ਗੈਜੇਟ ਡੈਸਕ– ਯੂਟਿਊਬ ’ਤੇ ਔਰਤਾਂ ਬਿਊਟੀ ਨਾਲ ਜੁੜੀਆਂ ਵੀਡੀਓਜ਼ ਦੇਖਦੀਆਂ ਰਹਿੰਦੀਆਂ ਹਨ। ਅਜਿਹੇ ’ਚ ਯੂਟਿਊਬ ਨੇ ਯੂਜ਼ਰਜ਼ ਦੀ ਸਹੂਲਤ ਲਈ AR Beauty Try-On ਫੀਚਰ ਨੂੰ ਆਪਣੇ ਪਲੇਟਫਾਰਮ ’ਚ ਸ਼ਾਮਲ ਕੀਤਾ ਹੈ। ਇਸ ਰਾਹੀਂ ਯੂਜ਼ਰਜ਼ ਟੁਟੋਰੀਅਲ ਅਤੇ ਰੀਵਿਊਜ਼ ਦੇਖਦੇ ਸਮੇਂ ਮੇਕਅਪ ਨੂੰ ਵਰਚੁਅਲੀ ਟ੍ਰਾਈ ਕਰ ਸਕਣਗੇ।

ਇਸ ਟੂਲ ਨੂੰ ਆਨ ਕਰਦੇ ਹੀ ਸਕਰੀਨ ਨੂੰ ਦੋ ਭਾਗਾਂ ’ਚ ਵੰਡੀ ਜਾਵੇਗੀ। ਇਕ ਸਕਰੀਨ ’ਚ ਵੀਡੀਓ ਚੱਲਦੀ ਰਹੇਗੀ ਉਤੇ ਹੀ ਦੂਜੀ ’ਚ ਫਰੰਟ ਕੈਮਰੇ ਦੀ ਮਦਦ ਨਾਲ ਤੁਹਾਡੀ ਵੀਡੀਓ ਸ਼ੋਅ ਹੋਵੇਗੀ। ਇਥੇ ਔਰਤਾਂ ਵਰਚੁਅਲ ਲਿਪਸਟਿਕ ਆਦਿ ਦਾ ਇਸਤੇਮਾਲ ਕਰਕੇ ਦੇਖ ਸਕਦੀਆਂ ਹਨ ਕਿ ਤੁਹਾਡੇ ਚਿਹਰੇ ’ਤੇ ਕਿਹੜੀ ਠੀਕ ਲੱਗਦੀ ਹੈ।
ਅਗਲੇ ਹਫਤੇ ਆਪਣੇ ਪਹਿਲੇ 5ਜੀ ਫੋਨ ਦਾ ਐਲਾਨ ਕਰੇਗੀ ਵੀਵੋ, ਟੀਜ਼ਰ ਆਇਆ ਸਾਹਮਣੇ
NEXT STORY