ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਦੀ ਕੁਝ ਦਿਨ ਪਹਿਲਾਂ ਇਹ ਖਬਰ ਸਾਹਮਣੇ ਆਈ ਸੀ ਕਿ ਕੰਪਨੀ ਆਪਣੀ ਇਕ ਨਵੀਂ ਸੀਰੀਜ਼ 'ਤੇ ਕੰਮ ਕਰ ਰਹੀਂ ਹੈ। ਹੁਣ ਹਾਲ ਹੀ ਇਕ ਨਵੀਂ ਰਿਪੋਰਟ ਮੁਤਾਬਕ ਕੰਪਨੀ ਆਪਣੀ ਨਵੀਂ ਸੀਰੀਜ਼ ਤੋਂ ਪਰਦਾ ਚੁੱਕਦਿਆਂ ਹੋਇਆ ਪੋਸਟ 'ਚ ਇਕ ਤਸਵੀਰ ਰਿਲੀਜ਼ ਕਰ ਦਿੱਤੀ ਹੈ।
ਰਿਪੋਰਟ ਮੁਤਾਬਕ ਪੋਸਟ 'ਚ ਰਿਲੀਜ਼ ਕੀਤੀ ਗਈ ਤਸਵੀਰ ਦੀ ਗੱਲ ਕਰੀਏ ਤਾਂ ਜਿਸ 'ਚ ਵੱਡੇ ਆਕਾਰ 'ਚ 'ਐੱਸ ' (S) ਲਿਖਿਆ ਗਿਆ ਹੈ। ਕੰਪਨੀ ਨੇ ਫੋਨ ਦਾ ਪੂਰਾ ਨਾਂ ਨਹੀਂ ਦੱਸਿਆ ਹੈ ਪਰ ਨਵੀਂ ਸੀਰੀਜ਼ ਰੈੱਡਮੀ 'ਐੱਸ' ਟਾਈਟਲ ਨਾਂ ਨਾਲ ਹੀ ਸ਼ੁਰੂ ਹੋਵੇਗੀ। ਉਮੀਦ ਕੀਤੀ ਜਾਂਦੀ ਹੈ ਕਿ ਸ਼ਿਓਮੀ ਕੰਪਨੀ ਆਪਣਾ ਇਹ ਸਮਾਰਟਫੋਨ ''ਰੈੱਡਮੀ ਐੱਸ 2'' ਨਾਂ ਨਾਲ ਲਾਂਚ ਕਰੇਗੀ, ਜੋ ਕਿ ਘੱਟ ਬਜਟ ਵਾਲਾ ਸਮਾਰਟਫੋਨ ਹੋਵੇਗਾ।

ਫੀਚਰਸ-
ਸ਼ਿਓਮੀ ਰੈੱਡਮੀ ਐੱਸ2 ਸਮਾਰਟਫੋਨ ਦੇ ਲੀਕ ਹੋਏ ਫੀਚਰਸ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 18:9 ਅਸਪੈਕਟ ਰੇਸ਼ੋ ਵਾਲੀ ਬੇਜ਼ਲ ਲੈੱਸ ਡਿਸਪਲੇਅ ਨਾਲ 1440X720 ਪਿਕਸਲ ਰੈਜ਼ੋਲਿਊਸ਼ਨ ਅਤੇ 5.99 ਇੰਚ ਵੱਡੀ ਸਕਰੀਨ ਹੋਵੇਗੀ। ਲੀਕ ਮੁਤਾਬਕ ਇਹ ਫੋਨ ਐਂਡਰਾਇਡ ਓਰੀਓ ਆਧਾਰਿਤ ਹੋਵੇਗਾ ਅਤੇ 2.02 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ ਨਾਲ ਕੁਆਲਕਾਮ ਦੇ ਸਨੈਪਡ੍ਰੈਗਨ 625 ਚਿਪਸੈੱਟ 'ਤੇ ਚੱਲੇਗਾ।
ਸਟੋਰੇਜ ਬਾਰੇ ਗੱਲ ਕਰੀਏ ਤਾਂ ਸਮਾਰਟਫੋਨ 2 ਜੀ. ਬੀ, 3 ਜੀ. ਬੀ. ਅਤੇ 4 ਜੀ. ਬੀ. ਰੈਮ ਵੇਰੀਐਂਟ ਨਾਲ 16 ਜੀ. ਬੀ , 32 ਜੀ. ਬੀ. ਅਤੇ 64 ਜੀ. ਬੀ. ਸਟੋਰੇਜ ਆਪਸ਼ਨ 'ਚ ਲਾਂਚ ਕਰ ਸਕਦੀ ਹੈ। ਇਸ ਫੋਨ ਦੇ ਬੈਕ ਪੈਨਲ 'ਤੇ 12 ਮੈਗਾਪਿਕਸਲ ਅਤੇ 5 ਮੈਗਾਪਿਕਸਲ ਡਿਊਲ ਰਿਅਰ ਕੈਮਰਾ ਨਾਲ ਸੈਲਫੀ ਲਈ 16 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਜਾਵੇਗਾ।
ਸ਼ਿਓਮੀ ਦੇ ਇਸ ਫੋਨ 'ਚ ਰਿਅਰ ਫਿੰਗਰਪ੍ਰਿੰਟ ਸੈਂਸਰ ਅਤੇ ਫੇਸ ਅਨਲਾਕ ਫੀਚਰ ਦੇਖਣ ਨੂੰ ਮਿਲ ਸਕਦਾ ਹੈ। ਸਮਾਰਟਫੋਨ 'ਚ ਡਿਊਲ ਸਿਮ , 4ਜੀ, ਵੀ. ਓ. ਐੱਲ. ਟੀ. ਈ. ਨਾਲ ਪਾਵਰ ਬੈਕਅਪ ਲਈ 3,080 ਐੱਮ. ਏ. ਐੱਚ. ਬੈਟਰੀ ਦਿੱਤੀ ਜਾ ਸਕੇਗੀ ਪਰ ਕੰਪਨੀ ਵੱਲੋਂ ਸਮਾਰਟਫੋਨ ਦੀ ਲਾਂਚ ਡੇਟ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਲੇਟੈਸਟ ਪ੍ਰੋਸੈਸਰ ਨਾਲ ਲਾਂਚ ਹੋਏ LG G7 ਥਿੰਕ ਅਤੇ G7 ਪਲੱਸ ਥਿੰਕ ਸਮਾਰਟਫੋਨਜ਼
NEXT STORY