ਜਲੰਧਰ- ਲੇਨੋਵੋ ਆਪਣੀ ਸਬ ਬ੍ਰਾਂਡ Zuk ਦਾ ਨਵਾਂ ਸਮਾਰਟਫੋਨ ਅਗਲੇ ਹਫਤੇ ਲਾਂਚ ਕਰ ਸਕਦੀ ਹੈ, ਕੰਪਨੀ ਦਾ ਇਹ ਸਮਾਰਟਫੋਨ ਬੇਜ਼ਲ-ਲੈਸ ਡਿਸਪਲੇ ਨਾਲ ਆਵੇਗਾ, ਵੀਬੋ 'ਤੇ ਜਾਰੀ ਟੀਜ਼ਰ ਇਮੇਜ਼ ਦੀ ਮੰਨੀਏ ਤਾਂ ਕੰਪਨੀ ਆਪਣੇ ਇਸ ਡਿਵਾਈਸ ਨੂੰ 20 ਦਸੰਬਰ ਨੂੰ ਲਾਂਚ ਕਰ ਸਕਦੀ ਹੈ। ਲਾਂਚ ਤੋਂ ਪਹਿਲਾਂ ਹੀ ਇਸ ਫੋਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ, ਜਿਸ ਨਾਲ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਇਸ ਡਿਵਾਈਸ 'ਚ ਕੀ-ਕੀ ਖਾਸ ਹੋ ਸਕਦਾ ਹੈ, Zuk ਦੇ ਟੀਜ਼ਰ ਨੂੰ ਐਂਡਰਾਇਡ ਪਿਉਰ ਨੇ ਸਾਂਝਾ ਕੀਤਾ ਹੈ।
ਪਿਛਲੀ ਲੀਕ ਰਿਪੋਰਟਸ ਦੀ ਮੰਨੀਏ ਤਾਂ ਇਸ 'ਚ 5.5 ਇੰਚ ਦੀ ਸਕਰੀਨ ਹੋਵੇਗੀ, ਜਿਸ ਦੀ ਰੈਜ਼ੋਲਿਊਸ਼ਨ 1080x1920 ਪਿਕਸਲ ਹੋ ਸਕਦੀ ਹੈ। ਇਸ ਫੋਨ 'ਚ 2.35GHz ਕਵਾਡ-ਕੋਰ ਸਨੈਪਡ੍ਰੈਗਨ 821 ਪ੍ਰੋਸੈਸਰ ਨਾਲ 4 ਜਾਂ 6 ਜੀਬੀ ਦੀ ਰੈਮ ਹੋ ਸਕਦੀ ਹੈ। ਖਬਰ ਹੈ ਕਿ ਇਸ ਦੇ ਦੋ ਵੇਰਿਅੰਟ 32ਜੀਬੀ ਮੈਮਰੀ ਅਤੇ 64ਜੀਬੀ ਮੈਮਰੀ ਨਾਲ ਆ ਸਕਦਾ ਹੈ। ਇਸ ਨਵੇਂ Zuk ਫੋਨ 'ਚ ਹੋਮ ਬਟਨ 'ਤੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਹੋਵੇਗਾ।
ਲੀਕ ਰਿਪੋਟਰਸ ਦੀ ਮੰਨੀਏ ਤਾਂ ਇਸ ਫੋਨ 'ਚ 13MP ਦਾ ਰਿਅਰ ਕੈਮਰਾ ਅਤੇ 8MP ਦਾ ਫਰੰਟ ਕੈਮਰਾ ਹੋਵੇਗਾ। Zuk edge 'ਚ 3000mAh ਦੀ ਬੈਟਰੀ ਹੋ ਸਕਦੀ ਹੈ। ਇਸ ਨਵੇਂ ਸਮਾਰਟਫੋਨ ਦੀ ਕੀਮਤ ਨੂੰ ਲੈ ਕੇ ਵੀ ਕਈ ਦਾਅਵੇ ਕੀਤੇ ਜਾ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਇਸ ਫੋਨ ਦੀ ਕੀਮਤ 2,699 ਯੂਆਨ (ਲਗਭਗ 26.800 ਰੁਪਏ) ਹੋ ਸਕਦੀ ਹੈ।
ਇਨ੍ਹਾਂ ਤਰੀਕਿਆਂ ਨਾਲ ਆਪਣੇ ਫੇਸਬੁੱਕ ਅਕਾਊਂਟ ਨੂੰ ਰੱਖੋ ਹੋਰ ਵੀ ਸੁਰੱਖਿਅਤ
NEXT STORY