ਗੈਜੇਟ ਡੈਸਕ– ਸ਼ਾਓਮੀ ਨੇ ਭਾਰਤ ’ਚ ਅੱਜ Redmi Note 7 ਅਤੇ Redmi Note 7 Pro ਦੇ ਨਾਲ ਨਵਾਂ Mi LED TV 4A Pro ਲਾਂਚ ਕੀਤਾ ਹੈ। ਨਵਾਂ ਸ਼ਾਓਮੀ TV ਸਿਰਫ 12,999 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਹੈ। 32-ਇੰਚ ਸਾਈਜ਼ ’ਚ ਲਾਂਚ ਕੀਤਾ ਗਿਆ Mi LED TV 4A Pro HD Ready ਡਿਸਪਲੇਅ ਦੇ ਨਾਲ ਆਉਂਦਾ ਹੈ ਅਤੇ ਇਸ ਵਿਚ ਕੰਪਨੀ ਦਾ ਖੁਦ ਦਾ ਤਿਆਰ ਕੀਤਾ ਗਿਆ PatchWall UI ਦਿੱਤਾ ਗਿਆ ਹੈ ਅਤੇ ਨਾਲ ਹੀ ਇਸ ਵਿਚ ਗੂਗਲ ਦਾ ਐਂਡਰਾਇਡ ਟੀਵੀ ਵੀ ਸ਼ਾਮਲ ਹੈ।
ਟੀਵੀ ’ਚ ਬਿਲਟ ਇਨ ਕ੍ਰੋਮਕਾਸਟ ਸਪੋਰਟ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਸ ਵਿਚ ਗੂਗਲ ਅਸਿਸਟੈਂਟ ਸਪੋਰਟ ਅਤੇ 20W Stereo ਸਪੀਕਰਜ਼ ਵੀ ਦਿੱਤੇ ਗਏ ਹਨ। ਕੰਪਨੀ ਇਸ ਦੇ ਨਾਲ ਦੂਜੇ ਮੀ ਐੱਲ.ਈ.ਡੀ. ਟੀਵੀ ਦੀ ਤਰ੍ਹਾਂ ਹੀ 700,000 ਤੋਂ ਜ਼ਿਆਦਾ ਘੰਟਿਆਂ ਦਾ ਕੰਟੈਂਟ ਦੇ ਰਹੀ ਹੈ। ਜੋ ਲੋਕ ਇਸ ਟੀਵੀ ਨੂੰ ਖਰੀਦਣਾ ਚਾਹ ਰਹੇ ਹਨ, ਉਹ ਇਸ ਨੂੰ 7 ਮਾਰਚ ਦੁਪਹਿਰ 12 ਵਜੇ ਤੋਂ ਖਰੀਦ ਸਕਦੇ ਹਨ। Mi LED TV 4A Pro ਕੰਪਨੀ ਦੀ ਅਧਿਕਾਰਤ ਵੈੱਬਸਾਈਟ, Mi Home Stores ਅਤੇ ਫਲਿਪਕਾਰਟ ਤੋਂ ਖਰੀਦਿਆ ਜਾ ਸਕਦਾ ਹੈ।
ਸ਼ਾਓਮੀ ਨੇ ਭਾਰਤ ’ਚ ਲਾਂਚ ਕੀਤਾ Redmi Note 7 Pro, ਜਾਣੋ ਕੀਮਤ ਤੇ ਫੀਚਰਜ਼
NEXT STORY