ਗੈਜੇਟ ਡੈਸਕ– ਤਾਲਾਬੰਦੀ ਦੌਰਾਨ ਮਾਰਚ ’ਚ ਯੂਟਿਊਬ, ਨੈੱਟਫਲਿਕਸ ਅਤੇ ਐਮਾਜ਼ੋਨ ਪ੍ਰਾਈਮ ਵਰਗੇ ਸਟ੍ਰੀਮਿੰਗ ਪਲੇਟਫਾਰਮਾਂ ਨੇ ਹਾਈ ਡੈਫੀਨੇਸ਼ਨ (ਐੱਚ.ਡੀ.) ਸਟ੍ਰੀਮਿੰਗ ਨੂੰ ਬੰਦ ਕਰ ਦਿੱਤਾ ਸੀ। ਇਹ ਫੈਸਲਾ ਇੰਟਰਨੈੱਟ ਦੀ ਖ਼ਪਤ ਨੂੰ ਘੱਟ ਕਰਨ ਲਈ ਲਿਆ ਗਿਆ ਸੀ। ਉਥੇ ਹੀ ਹੁਣ ਯੂਟਿਊਬ ’ਤੇ ਐੱਚ.ਡੀ. ਸਟ੍ਰੀਮਿੰਗ ਵਾਪਸ ਆ ਗਿਆ ਹੈ। ਯੂਟਿਊਬ ਦੇ ਮੋਬਾਇਲ ’ਤੇ ਯੂਜ਼ਰਸ ਹੁਣ ਐੱਚ.ਡੀ. ਵੀਡੀਓ ਵੇਖ ਸਕਦੇ ਹਨ। ਐੱਚ.ਡੀ. ਬੰਦ ਹੋਣ ਤੋਂ ਬਾਅਦ ਯੂਜ਼ਰਸ ਜ਼ਿਆਦਾਤਰ SD (480 ਪਿਕਸਲ) ’ਤੇ ਵੀਡੀਓ ਵੇਖ ਸਕਦੇ ਸਨ।
ਉਂਝ ਤਾਂ ਯੂਟਿਊਬ ਨੇ ਇਹ ਪਾਬੰਦੀ ਹਟਾ ਦਿੱਤੀ ਹੈ ਪਰ ਇਸ ਦੇ ਨਾਲ ਇਕ ਸ਼ਰਤ ਵੀ ਹੈ। ਸ਼ਰਤ ਇਹ ਹੈ ਕਿ ਯੂਜ਼ਰਸ ਫਿਲਹਾਲ ਸਿਰਫ ਵਾਈ-ਫਾਈ ਨੈੱਟਵਰਕ ’ਤੇ ਹੀ ਐੱਚ.ਡੀ. ਵੀਡੀਓ ਵੇਖ ਸਕਦੇ ਹਨ। ਮੋਬਾਇਲ ਨੈੱਟਵਰਕ ’ਤੇ ਅਜੇ ਵੀ ਪਾਬੰਦੀ ਹੈ। ਯਾਨੀ ਵਾਈ-ਫਾਈ ਨੈੱਟਵਰਕ ’ਤੇ ਯੂਜ਼ਰਸ 720p, 1080p ਅਤੇ 1440p ’ਤੇ ਵੀਡੀਓ ਵੇਖ ਸਕਦੇ ਹਨ। ਇਸ ਤੋਂ ਪਹਿਲਾਂ 144p, 240p, 360p ਅਤੇ 480p ਦਾ ਆਪਸ਼ਨ ਮਿਲ ਰਿਹਾ ਸੀ।
ਤਾਲਾਬੰਦੀ ਦੌਰਾਨ ਜ਼ਿਆਦਾਤਰ ਘਰੋਂ ਕੰਮ ਕਰ ਰਹੇ ਹਨ ਜਿਸ ਨੂੰ ਵੇਖਦੇ ਹੋਏ ਇੰਟਰਨੈੱਟ ਦੀ ਬੈਂਡਵਿਡਥ ਨੂੰ ਬਚਾਉਣ ਲਈ ਤਮਾਮ ਕੰਪਨੀਆਂ ਨੇ ਐੱਸ.ਡੀ. ਕੰਟੈਂਟ ਵਿਖਾਉਣ ਦਾ ਫੈਸਲਾ ਲਿਆ ਸੀ, ਹਾਲਾਂਕਿ, ਫਿਲਹਾਲ ਯੂਟਿਊਬ ਨੇ ਹੀ ਆਪਣਾ ਫੈਸਲਾ ਬਦਲਿਆ ਹੈ। ਐਮਾਜ਼ੋਨ ਪ੍ਰਾਈਮ ਵੀਡੀਓ, ਡਿਜ਼ਨੀ ਪਲੱਸ ਹਾਟਸਟਾਰ ਨੇ ਅਜੇ ਤਕ ਇਸ ਤਰ੍ਹਾਂ ਦਾ ਕੋਈ ਐਲਾਨ ਨਹੀਂ ਕੀਤਾ। ਇਨ੍ਹਾਂ ਪਲੇਟਫਾਰਮਾਂ ’ਤੇ ਅਜੇ ਵੀ ਐੱਸ.ਡੀ. ਕੰਟੈਂਟ ਹੀ ਵੇਖਿਆ ਜਾ ਸਕਦਾ ਹੈ।
Redmi 9 ਸੀਰੀਜ਼ ਦੇ 3 ਨਵੇਂ ਫੋਨ ਲਾਂਚ, ਕੀਮਤ 8,500 ਰੁਪਏ ਤੋਂ ਸ਼ੁਰੂ
NEXT STORY