ਬਿਜ਼ਨੈੱਸ ਡੈਸਕ : ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਵੀਰਵਾਰ ਨੂੰ ਕਿਹਾ ਕਿ ਬੰਦ ਕੀਤੇ ਗਏ 2000 ਰੁਪਏ ਦੇ 97.76 ਫ਼ੀਸਦੀ ਨੋਟ ਬੈਂਕਿੰਗ ਪ੍ਰਣਾਲੀ ’ਚ ਵਾਪਸ ਆ ਗਏ ਹਨ। ਇਸ ਮਾਮਲੇ ਦੇ ਸਬੰਧ ਵਿਚ ਕੇਂਦਰੀ ਬੈਂਕ ਨੇ ਦੱਸਿਆ ਕਿ ਸਿਰਫ਼ 7961 ਕਰੋੜ ਰੁਪਏ ਦੇ ਨੋਟ ਅਜੇ ਜਨਤਾ ਕੋਲ ਹਨ। ਆਰ. ਬੀ. ਆਈ. ਨੇ ਬਿਆਨ ’ਚ ਕਿਹਾ ਕਿ 19 ਮਈ, 2023 ਨੂੰ 2000 ਰੁਪਏ ਦੇ ਨੋਟ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ - 'ਮੋਟਾ' ਹੋਣ ਕਾਰਨ ਪਿਓ ਨੇ 6 ਸਾਲਾ ਪੁੱਤ ਨੂੰ ਟ੍ਰੈਡਮਿਲ 'ਤੇ ਦੌੜਨ ਲਈ ਕੀਤਾ ਮਜ਼ਬੂਰ, ਹੋਈ ਮੌਤ, ਦੇਖੋ ਦਰਦਨਾਕ ਵੀਡੀਓ
ਇਸ ਦਿਨ ਦੇ ਆਖਿਰ ’ਚ ਬਾਜ਼ਾਰ ’ਚ ਮੌਜੂਦ 2000 ਰੁਪਏ ਦੇ ਨੋਟਾਂ ਦਾ ਮੁੱਲ 3.56 ਲੱਖ ਕਰੋੜ ਰੁਪਏ ਸੀ। ਹੁਣ 30 ਅਪ੍ਰੈਲ, 2024 ਨੂੰ ਬਾਜ਼ਾਰ ’ਚ ਸਿਰਫ਼ 7,961 ਕਰੋੜ ਰੁਪਏ ਦੇ ਨੋਟ ਹਨ। ਹਾਲਾਂਕਿ, 2000 ਰੁਪਏ ਦਾ ਨੋਟ ਵੈਲਿਡ ਹੈ। ਲੋਕ ਦੇਸ਼ ਭਰ ’ਚ ਆਰ. ਬੀ. ਆਈ. ਦੇ 19 ਦਫ਼ਤਰਾਂ ’ਚ 2000 ਰੁਪਏ ਦੇ ਨੋਟ ਭਾਰਤੀ ਡਾਕ ਰਾਹੀਂ ਵੀ ਆਰ. ਬੀ. ਆਈ. ਦੇ ਕਿਸੇ ਵੀ ਦਫ਼ਤਰ ’ਚ ਭੇਜ ਕੇ ਉਨ੍ਹਾਂ ਦੇ ਬਰਾਬਰ ਮੁੱਲ ਦੀ ਰਾਸ਼ੀ ਆਪਣੇ ਬੈਂਕ ਖਾਤਿਆਂ ’ਚ ਜਮ੍ਹਾ ਕਰਵਾ ਸਕਦੇ ਹਨ।
ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸ਼ ’ਚ ਪੈਟਰੋਲ ਦੀ ਵਿਕਰੀ 12.3 ਫ਼ੀਸਦੀ ਵਧੀ, ਡੀਜ਼ਲ ਦੀ ਮੰਗ 'ਚ ਗਿਰਾਵਟ ਜਾਰੀ
NEXT STORY