ਜਲੰੰਧਰ : ਚਾਈਨੀਜ਼ ਸਮਾਰਟਫੋਨ ਕੰਪਨੀ ਸ਼ਿਓਮੀ ਨੇ ਭਾਰਤ 'ਚ Mi ਪੈਡ ਦੀ ਕੀਮਤ ਨੂੰ ਘੱਟ ਕਰ ਦਿੱਤਾ ਹੈ। Mi ਪੈਡ ਦੀ ਕੀਮਤ 12,999 ਰੁਪਏ ਸੀ ਪਰ ਹੁਣ ਇਸ ਦੀ ਕੀਮਤ 'ਚ 2 ਹਜ਼ਾਰ ਦੀ ਕਟੌਤੀ ਕਰ ਦਿੱਤੀ ਗਈ ਹੈ। ਹੁਣ Mi ਪੈਡ ਦੀ ਕੀਮਤ 10,999 ਰੁਪਏ ਹੋ ਗਈ ਹੈ ਸ਼ਿਓਮੀ ਨੇ ਇਸ ਗੱਲ ਦੀ ਜਾਣਕਾਰੀ ਟਵਿਟਰ ਹੈਂਡਲ ਦੁਆਰਾ ਦਿੱਤੀ ਹੈ। ਹਾਲ ਹੀ 'ਚ ਮੋਟੋਰੋਲਾ ਨੇ ਮੋਟੋ ਜੀ ਥਰਡ ਜੇਨ ਦੀ ਕੀਮਤ 'ਚ ਕਟੌਤੀ ਕੀਤੀ ਹੈ।
ਸ਼ਿਓਮੀ ਨੇ ਟਵੀਟ ਕਰਦੇ ਹੋਏ ਲਿੱਖਿਆ ਕਿ ਤੁਹਾਡੇ ਪੰਸਦੀਦਾ Mi ਪੈਡ ਲਈ ਦੋ ਹਜ਼ਾਰ ਰੁਪਏ ਘੱਟ ਦੇਣੇ ਪੈਣਗੇ, ਇਸ 10,999 ਰੁਪਏ 'ਚ ਖਰੀਦ ਸਕੋਗੇ। ਇਸ ਤੋਂ ਇਲਾਵਾ ਕੰਪਨੀ ਦੇ ਇਸ ਦੀ ਉਪਲੱਬਧਾ ਦੇ ਬਾਰੇ 'ਚ ਦੱਸਿਆ ਕਿ ਇਹ Mi ਸਾਈਟ ਅਤੇ ਫਲਿਪਕਾਰਟ ਤੇ ਉਪਲੱਬਧ ਹੈ।
ਸ਼ਿਓਮੀ Mi ਪੈਡ ਦੇ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਸ 'ਚ 7.9 ਇੰਚ ਦੀ ਡਿਸਪਲੇਅ (2048x1536ਪਿਕਸਲ) ਗੋਰੀਲਾ ਗਲਾਸ 3, 2.278੍ਰ ਪੋਸੈਸਰ, 272 ਰੈਮ 1672 ਇਨ ਬਿਲਟ ਸਟੋਰੇਜ 128 72 ਤੱਕ ਮਾਈਕ੍ਰੋ ਐੱਸ. ਡੀ. ਕਾਰਡ ਸਟੋਰੇਜ, 8MP ਰਿਅਰ ਕੈਮਰਾ, 5MP ਫਰੰਟ ਕੈਮਰਾ ਅਤੇ 6,700Mah ਦੀ ਬੈਟਰੀ ਲੱਗੀ ਹੈ।
ਫੇਸਬੁੱਕ ਦੀ COO ਨੇ ਦਾਨ ਕੀਤੇ 3.1 ਕਰੋੜ ਡਾਲਰ ਮੁੱਲ ਦੇ ਸ਼ੇਅਰ
NEXT STORY