ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਆਪਣੇ ਸਭ ਤੋਂ ਪ੍ਰਸਿੱਧ ਸਮਾਰਟਫੋਨ ਰੈੱਡਮੀ ਨੋਟ 4 ਦੀ ਕੀਮਤ 'ਚ ਕਟੌਤੀ ਕੀਤੀ ਹੈ। ਇਸ ਕਟੌਤੀ ਤੋਂ ਬਾਅਦ ਤਿੰਨਾਂ ਵੇਰੀਐਂਟ ਨੂੰ ਘੱਟ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਕੰਪਨੀ ਨੇ ਇਸ ਸਾਲ ਦੀ ਸ਼ੁਰੂਆਤ 'ਚ ਹੀ ਬਾਜ਼ਾਰ 'ਚ ਰੈੱਡਮੀ ਨੋਟ 4 ਨੂੰ ਪੇਸ਼ ਕੀਤਾ ਸੀ। ਇਸ ਫੋਨ ਨੂੰ 2 ਜੀ.ਬੀ. ਰੈਮ/32 ਜੀ.ਬੀ. ਸਟੋਰੇਜ, 3 ਜੀ.ਬੀ. ਰੈਮ/32 ਜੀ.ਬੀ. ਸਟੋਰੇਜ ਅਤੇ 4 ਜੀ.ਬੀ. ਰੈਮ/64 ਜੀ.ਬੀ. ਸਟੋਰੇਜ ਦੇ ਨਾਲ ਪੇਸ਼ ਕੀਤਾ ਗਿਆ ਸੀ।
ਕੰਪਨੀ ਨੇ ਇਸ ਫੋਨ ਦੀ ਕੀਮਤ 'ਚ 1,000 ਰੁਪਏ ਦੀ ਕਟੌਤੀ ਕੀਤੀ ਹੈ। ਇਹ ਕਟੌਤੀ ਦੋ ਵੇਰੀਐਂਟ 'ਤੇ ਕੀਤੀ ਹੈ ਅਤੇ ਯੂਜ਼ਰਸ ਫਲਿਪਕਾਰਟ ਅਤੇ ਮੀ ਡਾਟ ਕਾਮ ਤੋਂ ਇਸ ਡਿਵਾਈਸ ਨੂੰ ਖਰੀਦ ਸਕਦੇ ਹੋ। ਇਸ ਗੱਲ ਦੀ ਜਾਣਕਾਰੀ ਸ਼ਿਓਮੀ ਇੰਡੀਆ ਹੈੱਡ ਮਨੁ ਕੁਮਾਰ ਜੈਨ ਦੇ ਟਵੀਟ ਕਰਕੇ ਦਿੱਤੀ। ਰੈੱਡਮੀ ਨੋਟ 4 3 ਜੀ.ਬੀ. ਰੈਮ ਵੇਰੀਐਂਟ ਹੁਣ 9,999 ਰੁਪਏ 'ਚ ਉਪਲੱਬਧ ਹੈ, ਇਸ ਦੀ ਅਸਲੀ ਕੀਮਤ 10,999 ਰੁਪਏ ਹੈ। ਇਸ ਤੋਂ ਇਲਾਵਾ 4 ਜੀ.ਬੀ. ਰੈਮ ਵੇਰੀਐਂਟ ਨੂੰ 11,999 ਰੁਪਏ 'ਚ ਖਰੀਦ ਸਕਦੇ ਹੋ, ਜਿਸ ਦੀ ਅਸਲੀ ਕੀਮਤ 12,999 ਰੁਪਏ ਹੈ।
ਗੂਗਲ ਸਟੋਰ ਤੋਂ Pixel Buds ਦੀ ਸ਼ਿਪਿੰਗ ਹੋਈ ਸ਼ੁਰੂ, ਰਿਅਲ ਟਾਇਮ ਟ੍ਰਾਂਸਲੇਸ਼ਨ ਫੀਚਰਸ ਨਾਲ ਹੈ ਲੈਸ
NEXT STORY