ਜਲੰਧਰ— Xiaomi ਨੇ ਆਪਣਾ ਪਹਿਲਾ ਸਮਾਰਟਫੋਨ ਅਗਸਤ 2011 ਨੂੰ ਲਾਂਚ ਕੀਤਾ ਸੀ ਅਤੇ ਉਦੋਂ ਤੋਂ ਹੀ ਇਹ ਕੰਪਨੀ ਆਪਣੇ ਸਮਾਰਟਫੋਨਸ ਨੂੰ ਲੈ ਕੇ ਕਾਫੀ ਮਸ਼ਹੂਰ ਹੋ ਗਈ ਹੈ। ਹਾਲ ਹੀ 'ਚ Xiaomi ਨੇ ਆਪਣਾ Mi5 ਸਮਾਰਟਫੋਨ ਲਾਂਚ ਕਰਨ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਸ਼ਾਓਮੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਕਵਾਲਕਾਮ ਸਨੈਪਡ੍ਰੈਗਨ 820 ਚਿਪਸੈੱਟ ਨਾਲ ਲੈਸ ਇਹ ਫਲੈਗਸ਼ਿਪ ਸਮਾਰਟਫੋਨ 24 ਫਰਵਰੀ ਨੂੰ ਲਾਂਚ ਕੀਤਾ ਜਾਵੇਗਾ।
ਸ਼ਾਓਮੀ ਦੇ ਸਹਿ-ਸੰਸਥਾਪਕ ਅਤੇ ਸੀਨੀਅਰ ਵਾਈਸ ਪ੍ਰਧਾਨ ਲਿਵਾਨ ਜਿਆਂਗ ਨੇ ਸ਼ੁੱਕਰਵਾਰ ਨੂੰ ਆਪਣੇ ਵੀਬੋ ਅਕਾਊਂਟ ਰਾਹੀਂ ਲਾਂਚ ਕੀਤੀ ਤਰੀਕ ਦਾ ਖੁਲਾਸਾ ਕੀਤਾ। ਚੀਨ ਦੀ ਟੈਕਨਾਲੋਜੀ ਕੰਪਨੀ ਸ਼ਾਓਮੀ ਨੇ ਪਹਿਲਾਂ ਹੀ ਜਾਣਕਾਰੀ ਦਿੱਤੀ ਸੀ ਕਿ ਉਹ ਆਪਣੇ ਅਗਲੇ ਫਲੈਗਸ਼ਿਪ ਡਿਵਾਈਸ ਐਮ.ਆਈ-5 ਨੂੰ ਸਪਰਿੰਗ ਫੈਸਟੀਵਲ ਤੋਂ ਬਾਅਦ ਲਾਂਚ ਕਰੇਗੀ ਜੋ ਇਸ ਸਾਲ 8 ਫਰਵਰੀ ਤੋਂ ਸ਼ੁਰੂ ਹੋ ਕੇ 15 ਦਿਨਾਂ ਤੱਕ ਚੱਲੇਗਾ। ਬਾਅਦ 'ਚ ਸ਼ਾਓਮੀ ਦੇ ਸਹਿ-ਸੰਸਥਾਪਕ ਅਤੇ ਸੀਨੀਅਰ ਪ੍ਰਧਾਨ ਲਿਵਾਨ ਜਿਆਂਗ ਨੇ ਜਾਣਕਾਰੀ ਦਿੱਤੀ ਕਿ ਐਮ.ਆਈ-5 ਦੀ ਵਿਕਰੀ ਲਾਂਚ ਤੋਂ ਇਕ ਹਫਤੇ ਬਾਅਦ ਸ਼ੁਰੂ ਹੋ ਜਾਵੇਗੀ।
ਸ਼ਾਓਮੀ ਐਮ.ਆਈ-5, ਕੰਪਨੀ ਦੇ ਬੇਸਬਰੀ ਨਾਲ ਇੰਤਜ਼ਾਰ ਕੀਤੇ ਜਾ ਰਹੇ ਫਲੈਗਸ਼ਿਪ ਸਮਾਰਟਫੋਨ 'ਚੋਂ ਇਕ ਹੈ। ਹਾਲ ਹੀ 'ਚ ਕੰਪਨੀ ਨੇ ਐਲਾਨ ਕੀਤਾ ਸੀ ਕਿ ਉਸ ਨੇ 2015 'ਚ 70 ਮਿਲੀਅਨ ਤੋਂ ਜ਼ਿਆਦਾ ਹੈਂਡਸੈੱਟ ਵੇਚੇ। ਹੁਣ ਤੱਕ ਦੀ ਰਿਪੋਰਟ ਮੁਤਾਬਕ ਇਸ ਨਵੇਂ ਸਮਾਰਟਫੋਨ 'ਚ 5.2 ਇੰਚ ਦੀ ਫੁਲ ਐੱਚ.ਡੀ. ਜਾਂ ਕਵਾਡ ਐੱਚ.ਡੀ. ਰੈਜ਼ੋਲਿਊਸ਼ਨ ਡਿਸਪਲੇ, ਸਨੈਪਡ੍ਰੈਗਨ 820 ਚਿਪਸੈੱਟ, 2ਜੀ.ਬੀ. ਜਾਂ 4 ਜੀ.ਬੀ. ਰੈਮ, 32ਜੀ.ਬੀ. ਜਾਂ 64ਜੀ.ਬੀ. ਸਟੋਰੇਜ਼, 16MP ਦਾ ਰੀਅਰ ਕੈਮਰਾ ਅਤੇ 13MP ਦਾ ਫਰੰਟ ਕੈਮਰਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਵਿਚ 3600mAh ਦੀ ਬੈਟਰੀ ਹੈ ਜੋ ਕੁਇਕ ਚਾਰਜ 3.0 ਟੈਕਨਾਲੋਜੀ ਨੂੰ ਸਪੋਰਟ ਕਰੇਗੀ। ਇਹ ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਅਧਾਰਿਤ ਐਮ.ਆਈ.ਯੂ.ਆਈ 7 ਓ.ਐੱਸ. 'ਤੇ ਚੱਲੇਗਾ।
ਦੁਨੀਆ ਦੀ ਪਹਿਲੀ ਟ੍ਰਾਂਸਪੇਰੈਂਟ ਕਲੀਅਰ ਗਲਾਸ ਗੋਲਡ ਵਾਚ
NEXT STORY