ਜਲੰਧਰ- ਸ਼ਿਓਮੀ ਰੈਡਮੀ 3S ਅਤੇ ਰੈਡਮੀ 3S ਪ੍ਰਾਇਮ ਸਮਾਰਟਫੋਨਸ ਨੂੰ ਮੀ. ਕਾਮ, ਫਲਿਪਕਾਰਟ ਅਤੇ ਐਮਾਜ਼ਨ ਇੰਡੀਆ ਦੇ ਰਾਹੀਂ ਸਮੇਂ ਸਮੇਂ ਤੇ ਸੇਲ ਕੀਤਾ ਜਾਂਦਾ ਰਿਹਾ ਹੈ। ਅਤੇ ਅਜਿਹਾ ਹੀ ਅੱਜ ਵੀ ਹੋਣ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਇਹ ਦੋਨੋਂ ਹੀ ਸਮਾਰਟਫ਼ੋਨ ਅੱਜ ਦੁਪਹਿਰ 12 ਵਜੇ ਤੋਂ ਐਮਾਜ਼ਨ ਇੰਡੀਆ ਰਾਹੀਂ ਸੇਲ ਕੀਤੇ ਜਾਣਗੇ। ਤੁਹਾਨੂੰ ਸ਼ਿਓਮੀ ਦੇ ਇਹ ਸ਼ਿਓਮੀ ਰੈਡਮੀ 3S ਅਤੇ ਰੈਡਮੀ 3S ਪ੍ਰਾਇਮ ਸਮਾਰਟਫ਼ੋਨ ਕੀਮਤ ਦੇ ਮਾਮਲੇ 'ਚ ਕਾਫ਼ੀ ਸ਼ਾਨਦਾਰ ਅਤੇ ਇਨ੍ਹਾਂ ਦੇ ਸਪੈਕਸ ਨੂੰ ਵੇਖਦੇ ਹੋਏ ਵੀ ਇਹ ਕਾਫ਼ੀ ਵੱਧੀਆ ਹਨ । ਰੈਡਮੀ 3S ਦੀ ਕੀਮਤ 6,999 ਰੁਪਏ ਹੈ ਅਤੇ ਰੈਡਮੀ 3S ਪ੍ਰਾਇਮ ਦੀ ਕੀਮਤ 8,999 ਰੁਪਏ 'ਚ ਉਪਲੱਬਧ ਹੈ।
ਸਪੈਸੀਫਿਕੇਸ਼ਨ ਦੇ ਮਾਮਲੇ 'ਚ ਦੋਨੋਂ ਹੀ ਸਮਾਰਟਫੋਨ ਲਗਭਗ ਬਰਾਬਰ ਸਪੈਸੀਫਿਕੇਸ਼ਨ ਹੈ। ਰੈਡਮੀ 3S ਪ੍ਰਾਇਮ 'ਚ ਰੈਮ ਅਤੇ ਇੰਟਰਨਲ ਮੈਮੋਰੀ ਦੇ ਨਾਲ ਫਿੰਗਰਪ੍ਰਿੰਟ ਸਕੈਨਰ ਵੀ ਉਪਲੱਬਧ ਹੈ ਜੋ ਕਿ ਰੈਡਮੀ 3S 'ਚ ਨਹੀਂ ਹੈ। ਮੈਟਲ ਯੂਨੀਬਾਡੀ ਡਿਜ਼ਾਇਨ 'ਚ ਪੇਸ਼ ਕੀਤੇ ਗਏ ਇਹ ਫੋਨਜ਼ ੰਕਵਾਲਕਾਮ ਸਨੈਪਡਰੈਗਨ 430 ਚਿਪਸੈੱਟ 'ਤੇ ਪੇਸ਼ ਕੀਤੇ ਗਏ ਹਨ। ਫੋਨ 'ਚ 1.4GHz ਕਲਾਕ ਸਪੀਡ ਵਾਲਾ 64-ਬਿਟ ਓਕਟਾ-ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਐਡਰੀਨੋ 505 GPU ਵੀ ਹੈ।
ਸ਼ਿਓਮੀ ਰੈਡਮੀ 3S 'ਚ 5-ਇੰਚ ਦੀ HD ਡਿਸਪਲੇ, ਐਂਡ੍ਰਾਇਡ 6.0 ਮਾਰਸ਼ਮੈਲੋ ਓ. ਐੱਸ, 2GB ਰੈਮ ਅਤੇ 16GB ਇੰਟਰਨਲ ਮੈਮੋਰੀ ਹੈ। ਇਸ ਦੇ ਇਲਾਵਾ ਮਾਇਕ੍ਰੋ ਐੱਸ. ਡੀ 128GB ਤੱਕ ਦੀ ਸਪੋਰਟ ਹੈ। ਫੋਟੋਗਰਾਫੀ ਲਈ ਰੈਡਮੀ 3S 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ, 5- ਮੈਗਾਪਿਕਸਲ ਦਾ ਫ੍ਰੰਟ ਕੈਮਰਾ ਵੀ ਇਸ 'ਚ ਹੈ। ਪਾਵਰ ਬੈਕਅਪ ਲਈ 4,100mAh ਸਮਰੱਥਾ ਦੀ ਬੈਟਰੀ ਹੈ। ਕੁਨੈਕਟੀਵਿਟੀ ਆਪਸ਼ਨ ਦੇ ਤੌਰ 'ਤੇ ਰੈਡਮੀ 3S 'ਚ ਡਿਊਲ ਸਿਮ ਸਲਾਟ, 4G VoLTE, ਬਲੂਟੁੱਥ, ਅਤੇ ਵਾਈਫਾਈ ਉਪਲੱਬਧ ਹਨ।
ਸ਼ਿਓਮੀ ਰੈਡਮੀ 3S ਪ੍ਰਾਈਮ 'ਚ 3GB ਅਤੇ 32GB ਇੰਟਰਨਲ ਸਟੋਰੇਜ਼ ਤੋਂ ਇਲਾਵਾ ਫਿੰਗਰਪ੍ਰਿੰਟ ਸਕੈਨਰ ਦੀ ਵੀ ਸਹੂਲਤ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ 5 ਇੰਚ ਐੱਚ. ਡੀ ਡਿਸਪਲੇ, ਸਨੈਪਡ੍ਰੈਗਨ 430 ਪ੍ਰੋਸੈਸਰ,13 ਮੈਗਾਪਿਕਸਲ ਰਿਅਰ ਕੈਮਰਾ, 5 ਮੈਗਾਪਿਕਸਲ ਫ੍ਰੰਟ ਕੈਮਰਾ ਅਤੇ 4 ,100mAh ਸਮਰੱਥਾ ਦੀ ਬੈਟਰੀ ਹੈ।
ਡਾਰਕ ਮੈਟਰ ਦਾ ਹਾਈ ਰੈਜ਼ੋਲਿਊਸ਼ਨ ਵਾਲਾ 3D ਨਕਸ਼ਾ ਤਿਆਰ
NEXT STORY