ਜਲੰਧਰ- ਫੇਸਬੁੱਕ ਦੀ ਮਲਕੀਅਤ ਵਾਲੀ ਇੰਸਟੇਂਟ ਮੈਸੇਜਿੰਗ ਐਪ ਵਟਸਐਪ ਲਗਾਤਾਰ ਆਪਣੇ ਐਪ 'ਚ ਨਵੇਂ-ਨਵੇਂ ਫੀਚਰ ਜਾਰੀ ਕਰਕੇ ਕਈ ਤਰਾਂ ਦੇ ਬਦਲਾਵ ਕਰ ਰਿਹਾ ਹੈ। ਇਕ ਵਾਰ ਫਿਰ ਵਟਸਐਪ ਨੇ ਆਪਣੇ ਬੀਟਾ ਐਪ ਦੇ ਯੂਜ਼ਰ ਇੰਟਰਫੇਸ 'ਚ ਕੁੱਝ ਬਦਲਾਵ ਕੀਤੇ ਹਨ। ਵਟਸਐਪ ਐਂਡ੍ਰਾਇਡ ਬੀਟਾ ਐਪ 'ਚ ਹੁਣ ਵੀਡੀਓ ਕਾਲ ਲਈ ਇਕ ਨਵਾਂ ਬਟਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅਟੈਚਮੈਂਟ ਸ਼ੇਅਰ ਕਰਨ ਵਾਲੇ ਆਇਕਨ ਦੀ ਵੀ ਜਗ੍ਹਾ ਐਪ 'ਚ ਬਦਲ ਗਈ ਹੈ।
ਵਾਟਸਐਪ ਐਂਡ੍ਰਾਇਡ ਬੀਟਾ ਐਪ ਦੇ ਲੇਟੈਸਟ ਵਰਜ਼ਨ 2.17.93 'ਤੇ ਅਪਡੇਟ ਕਰਨ 'ਤੇ ਨਵੇਂ ਬਦਲਾਵ ਵੇਖੇ ਜਾ ਸਕਦੇ ਹਨ। ਸਭ ਤੋਂ ਵੱਡਾ ਬਦਲਾਵ ਹੈ ਅਟੈਚਮੈਂਟ ਆਇਕਨ ਦਾ ਕੈਮਰੇ ਦੇ ਕੋਲ, ਟੈਕਸਟ ਬਾਕਸ 'ਚ ਆ ਜਾਣਾ। ਹੁਣ ਕਿਸੇ ਡਾਕਿਊਮੇਂਟ, ਲੋਕੇਸ਼ਨ, ਕਾਂਟੈਕਟ ਜਾਂ ਕੋਈ ਹੋਰ ਮੀਡੀਆ ਫਾਈਲ ਭੇਜਣ ਲਈ ਸਕ੍ਰੀਨ ਦੇ ਉਪਰ ਵੱਲ ਨਹੀਂ ਜਾਣਾ ਹੋਵੇਗਾ। ਬਲਕਿ ਹੁਣ ਤੁਸੀਂ ਕਿਸੇ ਚੈਟ 'ਚ ਕੋਈ ਵੀ ਬਟਨ ਹੇਠਾਂ ਦਿੱਤੇ ਆਇਕਨ 'ਤੇ ਕਲਿਕ ਕਰ ਹੀ ਸ਼ੇਅਰ ਕਰ ਸਕਦੇ ਹੋ। ਅਟੈਚਮੈਂਟ, ਕੈਮਰਾ ਅਤੇ ਵੌਇਸ ਮੈਸੇਜ ਭੇਜਣ ਦੇ ਆਇਕਨ ਹੁਣ ਇਕਠੇ ਹੀ ਹੇਠਾਂ ਦੀ ਵੱਲ ਹੀ ਸਕ੍ਰੀਨ 'ਤੇ ਹੋ। ਇਸ ਤੋਂ ਇਲਾਵਾ ਅਟੈਚਮੈਂਟ 'ਤੇ ਕਲਿੱਕ ਕਰਨ ਨਾਲ ਓਵਰਲੇ ਵੀ ਸਕ੍ਰੀਨ 'ਤੇ ਹੇਠਾਂ ਹੀ ਵਿੱਖ ਰਿਹਾ ਹੈ।
ਸਕ੍ਰੀਨ ਦੇ ਉਪਰ ਟਾਇਟਲ ਵਾਰ 'ਚ ਖਾਲੀ ਹੋਏ ਅਟੈਚਮੇਂਟ ਆਇਕਨ ਦੀ ਜਗ੍ਹਾ ਹੁਣ ਵੀਡੀਓ ਕਾਲ ਲਈ ਆਏ ਨਵੇਂ ਬਟਨ ਨੇ ਲੈ ਲਈ ਹੈ। ਹੁਣ ਪਹਿਲਾਂ ਦੀ ਤਰ੍ਹਾਂ ਇਕ ਬਟਨ ਨੂੰ ਕਲਿਕ ਕਰਨ ਤੋਂ ਬਾਅਦ ਵੌਇਸ ਅਤੇ ਵੀਡੀਓ ਕਾਲ ਦੀ ਆਪਸ਼ਨ ਨਹੀਂ ਆਵੇਗੀ, ਬਲਕਿ ਦੋਨਾਂ ਲਈ ਇੱਕ ਸਿੰਗਲ ਟੈਪ 'ਤੇ ਹੀ ਵੱਖ-ਵੱਖ ਬਟਨ ਮਿਲਣਗੇ।
ਦੱਸ ਦਈਏ ਕਿ ਫਿਲਹਾਲ ਅਜੇ ਇਹ ਬਦਲਾਵ ਸਿਰਫ ਬੀਟਾ ਐਪ 'ਚ ਉਪਲੱਬਧ ਹਨ ਪਰ ਜਲਦ ਹੀ ਸਾਰੇ ਐਂਡ੍ਰਾਇਡ ਯੂਜ਼ਰ ਲਈ ਲਾਂਚ ਕੀਤੇ ਜਾਣਗੇ। ਪਰ ਜੇਕਰ ਤੁਸੀਂ ਹੁਣੇ ਇਹ ਫੀਚਰ ਚਾਹੁੰਦੇ ਹੋ ਤਾਂ ਵਾਹਟਸਐਪ ਬੀਟਾ ਕੰਮਿਊਨਿਟੀ ਜੁਆਇਨ ਕਰ ਸਕਦੇ ਹੋ ਜਾਂ ਫਿਰ ਮੈਨੂਅਲੀ ਜਾ ਕੇ ਏ.ਪੀ. ਕੇ ਮਿਰਰ ਫਾਇਲ ਡਾਊਨਲੋਡ ਕਰ ਸਕਦੇ ਹੋ।
2.5D ਕਰਵਡ ਡਿਸਪਲੇ ਨਾਲ ਲੈਸ Coolpad ਦੇ ਇਸ ਸਮਾਰਟਫੋਨ ਦੀ ਕੀਮਤ 'ਚ ਹੋਈ ਕਟੌਤੀ
NEXT STORY