ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਦੂਰਸੰਚਾਰ ਕੰਪਨੀਆਂ ਨੂੰ ਭਾਰਤੀ ਮੋਬਾਈਲ ਨੰਬਰ ਪ੍ਰਦਰਸ਼ਿਤ ਕਰਨ ਵਾਲੀਆਂ ਸਾਰੀਆਂ ਇਨਕਮਿੰਗ ਅੰਤਰਰਾਸ਼ਟਰੀ ਫਰਜ਼ੀ ਕਾਲਾਂ ਨੂੰ ਬਲਾਕ ਕਰਨ ਦੇ ਹੁਕਮ ਦਿੱਤੇ ਹਨ। ਦੂਰਸੰਚਾਰ ਵਿਭਾਗ (ਡੀ. ਓ. ਟੀ.) ਨੇ ਐਤਵਾਰ ਨੂੰ ਜਾਰੀ ਇਕ ਬਿਆਨ ’ਚ ਕਿਹਾ ਕਿ ਇਹ ਰਿਪੋਰਟ ਮਿਲੀ ਹੈ ਕਿ ਧੋਖਾਦੇਹੀ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਭਾਰਤੀ ਮੋਬਾਈਲ ਨੰਬਰ ਦਿਖਾ ਕੇ ਅੰਤਰਰਾਸ਼ਟਰੀ ਫਰਜ਼ੀ ਕਾਲ ਕਰ ਰਹੇ ਹਨ ਅਤੇ ਸਾਈਬਰ ਅਪਰਾਧ ਅਤੇ ਵਿੱਤੀ ਧੋਖਾਦੇਹੀ ਕਰ ਰਹੇ ਹਨ।
ਬਿਆਨ ਅਨੁਸਾਰ ਲੱਗਦਾ ਹੈ ਕਿ ਅਜਿਹੀਆਂ ਕਾਲਾਂ ਭਾਰਤ ਦੇ ਅੰਦਰੋਂ ਸ਼ੁਰੂ ਹੁੰਦੀਆਂ ਜਾਪਦੀਆਂ ਹਨ ਪਰ ਸਾਈਬਰ ਅਪਰਾਧੀਆਂ ਦੁਆਰਾ ਕਾਲਿੰਗ ਲਾਈਨ ਆਈਡੈਂਟਿਟੀ (ਸੀ. ਐੱਲ. ਆਈ.) ’ਚ ਛੇੜਛਾੜ ਕਰ ਕੇ ਕੀਤੀਆਂ ਜਾ ਰਹੀਆਂ ਹਨ ਅਤੇ ਫਰਜ਼ੀ ਡਿਜੀਟਲ ਗ੍ਰਿਫਤਾਰੀਆਂ, ਫੈਡਐਕਸ ਘਪਲੇ, ਡਰੱਗ ਜਾਂ ਕੋਰੀਅਰ ’ਚ ਨਸ਼ੀਲੇ ਪਦਾਰਥਾਂ ਜਾਂ ਸਰਕਾਰੀ ਅਤੇ ਪੁਲਸ ਅਧਿਕਾਰੀ ਬਣ ਕੇ ਹੱਲ ਕਰਨ, ਡੀ. ਓ. ਟੀ. ਜਾਂ ਟਰਾਈ ਅਧਿਕਾਰੀ ਬਣ ਕੇ ਮੋਬਾਈਲ ਨੰਬਰਾਂ ਨੂੰ ਬਲਾਕ ਕਰਨਾ ਆਦਿ ਵਰਗੇ ਹਾਲੀਆ ਮਾਮਲਿਆਂ ’ਚ ਇਸ ਦੀ ਦੁਰਵਰਤੋਂ ਕੀਤੀ ਗਈ ਹੈ।
ਬਿਆਨ ਅਨੁਸਾਰ,‘‘ਡੀ. ਓ. ਟੀ. ਅਤੇ ਦੂਰਸੰਚਾਰ ਸੇਵਾ ਪ੍ਰਦਾਤਾ (ਟੀ. ਐੱਸ. ਪੀ.) ਨੇ ਅਜਿਹੀਆਂ ਅੰਤਰਰਾਸ਼ਟਰੀ ਫਰਜ਼ੀ ਕਾਲਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਕਿਸੇ ਵੀ ਭਾਰਤੀ ਦੂਰਸੰਚਾਰ ਗਾਹਕ ਤੱਕ ਪਹੁੰਚਣ ਤੋਂ ਰੋਕਣ ਲਈ ਇਕ ਪ੍ਰਣਾਲੀ ਤਿਆਰ ਕੀਤੀ ਹੈ। ਹੁਣ ਅਜਿਹੀਆਂ ਆਉਣ ਵਾਲੀਆਂ ਜਾਅਲੀ ਕਾਲਾਂ ਨੂੰ ਰੋਕਣ ਲਈ ਟੀ. ਐੱਸ. ਪੀ. ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਦੂਰਸੰਚਾਰ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਭਾਰਤੀ ਲੈਂਡਲਾਈਨ ਨੰਬਰਾਂ ’ਤੇ ਆਉਣ ਵਾਲੀਆਂ ਅੰਤਰਰਾਸ਼ਟਰੀ ਫਰਜ਼ੀ ਕਾਲਾਂ ਨੂੰ ਟੀ. ਐੱਸ. ਪੀ. ਦੁਆਰਾ ਪਹਿਲਾਂ ਹੀ ਬਲਾਕ (ਬੈਨ) ਕੀਤਾ ਜਾ ਰਿਹਾ ਹੈ।
SBI ਕਾਰਡ ਉਪਭੋਗਤਾਵਾਂ ਨੂੰ ਝਟਕਾ, ਹੁਣ ਇਨ੍ਹਾਂ ਭੁਗਤਾਨਾਂ 'ਤੇ ਨਹੀਂ ਮਿਲਣਗੇ ਰਿਵਾਰਡ, 1 ਜੂਨ ਤੋਂ ਲਾਗੂ ਹੋਵੇਗਾ ਨਿਯਮ
NEXT STORY