- ਫੋਨਜ਼ ਤੋਂ ਨਿਕਲ ਰਹੇ ਖਤਰਨਾਕ ਰੇਡੀਏਸ਼ਨ
- ਹੋ ਸਕਦੇ ਹਨ ਕੈਂਸਰ ਵਰਗੇ ਖਤਰਨਾਕ ਰੋਗ
ਗੈਜੇਟ ਡੈਸਕ : ਸਮਾਰਟਫੋਨ ਰੋਜ ਦੀ ਜਿੰਦਗੀ ਦਾ ਇਕ ਅਹਿਮ ਹਿੱਸਾ ਬਣ ਗਿਆ ਹੈ। ਹਾਲਾਂਕਿ ਸਮਾਰਟਫੋਨ ਤੋਂ ਨਿਕਲਣ ਵਾਲੀ ਰੇਡੀਏਸ਼ਨ ਸਿਹਤ ਲਈ ਕਾਫ਼ੀ ਹਾਨੀਕਾਰਕ ਹੈ ਫਿਰ ਵੀ ਲੋਕ ਇਸ ਗੱਲ ਨੂੰ ਨਜ਼ਰ ਅੰਦਾਜ ਕਰਦੇ ਹੋਏ ਜ਼ਿਆਦਾਤਰ ਸਮਾਂ ਸਮਾਰਟਫੋਨ ਦਾ ਹੀ ਵਰਤੋਂ ਕਰਦੇ ਰਹਿੰਦੇ ਹਨ। ਹਾਲ ਹੀ 'ਚ ਇਕ ਅਜਿਹੀ ਰਿਪੋਰਟ ਸਾਹਮਣੇ ਆਈ ਹੈ ਜੋ ਕਾਫ਼ੀ ਹੈਰਾਨ ਕਰ ਦੇਣ ਵਾਲੀ ਹੈ। ਲੋਕਪ੍ਰਿਯ ਸਮਾਰਟਫੋਨਜ਼ 'ਤੇ ਅਧਾਰਿਤ ਇਕ ਰਿਸਰਚ 'ਚ ਪਤਾ ਚੱਲਿਆ ਹੈ ਕਿ ਸ਼ਾਓਮੀ ਤੇ ਵਨਪਲੱਸ ਦੇ 2 ਸਮਾਰਟਫੋਨਜ਼ ਜ਼ਿਆਦਾ ਰੇਡੀਏਸ਼ਨਜ਼ ਛੱਡ ਰਹੇ ਹਨ ਜਿਸ ਦੇ ਨਾਲ ਯੂਜ਼ਰਸ ਦੀ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ।
ਇੰਨੀ ਹੋਣੀ ਚਾਹੀਦੀ ਹੈ SAR ਵੈਲੀਊ
ਅਮਰੀਕਾ 'ਚ ਸਮਾਰਟਫੋਨਜ਼ ਨੂੰ ਲੈ ਕੇ ਨਿਰਧਾਰਤ ਕੀਤੀ ਗਈ SAR (ਸਪੈਸੀਫਿਕ ਅਬਸੋਰਪਸ਼ਨ ਰੇਟ) ਵੈਲਿਊ 1.6 ਵਾਟਸ 'ਤੇ ਕਿੱਲੋਗ੍ਰਾਮ ਹੈ ਤੇ ਇਸ ਵੈਲਿਊ ਨੂੰ ਹੀ ਭਾਰਤ 'ਚ ਵੀ ਠੀਕ ਮੰਨਿਆ ਜਾਂਦਾ ਹੈ, ਪਰ ਫਿਰ ਵੀ ਸਮਾਰਟਫੋਨ ਨਿਰਮਾਤਾ ਕੰਪਨੀਆਂ ਇਸ ਨਿਯਮ ਦੀ ਉਲੰਘਣਾ ਕਰ ਰਹੀ ਹੈ।ਜਾਰੀ ਕੀਤੀ ਗਈ 16 ਸਮਾਰਟਫੋਨਜ਼ ਦੀ ਲਿਸਟ
ਡਾਟਾਬੇਸ ਕੰਪਨੀ Statista ਨੇ 16 ਸਮਾਰਟਫੋਨਜ਼ ਦੀ ਲਿਸਟ ਜਾਰੀ ਕਰ ਦੱਸਿਆ ਹੈ ਕਿ ਮਾਰਕੀਟ 'ਚ ਮੌਜੂਦ ਐਪਲ, ਬਲੈਕਬੇਰੀ, ਗੂਗਲ, ਸੈਮਸੰਗ, LG, ਮੋਟੋਰੋਲਾ, ਵਨਪਲੱਸ, ਸ਼ਾਓਮੀ ਤੇ ZTE ਦੇ ਸਮਾਰਟਫੋਨਜ਼ 'ਤੇ ਰਿਸਰਚ ਕੀਤਾ ਗਿਆ ਹੈ ਜਿਨ੍ਹਾਂ 'ਚ ਪਤਾ ਲਗਾ ਹੈ ਕਿ ਸ਼ਾਓਮੀ Mi A1 ਤੇ ਵਨਪਲੱਸ 5ਟੀ ਸਮਾਰਟਰਫੋਨਜ਼ ਜ਼ਿਆਦਾ ਰੇਡੀਏਸ਼ਨ ਛੱਡ ਰਹੇ ਹਨ ਜਿਸ ਦੇ ਨਾਲ ਯੂਜ਼ਰ ਨੂੰ ਕਾਫ਼ੀ ਨੁਕਸਾਨ ਪਹੁੰਚ ਸਕਦਾ ਹੈ।
ਸ਼ਾਓਮੀ ਤੇ ਵਨਪਲੱਸ ਦੇ ਇਹ ਮਾਡਲ ਹਨ ਸ਼ਾਮਲ
ਸਾਲ 2017 'ਚ ਲਾਂਚ ਕੀਤਾ ਸ਼ਾਓਮੀ ਦਾ Mi A1 ਸਮਾਰਟਫੋਨ ਜ਼ਿਆਦਾ ਰੇਡੀਏਸ਼ਨ ਪੈਦਾ ਹੋਣ ਵਾਲੀ ਲਿਸਟ 'ਚ ਟਾਪ 'ਤੇ ਰਿਹਾ ਹੈ। ਉਥੇ ਹੀ ਦੂਜੇ ਨੰਬਰ 'ਤੇ OnePlus 5T ਸਮਾਰਟਫੋਨ ਜ਼ਿਆਦਾ ਰੇਡੀਏਸ਼ਨ ਛੱਡ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਦੋਨਾਂ ਹੀ ਸਮਾਰਟਫੋਨਜ਼ ਨੂੰ ਕਾਫ਼ੀ ਮਾਤਰਾ 'ਚ ਭਾਰਤ 'ਚ ਖਰੀਦਿਆ ਗਿਆ ਹੈ ਤੇ ਲੋਕ ਇਨ੍ਹਾਂ ਨੂੰ ਯੂਜ਼ ਕਰ ਰਹੇ ਹਨ। ਇਸ ਤਰ੍ਹਾਂ ਦਾ ਹੋ ਸਕਦੈ ਨੁਕਸਾਨ
ਅਜਿਹੀਆਂ ਕਈ ਸਟੱਡੀਜ਼ ਹੋਈਆਂ ਹਨ ਜੋ ਦਾਅਵਾ ਕਰਦੀਆਂ ਹਨ ਕਿ ਸੈਲਫੋਨ ਰੇਡੀਏਸ਼ਨ ਮਨੁੱਖ ਲਈ ਕਾਫ਼ੀ ਖਤਰਨਾਕ ਹੈ ਤੇ ਇਹ ਕੈਂਸਰ ਨੂੰ ਸੱਦਾ ਦਿੰਦੀਆਂ ਹਨ। ਮਤਲਬ ਸੈਲਫੋਨ ਰੇਡੀਏਸ਼ਨ ਤੋਂ ਯੂਜ਼ਰ ਨੂੰ ਸਿਹਤ ਨਾਲ ਜੁੜੀ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ 'ਚ ਕੰਪਨੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਮਾਰਟਰਫੋਨ ਦੀ ਰੇਡੀਏਸ਼ਨ ਰੇਟਿੰਗ ਨੂੰ ਨਿਰਧਾਰਤ ਕੀਤੀ ਗਈ SAR ਵੈਲਿਊ ਦੇ ਅੰਦਰ ਹੀ ਰੱਖੋ ਤਾਂ ਕਿ ਉਨ੍ਹਾਂ ਦੀ ਸਿਹਤ ਨਾਲ ਕੋਈ ਖਿਲਵਾੜ ਨਾ ਹੋਵੇ।
Airtel ਦੇ ਇਸ ਪਲਾਨ 'ਚ ਹੁਣ ਪਹਿਲਾਂ ਦੇ ਮੁਕਾਬਲੇ ਮਿਲੇਗਾ ਘੱਟ ਡਾਟਾ
NEXT STORY