ਗੈਜੇਟ ਡੈਸਕ– ਸ਼ਾਓਮੀ ਕਿਫਾਇਤੀ ਸਮਾਰਟਫੋਨ ਤੋਂ ਇਲਾਵਾ ਯੂਨੀਕ ਡਿਵਾਈਸਿਜ਼ ਅਤੇ ਐਕਸੈਸਰੀ ਲਿਆਉਣ ਲਈ ਵੀ ਜਾਣੀ ਜਾਂਦੀ ਹੈ। ਕੰਪਨੀ ਨੇ ਅਜਿਹਾ ਹੀ ਇਕ ਯੂਨੀਕ ਪਾਵਰਬੈਂਕ ਲਾਂਚ ਕੀਤਾ ਹੈ। ਛੋਟਾ ਜਿਹਾ ਇਹ ਪਾਵਰਬੈਂਕ ਫੋਨ ਚਾਰਜਰ ਕਰਨ ਤੋਂ ਇਲਾਵਾ ਸਰਦੀ ’ਚ ਹੱਥ ਗਰਮ ਕਰਨ ਦਾ ਵੀ ਕੰਮ ਕਰੇਗਾ। ਇਸ ਦਾ ਇਸਤੇਮਾਲ ਸਰਦੀ ’ਚ ਹੱਥਾਂ ਨੂੰ ਗਰਮ ਰੱਖਣ ਲਈ ਕੀਤਾ ਜਾ ਸਕਦਾ ਹੈ।
ਸ਼ਾਓਮੀ ਦਾ ਇਹ ਪਾਵਰਬੈਂਕ ਹੈਂਡ ਵਾਰਮਰ 52 ਡਿਗਰੀ ਤਾਪਮਾਨ ’ਤੇ ਡਿਊਲ-ਸਾਈਡ ਹੀਟਿੰਗ ਦਿੰਦਾ ਹੈ। ਡਿਜ਼ਾਈਨ ਦੀ ਗੱਲ ਕਰੀਏ ਤਾਂ ਇਹ ਇਕ ਛੋਟੇ ਰੈਟਰੋ ਰੇਡੀਓ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਦੀ ਬਾਡੀ ਐਲਮੀਨੀਅਮ ਦੀ ਬਣੀ ਹੈ, ਜੋ ਇਸ ਨੂੰ ਜਲਦੀ ਗਰਮ ਕਰ ਸਕਦੀ ਹੈ। ਸ਼ਾਓਮੀ ਦਾ ਦਾਅਵਾ ਹੈ ਕਿ ਇਸ ਡਿਵਾਈਸ ਨੂੰ ਮਲਟੀ-ਮਟੀਰੀਅਲ ਕੰਪੋਜਿਟ ਤਕਨੀਕ ਨਾਲ ਬਣਾਇਆ ਗਿਆ ਹੈ। ਨਾਲ ਹੀ ਇਸ ਨੂੰ ਫਾਇਰ-ਰੈਸਿਸਟੈਂਟ ਏ.ਬੀ.ਐੱਸ. ਦੇ ਨਾਲ ਜੋੜਿਆ ਗਿਆ ਹੈ, ਜੋ ਇਸ ਨੂੰ ਸੁਰੱਖਿਅਤ ਅਤੇ ਵਿਸ਼ਵਾਸਯੋਗ ਬਣਾਉਂਦਾ ਹੈ।
ਪਾਵਰਬੈਂਕ ’ਤੇ ਦੋ ਬਟਨ
ਇਸ ਛੋਟੇ ਪਾਵਰਬੈਂਕ ’ਤੇ ਦੋ ਬਟਨ ਹਨ। ਖੱਬੇ ਬਟਨ ਨੂੰ ਦਵਾਉਣ ’ਤੇ ਮੋਬਾਇਲ ਫੰਕਸ਼ਨ ਕੰਟਰੋਲ ਹੁੰਦਾ ਹੈ ਅਤੇ ਬਚੀ ਹੋਈ ਪਾਵਰ ਨੂੰ ਵੀ ਡਿਸਪਲੇਅ ਕਰਦਾ ਹੈ। ਉਥੇ ਹੀ ਸੱਜੇ ਬਟਨ ਨੂੰ ਲਗਭਗ 3 ਸੈਕਿੰਡ ਦਬਾਉਣ ’ਤੇ ਇਸ ਦਾ ਹੀਟਿੰਗ ਫਕੰਸ਼ਨ ਐਕਟਿਵੇਟ ਹੋ ਜਾਂਦਾ ਹੈ ਅਤੇ ਤਾਪਮਾਨ ਨੂੰ ਵੀ ਡਿਸਪਲੇਅ ਕਰਦਾ ਹੈ।
5 ਸੈਕਿੰਡ ’ਚ ਹੋ ਜਾਵੇਗਾ ਗਰਮ
ਹੀਟਿੰਗ ਫੰਕਸ਼ਨ ਐਕਟਿਵੇਟ ਹੋਣ ਤੋਂ ਬਾਅਦ ਪਾਵਰਬੈਂਕ ਤੇਜ਼ੀ ਨਾਲ ਗਰਮ ਹੁੰਦਾ ਹੈ। ਸਿਰਫ 5 ਸੈਕਿੰਡ ’ਚ ਇਸ ਦਾ ਤਾਪਮਾਨ 52 ਡਿਗਰੀ ’ਤੇ ਪਹੁੰਚ ਜਾਂਦਾ ਹੈ। ਪਾਵਰਬੈਂਕ ਤਾਪਮਾਨ ਨੂੰ ਸਥਿਰ ਰੱਖਦਾ ਹੈ, ਜਿਸ ਦੇ ਚੱਲਦੇ ਸਰਦੀ ਦੇ ਮੌਸਮ ’ਚ ਇਹ ਕਾਫੀ ਮਦਦਗਾਰ ਹੈ।
ਪਾਵਰਬੈਂਕ ਫੰਕਸ਼ਨ
ਸ਼ਾਓਮੀ ਦਾ ਇਹ ਪਾਵਰਬੈਂਕ ਕਾਫੀ ਛੋਟਾ ਹੈ, ਜਿਸ ਕਾਰਣ ਇਸ ਵਿਚ 5,000mAh ਦੀ ਬੈਟਰੀ ਦਿੱਤੀ ਗਈ ਹੈ। ਫੋਨ ਦੀ ਬੈਟਰੀ ਖਤਮ ਹੋਣ ’ਤੇ ਐਮਰਜੈਂਸੀ ’ਚ ਇਹ ਕਾਫੀ ਉਪਯੋਗੀ ਹੋਵੇਗਾ। ਪਾਵਰਬੈਂਕ ਆਟੋਮੈਟਿਕ ਪਾਵਰ-ਆਫ ਅਤੇ ਓਵਰਚਾਰਜ ਪ੍ਰੋਟੈਕਸ਼ਨ ਵਰਗੇ ਇਨ-ਬਿਲਟ ਸਕਿਓਰਿਟੀ ਫੀਚਰਜ਼ ਨਾਲ ਲੈਸ ਹੈ।
ਕਲਰ ਆਪਸ਼ਨ ਅਤੇ ਕੀਮਤ
ਪਾਵਰਬੈਂਕ ਹੈਂਡ ਵਾਰਮਰ 3 ਕਲਰ ਆਪਸ਼ਨ ’ਚ ਉਪਲੱਬਧ ਹੈ। ਇਨ੍ਹਾਂ ’ਚ ਗਰੀਨ, ਪਿੰਕ ਅਤੇ ਰੈੱਡ ਕਲਰ ਸ਼ਾਮਲ ਹਨ। ਇਹ ਪਾਵਰਬੈਂਕ ਅਜੇ ਸਿਰਫ ਚੀਨ ’ਚ ਮਿਲੇਗਾ। ਇਸ ਦੀ ਕੀਮਤ 138 ਯੁਆਨ (ਕਰੀਬ 1400 ਰੁਪਏ) ਹੈ।
BSNL ਨੇ ਫਿਰ ਲਾਂਚ ਕੀਤਾ ਲੰਬੀ ਮਿਆਦ ਵਾਲਾ ਇਹ ਪਲਾਨ, ਰੋਜ਼ ਮਿਲੇਗਾ 3GB ਡਾਟਾ
NEXT STORY