ਜਲੰਧਰ : ਚੀਨ ਦੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਰੈਡਮੀ ਲਾਈਨਅਪ 'ਚ ਨਵਾਂ ਸਮਾਰਟਫੋਨ ਸ਼ਾਮਿਲ ਕਰਦੇ ਹੋਏ ਰੈਡਮੀ 4X ਨੂੰ ਲਾਂਚ ਕਰ ਦਿੱਤਾ ਹੈ। ਇਸ ਬਿਹਤਰੀਨ ਸਮਾਰਟਫੋਨ ਨੂੰ ਸਭ ਤੋਂ ਪਹਿਲਾਂ ਚੀਨ 'ਚ ਪੇਸ਼ ਕੀਤਾ ਗਿਆ ਹੈ ਫਿਲਹਾਲ ਇਸ ਨੂੰ ਭਾਰਤ 'ਚ ਕਦੋਂ ਉਪਲੱਬਧ ਕੀਤਾ ਜਾਵੇਗਾ ਇਸ ਬਾਰੇ 'ਚ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਰੈਡਮੀ 4X ਦੇ 2 ਜੀ. ਬੀ ਰੈਮ ਅਤੇ 16 ਜੀ. ਬੀ ਰੋਮ ਵੇਰਿਅੰਟ ਦੀ ਕੀਮਤ 699 ਯੂਆਨ (ਲਗਭਗ 6790 ਰੁਪਏ) ਅਤੇ 3 ਜੀ. ਬੀ ਰੈਮ ਅਤੇ 32 ਜੀ . ਬੀ ਰੋਮ ਵੇਰਿਅੰਟ ਦੀ ਕੀਮਤ 899 ਯੂਆਨ (ਲਗਭਗ 8730 ਰੁਪਏ) ਰੱਖੀ ਗਈ ਹੈ। ਇਸ ਨੂੰ ਮਾਰਚ ਦੇ ਮਹੀਨੇ ਤੋਂ ਵਿਕਰੀ ਲਈ ਚੀਨ 'ਚ ਉਪਲੱਬਧ ਕੀਤਾ ਜਾਵੇਗਾ।
Xiaomi Redmi 4X
-ਰੈਡਮੀ 4X 'ਚ 5 ਇੰਚ ਦੀ HD (720p) 2.5 ਡੀ ਕਰਵਡ ਗਲਾਸ ਡਿਸਪਲੇ।
-ਐਂਡ੍ਰਾਇਡ ਮਾਰਸ਼ਮੈਲੋ, MiUi ਇੰਟਰਫੇਸ 'ਤੇ ਕੰਮ ਕਰਦਾ ਹੈ ।
-ਸਨੈਪਡ੍ਰੈਗਨ 435 ਪ੍ਰੋਸੈਸਰ ਨਾਲ ਲੈਸ।
-ਇਸ ਫੋਨ 'ਚ 4100 ਐੱਮ. ਏ. ਐੱਚ ਦੀ ਬੈਟਰੀ। -ਕੰਪਨੀ ਦਾ ਦਾਅਵਾ ਹੈ ਕਿ ਇਹ 15 ਘੰਟਿਆਂ ਦਾ ਵੀਡੀਓ ਪਲੇਬੈਕ ਟਾਇਮ ਅਤੇ 18 ਦਿਨਾਂ ਦਾ ਸਟੈਂਡਬਾਏ ਟਾਇਮ।
-ਐੱਲ. ਈ. ਡੀ ਫਲੈਸ਼ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ-5 ਮੈਗਾਪਿਕਸਲ ਦਾ ਫ੍ਰੰਟ ਕੈਮਰਾ।
MWC 2017: ਫੋਟੋਗ੍ਰਾਫੀ ਦੇ ਸ਼ੌਕੀਨਾਂ ਲਈ ZTE ਨੇ ਪੇਸ਼ ਕੀਤੇ ਦੋ ਨਵੇਂ ਸਮਾਰਟਫੋਨਜ਼
NEXT STORY