ਗੈਜੇਟ ਡੈਸਕ- ਸਰਕਾਰ ਦੇ ਸੋਸ਼ਲ ਮੀਡੀਆ ਮੀਡੀਆ ਪਲੇਟਫਾਰਮ ਨੂੰ ਦਿੱਤੇ ਗਏ ਭਾਰਤ 'ਚ ਬਾਲ ਜਿਨਸੀ ਸ਼ੋਸ਼ਣ ਨਾਲ ਸੰਬੰਧਿਤ ਸਮੱਗਰੀ ਹਟਾਉਣ ਦੇ ਆਦੇਸ਼ 'ਤੇ ਯੂਟਿਊਬ ਦੀ ਪ੍ਰਤੀਕਿਰਿਆ ਆ ਗਈ ਹੈ। ਯੂਟਿਊਬ ਨੇ ਸੋਮਵਾਰ ਨੂੰ ਕਿਹਾ ਕਿ ਕਈ ਜਾਂਚ ਦੇ ਬਾਵਜੂਦ ਉਸਨੂੰ ਆਪਣੇ ਪਲੇਟਫਾਰਮ 'ਤੇ ਬਾਲ ਜਿਨਸੀ ਸ਼ੋਸ਼ਣ ਨਾਲ ਸੰਬੰਧਿਤ ਸਮੱਗਰੀ ਦਾ ਪਤਾ ਨਹੀਂ ਚਲਿਆ ਅਤੇ ਉਸਨੂੰ ਰੈਗੂਲੇਟਰਾਂ ਤੋਂ ਵੀਡੀਓ ਸਟਰੀਮਿੰਗ ਪਲੇਟਫਾਰਮ 'ਤੇ ਅਜਿਹੀ ਸਮੱਗਰੀ ਦਾ ਸਬੂਤ ਵੀ ਨਹੀਂ ਮਿਲਿਆ।
ਯੂਟਿਊਬ ਨੇ ਦਿੱਤਾ ਇਹ ਜਵਾਬ
ਯੂਟਿਊਬ ਦੇ ਬੁਲਾਰੇ ਨੇ ਇਕ ਬਿਆਨ 'ਚ ਕਿਹਾ ਕਿ ਯੂਟਿਊਬ 'ਤੇ ਬਾਲ ਜਿਨਸੀ ਸ਼ੋਸ਼ਣ ਨਾਲ ਸਫਲਤਾਪੂਰਵਕ ਲੜਨ ਦਾ ਸਾਡਾ ਇਕ ਲੰਬਾ ਇਤਿਹਾਸ ਹੈ। ਕਈ ਬਾਰੀਕੀ ਨਾਲ ਜਾਂਚਾਂ ਦੇ ਆਧਾਰ 'ਤੇ ਸਾਨੂੰ ਆਪਣੇ ਪਲੇਟਫਾਰਮ 'ਤੇ ਅਜਿਹੀ ਕੋਈ ਸਮੱਗਰੀ ਨਹੀਂ ਮਿਲੀ, ਨਾ ਹੀ ਸਾਨੂੰ ਰੈਗੂਲੇਟਰਾਂ ਤੋਂ ਯੂਟਿਊਬ 'ਤੇ ਬਾਲ ਜਿਨਸੀ ਸ਼ੋਸ਼ਣ ਕੰਟੈਂਟ ਦੇ ਉਦਾਹਰਣ ਜਾਂ ਸਬੂਤ ਮਿਲੇ ਹਨ।
ਦੱਸ ਦੇਈਏ ਕਿ ਸਰਕਾਰ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਯੂਟਿਊਬ, ਐਕਸ ਅਤੇ ਟੈਲੀਗ੍ਰਾਮ ਸਣੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਨੋਟਿਸ ਜਾਰੀ ਕਰਕੇ ਭਾਰਤ 'ਚ ਆਪਣੇ ਪਲੇਟਫਾਰਮਾਂ ਤੋਂ ਬਾਲ ਜਿਨਸੀ ਸ਼ੋਸ਼ਣ ਸਮੱਗਰੀ ਨੂੰ ਹਟਾਉਣ ਲਈ ਕਿਹਾ ਸੀ।
WhatsApp 'ਚ ਹੋਇਆ ਵੱਡਾ ਬਦਲਾਅ, ਨਵੀਂ ਲੁੱਕ ਦੇ ਨਾਲ ਮਿਲਣਗੇ ਸ਼ਾਨਦਾਰ ਫੀਚਰਜ਼
NEXT STORY