ਗੈਜੇਟ ਡੈਸਕ - ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਘਰ 'ਚ ਹਾਈ-ਸਪੀਡ ਇੰਟਰਨੈੱਟ ਲਈ ਲੱਗਿਆ ਵਾਈ-ਫਾਈ ਰਾਊਟਰ ਤੁਹਾਡੀ ਜਾਸੂਸੀ ਵੀ ਕਰ ਸਕਦਾ ਹੈ? ਇਕ ਤਾਜ਼ਾ ਖੋਜ 'ਚ ਖੋਜਕਰਤਾਵਾਂ ਨੇ ਚੇਤਾਵਨੀ ਦਿੱਤੀ ਹੈ ਕਿ ਵਾਈ-ਫਾਈ ਰਾਊਟਰ CCTV ਕੈਮਰਿਆਂ ਨਾਲੋਂ ਵੀ ਵੱਧ ਖ਼ਤਰਨਾਕ ਸਾਬਤ ਹੋ ਸਕਦੇ ਹਨ ਅਤੇ ਇਹ ਚੌਵੀ ਘੰਟੇ ਤੁਹਾਡੇ 'ਤੇ ਨਜ਼ਰ ਰੱਖ ਸਕਦੇ ਹਨ।
ਕਿਸਨੇ ਦਿੱਤੀ ਹੈ ਇਹ ਚੇਤਾਵਨੀ?
ਖੋਜ ਕਰਨ ਦੌਰਾਨ ਖੋਜਕਰਤਾਵਾਂ ਨੇ ਰਾਊਟਰ ਦੀ ਸਰਵੀਲੈਂਸ ਤਕਨਾਲੋਜੀ ਨੂੰ ਲੈ ਕੇ ਇਹ ਖੁਲਾਸਾ ਕੀਤਾ ਹੈ। ਉਨ੍ਹਾਂ ਮੁਤਾਬਕ, ਵਾਈ-ਫਾਈ ਰਾਊਟਰ ਇਕ ਅਜਿਹੇ ਟ੍ਰੈਕਿੰਗ ਟੂਲ 'ਚ ਬਦਲ ਸਕਦਾ ਹੈ ਜੋ ਲੋਕਾਂ ਦੀ ਪਛਾਣ ਕਰਨ ਦੇ ਸਮਰੱਥ ਹੈ, ਭਾਵੇਂ ਤੁਹਾਡਾ ਡਿਵਾਈਸ ਰਾਊਟਰ ਨਾਲ ਕਨੈਕਟ ਹੋਵੇ ਜਾਂ ਨਾ।
ਕਿਵੇਂ ਹੁੰਦੀ ਹੈ ਜਾਸੂਸੀ?
ਖੋਜਕਰਤਾਵਾਂ ਨੇ BFId (ਬੀਮਫਾਰਮਿੰਗ ਫੀਡਬੈਕ ਇਨਫਰਮੇਸ਼ਨ) ਨਾਮਕ ਤਕਨਾਲੋਜੀ ਦੇ ਦੁਰਵਰਤੋਂ ਬਾਰੇ ਦੱਸਿਆ ਹੈ।
- ਜਦੋਂ ਵੀ ਕੋਈ ਵਿਅਕਤੀ ਵਾਈ-ਫਾਈ ਦੀ ਰੇਂਜ 'ਚ ਆਉਂਦਾ ਹੈ, ਤਾਂ ਰਾਊਟਰ ਤੋਂ ਨਿਕਲਣ ਵਾਲੀਆਂ ਰੇਡੀਓ ਫ੍ਰੀਕੁਐਂਸੀ ਤਰੰਗਾਂ ਉਸ ਦੇ ਸਰੀਰ ਦੀ ਬਣਾਵਟ ਅਤੇ ਚੱਲਣ ਦੇ ਤਰੀਕੇ ਨੂੰ ਕੈਪਚਰ ਕਰ ਲੈਂਦੀਆਂ ਹਨ।
- ਮਸ਼ੀਨ ਲਰਨਿੰਗ ਮਾਡਲ ਇਨ੍ਹਾਂ ਸਿਗਨਲਾਂ ਰਾਹੀਂ ਇਹ ਪਤਾ ਲਗਾ ਸਕਦੇ ਹਨ ਕਿ ਘਰ 'ਚ ਕੌਣ ਮੌਜੂਦ ਹੈ।
- ਦਾਅਵਾ ਕੀਤਾ ਗਿਆ ਹੈ ਕਿ ਇਸ ਤਕਨੀਕ ਦੀ ਸਟੀਕਤਾ 99.5% ਤੱਕ ਹੈ।
CCTV ਨਾਲੋਂ ਕਿਉਂ ਹੈ ਵੱਧ ਖ਼ਤਰਨਾਕ?
ਆਮ ਤੌਰ 'ਤੇ ਸੀਸੀਟੀਵੀ ਕੈਮਰਾ ਸਿਰਫ ਉਸੇ ਹਿੱਸੇ 'ਤੇ ਨਜ਼ਰ ਰੱਖ ਸਕਦਾ ਹੈ ਜਿੱਥੇ ਉਸ ਦਾ ਲੈਂਜ਼ ਹੁੰਦਾ ਹੈ, ਪਰ ਵਾਈ-ਫਾਈ ਰਾਊਟਰ ਆਪਣੀ ਰੇਂਜ 'ਚ ਆਉਣ ਵਾਲੇ ਹਰ ਵਿਅਕਤੀ ਦੀ ਪਛਾਣ ਬੜੀ ਸਟੀਕਤਾ ਨਾਲ ਕਰ ਸਕਦਾ ਹੈ।
ਹੈਕਰਾਂ ਤੋਂ ਵੱਡਾ ਖ਼ਤਰਾ
ਰਿਸਰਚਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਹੈਕਰਾਂ ਨੂੰ ਤੁਹਾਡੇ ਰਾਊਟਰ ਦਾ ਐਕਸੈਸ ਮਿਲ ਜਾਂਦਾ ਹੈ, ਤਾਂ ਉਹ ਤੁਹਾਨੂੰ 'ਡਿਜੀਟਲ ਅਰੈਸਟ' ਕਰ ਸਕਦੇ ਹਨ ਅਤੇ ਤੁਹਾਡੀ ਨਿੱਜੀ ਜ਼ਿੰਦਗੀ 'ਚ ਚੌਵੀ ਘੰਟੇ ਦਖਲ ਦੇ ਸਕਦੇ ਹਨ। ਇਹ ਤਕਨੀਕ ਤੁਹਾਡੇ ਲਈ ਇਕ ਵੱਡਾ ਸੁਰੱਖਿਆ ਖ਼ਤਰਾ ਬਣ ਸਕਦੀ ਹੈ।
ਹਜ਼ਾਰਾਂ ਰੁਪਏ ਮਹਿੰਗਾ ਹੋਇਆ ਇਸ ਕੰਪਨੀ ਦਾ ਮੋਬਾਈਲ Phone, ਫੀਚਰਜ਼ ਨੇ ਉਡਾਤੇ ਹੋਸ਼
NEXT STORY