ਗੈਜੇਟ ਡੈਸਕ– ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੇ ਰਹਿਣ ਵਾਲਾ ਸ਼ਾਓਮੀ Redmi Note 7 Pro ਆਖਰਕਾਰ ਭਾਰਤ ’ਚ ਲਾਂਚ ਹੋ ਗਿਆ ਹੈ। ਕੰਪਨੀ ਇਸ ਨੂੰ ਕਾਫੀ ਦਿਨਾਂ ਤੋਂ ਭਾਰਤ ’ਚ ਲਾਂਚ ਨੂੰ ਲੈ ਕੇ ਟੀਜ਼ ਕਰ ਰਹੀ ਹੈ। ਇੰਨਾ ਹੀ ਨਹੀਂ ਕੰਪਨੀ ਨੇ ਇਸ ਦੇ ਨਾਲ ਹੀ Redmi Note 7 ਨੂੰ ਵੀ ਭਾਰਤ ’ਚ ਲਾਂਚ ਕੀਤਾ ਹੈ। ਦੋਵਾਂ ਹੀ ਸਮਾਰਟਫੋਨ ’ਚ 48 ਮੈਗਾਪਿਕਸਲ ਰੀਅਰ ਕੈਮਰਾ ਦਿੱਤਾ ਗਿਆ ਹੈ। ਹਾਲਾਂਕਿ ਦੋਵਾਂ ਹੀ ਸਮਾਰਟਫੋਨ ’ਚ ਵੱਖ-ਵੱਖ ਕੈਮਰਾ ਸੈਂਸਰ ਦਿੱਤਾ ਗਿਆ ਹੈ। Redmi Note 7 ’ਚ ਸੈਮਸੰਗ ਦਾ GM1 ਇਮੇਜ ਸੈਂਸਰ ਦਿੱਤਾ ਗਿਆ ਹੈ ਅਤੇ ਉਥੇ ਹੀ Redmi Note 7 Pro ’ਚ ਸੋਨੀ ਦਾ IMX586 ਇਮੇਜ ਸੈਂਸਰ ਦਿੱਤਾ ਗਿਆ ਹੈ।

Redmi Note 7 Pro ਦੀ ਕੀਮਤ ਤੇ ਆਫਰਜ਼
Redmi Note 7 Pro ਨੂੰ ਭਾਰਤ ’ਚ 13,999 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਾਂਚ ਕੀਤਾ ਗਿਆ ਹੈ। ਇਹ ਕੀਮਤ ਇਸ ਦੇ 4 ਜੀ.ਬੀ. + 64 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੈ। ਇਸ ਦੇ 6 ਜੀ.ਬੀ. + 128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 16,999 ਰੁਪਏ ਹੈ। ਨਵਾਂ ਰੈੱਡਮੀ ਸਮਾਰਟਫੋਨ ਬਿਲਕੁਲ ਨਵੇਂ ‘Aura Design’ ਦੇ ਨਾਲ ਆਉਂਦਾ ਹੈ ਅਤੇ ਇਸ ਵਿਚ ਵਾਟਰ ਡ੍ਰੋਪ ਸਟਾਈਲ ਨੌਚ ਦਿੱਤੀ ਗਈ ਹੈ। ਸਮਾਰਟਫੋਨ Space Black, Neptune Blue ਅਤੇ Nebula Red ਕਲਰ ਆਪਸ਼ਨ ’ਚ ਪੇਸ਼ ਕੀਤਾ ਗਿਆ ਹੈ। ਸਮਾਰਟਫੋਨ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਫਲਿਪਕਾਰਟ ’ਤੇ 13 ਮਾਰਚ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ।

Redmi Note 7 Pro ਦੇ ਫੀਚਰਜ਼
ਇਸ ਫੋਨ ’ਚ ਗਲਾਸ ਬੈਕ ਅਤੇ ਵਾਟਰ ਡ੍ਰੋਪ ਸਟਾਈਲ ਨੌਚ ਦਿੱਤੀ ਗਈ ਹੈ। ਫੋਨ ’ਚ 6.3-ਇੰਚ ਦੀ ਐੱਲ.ਸੀ.ਡੀ. ਡਿਸਪਲੇਅ ਫੁੱਲ-ਐੱਚ.ਡੀ. + ਰੈਜ਼ੋਲਿਊਸ਼ਨ ਦੇ ਨਾਲ ਦਿੱਤੀ ਗਈ ਹੈ। ਇਸ ਦਾ ਰੈਜ਼ੋਲਿਊਸ਼ਨ 2340x1080 ਪਿਕਸਲ ਹੈ। ਸ਼ਾਓਮੀ ਨੇ ਸਮਾਰਟਫੋਨ ਦੇ ਫਰੰਟ ਅਤੇ ਬੈਕ ਦੋਵਾਂ ਪਾਸੇ Corning Gorilla Glass 5 ਦੀ ਪ੍ਰੋਟੈਕਸ਼ਨ ਦਿੱਤੀ ਹੈ। ਫੋਨ ’ਚ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 675SoC ਦਿੱਤਾ ਗਿਆ ਹੈ।

ਇਸ ਸਮਾਰਟਫੋਨ ਦੀ ਖਾਸੀਅਤ ਇਸ ਵਿਚ ਦਿੱਤਾ ਗਿਆ 48 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ ਜੋ Sony IMX586 ਇਮੇਜ ਸੈਂਸਰ ਦੇ ਨਾਲ ਆਉਂਦਾ ਹੈ ਅਤੇ ਇਸ ਦੇ ਨਾਲ ਹੀ ਇਸ ਵਿਚ 5 ਮੈਗਾਪਿਕਸਲ ਦਾ ਡੈਪਥ ਸੈਂਸਰ ਵੀ ਸ਼ਾਮਲ ਹੈ। ਫੋਨ ’ਚ 4,000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਐਂਡਰਾਇਡ 9 ਪਾਈ ਬੇਸਡ MIUI 10 ਦੇ ਨਾਲ ਪ੍ਰੀਲੋਡਿਡ ਆਉਂਦਾ ਹੈ।
48MP ਡਿਊਲ ਰੀਅਰ ਕੈਮਰੇ ਨਾਲ Redmi Note 7 ਨੇ ਭਾਰਤ 'ਤ ਕੀਤੀ ਐਂਟਰੀ
NEXT STORY