi Band 8 Pro ਦੇ ਕੁਝ ਫੀਚਰਜ਼ ਲੀਕ ਹੋਏ ਹਨ। Xiaomi Band 8 Pro ਦੇ ਨਾਲ ਚੌਰਸ ਕਰਵਡ ਡਿਸਪਲੇਅ ਮਿਲੇਗੀ।
14 ਅਗਸਤ ਨੂੰ ਸ਼ਾਓਮੀ ਦਾ ਈਵੈਂਟ ਭਾਰਤ ਸਮੇਂ ਅਨੁਸਾਰ ਸ਼ਾਮ ਨੂੰ ਸਾਢੇ 4 ਵਜੇ ਸ਼ੁਰੂ ਹੋਵੇਗੀ। ਇਸ ਈਵੈਂਟ 'ਚ ਕਈ ਪ੍ਰੋਡਕਟਸ ਲਾਂਚ ਹੋਣਗੇ। ਈਵੈਂਟ 'ਚ Xiaomi Band 8 Pro ਨੂੰ ਵੀ ਪੇਸ਼ ਕੀਤਾ ਜਾਵੇਗਾ ਜਿਸਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਹ ਕਾਫੀ ਹੱਦ ਤਕ ਐਪਲ ਵਾਚ ਵਰਗਾ ਹੋਵੇਗਾ।
Xiaomi Band 8 Pro ਨੂੰ ਕਾਲੇ ਡਾਇਲ ਅਤੇ ਕਈ ਵੇਰੀਐਂਟ ਦੇ ਬੈਂਡ ਦੇ ਨਾਲ ਲਾਂਚ ਕੀਤਾ ਜਾਵੇਗਾ। ਇਸ ਵਿਚ 1.74 ਇੰਚ ਦੀ ਡਿਸਪਲੇਅ ਹੋਵੇਗੀ ਜਿਸਦਾ ਰਿਫ੍ਰੈਸ਼ ਰੇਟ 60Hz ਹੋਵੇਗਾ। ਦੱਸ ਦੇਈਏ ਕਿ Xiaomi Band 7 Pro 'ਚ 1.64 ਇੰਚ ਦੀ ਡਿਸਪਲੇਅ ਸੀ। Xiaomi Band 8 Pro ਦੀ ਸ਼ੁਰੂਆਤੀ ਕੀਮਤ 239 ਯੁਆਨ (ਕਰੀਬ 2,800 ਰੁਪਏ) ਹੋ ਸਕਦੀ ਹੈ।
ਗੁੱਡ ਨਿਊਜ਼ : iPhone 15 ਦੇ ਨਾਲ iPhone 14 ਦੇ ਇਨ੍ਹਾਂ ਮਾਡਲਾਂ ਨੂੰ ਮਿਲੇਗਾ ਟਾਈਪ-ਸੀ ਪੋਰਟ
NEXT STORY