ਨਵੀਂ ਦਿੱਲੀ- ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ। ਦਿੱਲੀ ਵਿਚ ਕਈ ਥਾਵਾਂ 'ਤੇ ਤਾਪਮਾਨ 48 ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਦਰਮਿਆਨ ਦਿੱਲੀ ਦੇ ਉਪ ਰਾਜਪਾਲ (LG) ਵੀ. ਕੇ. ਸਕਸੈਨਾ ਨੇ ਵੱਡਾ ਫ਼ੈਸਲਾ ਲਿਆ ਹੈ। LG ਨੇ ਨਿਰਦੇਸ਼ ਦਿੱਤਾ ਹੈ ਕਿ ਭਿਆਨਕ ਗਰਮੀ ਵਿਚ ਮਜ਼ਦੂਰ 12 ਤੋਂ 3 ਵਜੇ ਤੱਕ ਕੰਮ ਨਹੀਂ ਕਰਨਗੇ। ਨਾਲ ਹੀ ਮਜ਼ਦੂਰਾਂ ਨੂੰ ਮਿਲਣ ਵਾਲੀ ਇਸ ਰਾਹਤ ਦੇ ਬਦਲੇ ਕੋਈ ਵੀ ਉਨ੍ਹਾਂ ਦੀ ਤਨਖ਼ਾਹ ਨਹੀਂ ਕੱਟ ਸਕੇਗਾ।
ਇਹ ਵੀ ਪੜ੍ਹੋ- ਕੇਜਰੀਵਾਲ ਨੂੰ ਝਟਕਾ, ਅੰਤਰਿਮ ਜ਼ਮਾਨਤ 7 ਦਿਨ ਹੋਰ ਵਧਾਉਣ ਲਈ SC ਦਾ ਇਨਕਾਰ
LG ਸਕਸੈਨਾ ਦੇ ਨਿਰਦੇਸ਼ ਮੁਤਾਬਕ ਮਜ਼ਦੂਰਾਂ ਲਈ ਦੁਪਹਿਰ 12 ਤੋਂ 3 ਵਜੇ ਤੱਕ ਤਨਖ਼ਾਹ ਨਾਲ ਛੁੱਟੀ ਦਿੱਤੀ ਜਾਵੇਗੀ। ਨਿਰਮਾਣ ਵਾਲੀਆਂ ਥਾਵਾਂ 'ਤੇ ਮਜ਼ਦੂਰਾਂ ਲਈ ਉੱਚਿਤ ਮਾਤਰਾ ਵਿਚ ਪਾਣੀ, ਨਾਰੀਅਲ ਪਾਣੀ ਉਪਲੱਬਧ ਕਰਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਬੱਸ ਸਟੈਂਡ 'ਚ ਘੜਿਆਂ ਵਿਚ ਪਾਣੀ ਰੱਖਣ ਲਈ ਵੀ ਕਿਹਾ ਗਿਆ ਹੈ।
ਇਹ ਵੀ ਪੜ੍ਹੋ- ਕਲਯੁਗੀ ਮਾਂ ਦਾ ਸ਼ਰਮਨਾਕ ਕਾਰਾ; 11 ਸਾਲਾ ਪੁੱਤਰ ਨੂੰ ਬੇਰਹਿਮੀ ਨਾਲ ਕੁੱਟਮਾਰ ਕਰਦੀ ਜੱਲਾਦ ਡਾਕਟਰ ਮਾਂ
ਦੱਸ ਦੇਈਏ ਕਿ ਉੱਤਰ ਭਾਰਤ ਦੇ ਜ਼ਿਆਦਾਤਰ ਇਲਾਕੇ ਅੱਗ ਦੀ ਭੱਠੀ ਵਾਂਗ ਸੜ ਰਹੇ ਹਨ। ਦਿੱਲੀ ਦੇ ਕੁਝ ਹਿੱਸਿਆਂ ਵਿਚ ਵੀ ਮੰਗਲਵਾਰ ਨੂੰ ਪਾਰਾ ਲੱਗਭਗ 50 ਡਿਗਰੀ ਸੈਲਸੀਅਸ ਤੱਕ ਵੱਧ ਗਿਆ ਹੈ। ਦਿੱਲੀ ਤੋਂ ਇਲਾਵਾ ਵੀ ਅੱਧਾ ਭਾਰਤ ਸੂਰਜ ਦੀ ਅੱਗ ਵਿਚ ਤੱਪ ਰਿਹਾ ਹੈ। ਦਿੱਲੀ ਦੇ ਚਾਰੋਂ ਪਾਸੇ ਜ਼ਮੀਨ ਹੀ ਜ਼ਮੀਨ ਹੈ। ਮਤਲਬ ਕਿ ਇਸ ਦੇ ਨੇੜੇ ਨਾ ਕੋਈ ਪਹਾੜ ਹੈ ਅਤੇ ਨਾ ਹੀ ਕੋਈ ਸਮੁੰਦਰ। ਸਗੋਂ ਕਿ ਕੁਝ ਦੂਰ ਰੇਗਿਸਤਾਨ ਸੂਬਾ ਰਾਜਸਥਾਨ ਹੈ, ਜਿੱਥੇ ਗਰਮੀ ਤੋਂ ਰੇਤ ਤੱਪਣੀ ਸ਼ੁਰੂ ਹੋ ਜਾਂਦੀ ਹੈ ਅਤੇ ਉਥੋਂ ਆ ਰਹੀਆਂ ਗਰਮ ਹਵਾਵਾਂ ਦਿੱਲੀ ਦੇ ਤਾਪਮਾਨ ਨੂੰ ਵਧਾਉਣ ਲੱਗਦੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Fact Check: ਹਰਸਿਮਰਤ ਕੌਰ ਬਾਦਲ ਨੇ ਹੱਥ 'ਚ ਫੜੀ ਰਾਮ ਰਹੀਮ ਦੀ ਤਸਵੀਰ? ਵਾਇਰਲ ਤਸਵੀਰ ਐਡੀਟਡ ਹੈ
NEXT STORY