ਸਿਡਨੀ- ਆਸਟ੍ਰੇਲੀਆ ਦੇ ਕੁਈਨਜ਼ਲੈਂਡ ਦੀ ਸੰਸਦ ਮੈਂਬਰ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਉਸ ਨੇ ਕਿਹਾ ਕਿ ਇਕ ਨਾਈਟ ਆਊਟ ਦੌਰਾਨ ਉਸ ਨੂੰ ਨਸ਼ੀਲਾ ਪਦਾਰਥ ਦਿੱਤਾ ਗਿਆ ਅਤੇ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਸਹਾਇਕ ਸਿਹਤ ਮੰਤਰੀ ਬ੍ਰਿਟਨੀ ਲੌਗਾ ਨੇ ਇੱਕ ਇੰਸਟਾਗ੍ਰਾਮ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਦੇ ਸੰਸਦੀ ਖੇਤਰ ਯੇਪੂਨ ਵਿੱਚ ਸ਼ਾਮ ਨੂੰ ਉਸ 'ਤੇ ਹਮਲਾ ਕੀਤਾ ਗਿਆ।
ਉਨ੍ਹਾਂ ਕਿਹਾ, "ਅਜਿਹਾ ਕਿਸੇ ਨਾਲ ਵੀ ਹੋ ਸਕਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਇਹ ਸਾਡੇ ਵਿੱਚੋਂ ਬਹੁਤਿਆਂ ਨਾਲ ਵਾਪਰਦਾ ਹੈ।" 37 ਸਾਲਾ ਆਸਟ੍ਰੇਲੀਆਈ ਸੰਸਦ ਮੈਂਬਰ ਪਹਿਲਾਂ 28 ਅਪ੍ਰੈਲ ਨੂੰ ਪੁਲਸ ਕੋਲ ਗਈ ਅਤੇ ਫਿਰ ਉਥੋਂ ਹਸਪਤਾਲ ਪਹੁੰਚੀ। ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇੰਸਟਾਗ੍ਰਾਮ ਪੋਸਟ ਵਿੱਚ ਘਟਨਾ ਦਾ ਜ਼ਿਕਰ
ਆਸਟ੍ਰੇਲੀਅਨ ਸੰਸਦ ਮੈਂਬਰ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਤੇ ਲਿਖਿਆ,"ਹਸਪਤਾਲ ਵਿੱਚ ਕੀਤੇ ਗਏ ਟੈਸਟਾਂ ਤੋਂ ਪਤਾ ਲੱਗਿਆ ਕਿ ਮੈਨੂੰ ਨਸ਼ੀਲੀਆਂ ਦਵਾਈਆਂ ਦਿੱਤੀਆਂ ਗਈਆਂ ਸਨ।" ਉਸਨੇ ਅੱਗੇ ਦੱਸਿਆ ਕਿ ਇਹਨਾਂ ਨਸ਼ਿਆਂ ਨੇ ਉਸਦੇ ਸਰੀਰ ਨੂੰ ਪ੍ਰਭਾਵਿਤ ਕੀਤਾ ਹੈ। ਇੰਨਾ ਹੀ ਨਹੀਂ ਉਸ ਦੇ ਸੰਪਰਕ ਵਿਚ ਆਉਣ ਵਾਲੀਆਂ ਸਾਰੀਆਂ ਔਰਤਾਂ ਨੂੰ ਨਸ਼ਾ ਦਿੱਤਾ ਗਿਆ ਸੀ। ਆਸਟ੍ਰੇਲੀਅਨ ਸਾਂਸਦ ਨੇ ਕਿਹਾ, "ਇਹ ਸਹੀ ਨਹੀਂ ਹੈ। ਸਾਨੂੰ ਨਸ਼ੇ ਦਿੱਤੇ ਜਾਣ ਅਤੇ ਹਮਲਾ ਕੀਤੇ ਜਾਣ ਦੇ ਡਰ ਤੋਂ ਬਿਨਾਂ ਆਪਣੇ ਸ਼ਹਿਰ ਵਿੱਚ ਸਮਾਜਿਕ ਮੇਲਮਿਲਾਪ ਦੇ ਯੋਗ ਹੋਣਾ ਚਾਹੀਦਾ ਹੈ।"
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਮਾਰੇ ਗਏ ਨਿੱਝਰ ਦੇ ਕਾਤਲਾਂ ਦੇ ਜਲੰਧਰ ਤੇ ਕੋਟਕਪੂਰਾ ਨਾਲ ਸਬੰਧ
ਪੁਲਸ ਕਰ ਰਹੀ ਜਾਂਚ
ਪੁਲਸ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਯੇਪੂਨ 'ਚ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਫਿਲਹਾਲ ਇਸ ਮਾਮਲੇ ਸਬੰਧੀ ਕੋਈ ਹੋਰ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਅਧਿਕਾਰੀਆਂ ਨਾਲ ਸੰਪਰਕ ਕਰਨ। ਕੁਈਨਜ਼ਲੈਂਡ ਹਾਊਸਿੰਗ ਮੰਤਰੀ ਮੇਗਨ ਸਕੈਨਲੋਨ ਨੇ ਇਸ ਘਟਨਾ ਨੂੰ ਹੈਰਾਨ ਕਰਨ ਵਾਲਾ ਅਤੇ ਭਿਆਨਕ ਦੱਸਿਆ ਹੈ। ਉਸ ਨੇ ਕਿਹਾ,"ਬ੍ਰਿਟਨੀ ਕੁਈਨਜ਼ਲੈਂਡ ਦੀ ਸੰਸਦ ਵਿੱਚ ਇੱਕ ਸਹਿਯੋਗੀ, ਇੱਕ ਦੋਸਤ, ਇੱਕ ਨੌਜਵਾਨ ਔਰਤ ਹੈ। ਮੈਂ ਇਹ ਪੜ੍ਹ ਕੇ ਬਹੁਤ ਹੈਰਾਨ ਹੋਇਆ।" ਉਸਨੇ ਅੱਗੇ ਕਿਹਾ ਕਿ ਇਹ ਅਸਵੀਕਾਰਨਯੋਗ ਹੈ ਕਿ ਔਰਤਾਂ ਘਰੇਲੂ, ਪਰਿਵਾਰਕ ਅਤੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ। ਸਾਡੀ ਸਰਕਾਰ ਇਸ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵ੍ਹਾਈਟ ਹਾਊਸ ਦੇ ਗੇਟ ਨਾਲ ਟਕਰਾਈ ਗੱਡੀ, ਡਰਾਈਵਰ ਦੀ ਮੌਤ: ਅਮਰੀਕੀ ਅਧਿਕਾਰੀ
NEXT STORY